100 ਦਿਨ ਪਹਿਲਾਂ 25 ਹਜਾਰ ਰੁਪਏ ਰਿਸ਼ਵਤ ਲੈਣ ਵਾਲੇ ਅਧਿਕਾਰੀ ਨੂੰ ਵਿਭਾਗ ਨੇ ਨੌਕਰੀ ਤੋਂ ਕੀਤਾ ਬਰਖਾਸਤ

0
207

ਲੁਧਿਆਣਾ ਸਰਬਜੀਤ ਸਿੰਘ ਪਨੇਸਰ
ਸਿਰਫ 100 ਦਿਨ ਪਹਿਲਾਂ ਲੁਧਿਆਣਾ ਦੇ ਇੱਕ ਫੈਕਟਰੀ ਮਾਲਿਕ ਤੋਂ 25 ਹਜਾਰ ਰੁਪਏ ਰਿਸ਼ਵਤ ਲੈਣ ਵਾਲੇ ਐਡੀਸ਼ਨਲ ਡਾਇਰੈਕਟਰ ਆਫ ਫੈਕਟਰੀਜ਼, ਪੰਜਾਬ ਨੂੰ ਸਰਕਾਰ ਨੇ ਨੌਕਰੀ ਤੋਂ ਬਰਤਰਫ ਕਰਕੇ ਘਰ ਤੋਰ ਦਿੱਤਾ ਹੈ। ਜਿਸ ਦਾ ਸਵਾਗਤ ਕਰਦੇ ਹੋਏ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਹੋਰਨਾਂ ਰਿਸ਼ਵਤਖੋਰਾਂ ਨੂੰ ਵੀ ਤਾਕੀਦ ਕਰਦਿਆ ਕਿਹਾ ਕਿ ‘ਸਭ ਫੜੇ ਜਾਣਗੇ‘ ਤਹਿਤ ਸਾਰੇ ਰਿਸ਼ਵਤਖੋਰਾਂ ਖਿਲਾਫ ਸਬੂਤ ਇਕੱਤਰ ਕੀਤੇ ਜਾ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਜੋ ਪਹਿਲਾਂ ਹੀ ਫੜੇ ਜਾ ਚੁੱਕੇ ਹਨ, ਉਨਾਂ ਖਿਲਾਫ ਵਿਭਾਗੀ ਕਾਰਵਾਈ ਚੱਲ ਰਹੀ ਹੈ ਅਤੇ ਜਲਦੀ ਹੀ ਉਹ ਵੀ ਨੌਕਰੀ ਤੋਂ ਬਰਖਾਸਤ ਕਰਕੇ ਘਰ ਭੇਜ ਦਿੱਤੇ ਜਾਣਗੇ। ਯਾਦ ਰਹੇ ਕਿ 24 ਅਪ੍ਰੈਲ 2019 ਨੂੰ ਐਮਪੀ ਬੇਰੀ, ਐਡੀਸ਼ਨਲ ਡਾਇਰੈਕਟਰ ਆਫ ਫੈਕਟਰੀਜ਼, ਪੰਜਾਬ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਹੋਟਲ ਸ਼ੈਵਰਨ ਵਿੱਖੇ ਇਕ ਕਾਰਖਾਨੇਦਾਰ ਤੋਂ ਫੈਕਟਰੀ ਲਾਈਸੰਸ ਦੇਣ ਦੀ 25 ਹਜਾਰ ਰੁਪਏ ਦੀ ਰਿਸ਼ਵਤ ਲੈਣ ਲਈ ਆਇਆ ਸੀ। ਕਿਰਤ ਵਿਭਾਗ ਦੇ ਉਕਤ ਅਧਿਕਾਰੀ ਨੂੰ ਜਦੋਂ ਲੁਧਿਆਣਾ ਦਾ ਸਨਅਤਕਾਰ ਗੁਰਨੀਤ ਪਾਲ ਸਿੰਘ ਪਾਹਵਾ ਹੋਟਲ ਵਿੱਚ 25 ਹਜਾਰ ਰੁਪਏ ਦੀ ਰਿਸ਼ਵਤ ਲੈਣ ਪੁੱਜਾ ਤਾਂ ਇਸ ਦੌਰਾਨ ਵਿਧਾਇਕ ਬੈਂਸ ਅਤੇ ਉਨਾਂ ਦੇ ਸਾਥੀ ਵੀ ਪੁੱਜ ਗਏ। ਵਿਧਾਇਕ ਬੈਂਸ ਨੇ 25 ਹਜਾਰ ਰੁਪਏ ਦੀ ਰਿਸ਼ਵਤ ਵਜੋਂ ਦਿੱਤੀ ਗਈ ਰਕਮ ਉਕਤ ਅਧਿਕਾਰੀ ਤੋਂ ਬਰਾਮਦ ਕਰ ਲਈ। ਇਸ ਦੌਰਾਨ ਐਡੀਸ਼ਨਲ ਡਾਇਰੈਕਟਰ ਆਫ ਫੈਕਟਰੀਜ਼, ਪੰਜਾਬ ਐਮਪੀ ਬੇਰੀ ਨੇ ਇਹ ਵੀ ਮੰਨਿਆਂ ਸੀ ਉਹ ਸੇਵਾ ਮੁਕਤੀ ਤੋਂ ਬਾਅਦ ਇੱਕ ਸਾਲ ਲਈ ਵਾਧੂ ਸੇਵਾਕਾਲ ਵਜੋਂ ਸੇਵਾ ਨਿਭਾਅ ਰਿਹਾ ਹੈ ਅਤੇ ਉਸ ਦੀ ਪ੍ਰਤੀ ੰਮਹੀਨੇ ਡੇਢ ਲੱਖ ਰੁਪਏ ਤਨਖਾਹ ਹੈ। ਇਸ ਦੌਰਾਨ ਉਕਤ ਅਧਿਕਾਰੀ ਨਾਲ ਹੋਈ ਗੱਲਬਾਤ, ਰਿਸ਼ਵਤ ਦੇ ਪੈਸੇ ਲੈਣ ਸਬੰਧੀ ਪੂਰੀ ਵੀਡੀਓ ਲਾਈਵ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹੀ। ਇਸ ਦੌਰਾਨ ਉਕਤ ਅਧਿਕਾਰੀ ਨੇ ਸੋਸ਼ਲ ਮੀਡੀਆ ਦੇ ਚੱਲ ਰਹੀ ਲਾਈਵ ਵੀਡੀਓ ਵਿੱਚ ਮਾਫੀ ਵੀ ਮੰਗੀ ਅਤੇ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਦੀ ਵੀ ਤੌਬਾ ਕੀਤੀ ਸੀ। ਵਿਧਾਇਕ ਬੈਂਸ ਨੇ ਦੱਸਿਆ ਕਿ ਉਕਤ ਅਧਿਕਾਰੀ ਨੂੰ ਫੜਨ ਤੋਂ ਪਹਿਲਾਂ ਉਨਾਂ ਖੁਦ ਫੋਨ ਕਰਕੇ ਇਹ ਵੀ ਕਿਹਾ ਸੀ ਕਿ ਰਿਸ਼ਵਤ ਲੈਣੀ ਬੰਦ ਕਰਕੇ ਲੋਕਾਂ ਦੇ ਕੰਮ ਕਾਰ ਕਰੋ, ਪਰ ਉਕਤ ਅਧਿਕਾਰੀ ਫਿਰ ਵੀ ਫੈਕਟਰੀ ਮਾਲਿਕ ਤੋਂ ਪੈਸਿਆਂ ਦੀ ਮੰਗ ਕਰਦਾ ਰਿਹਾ ਤੇ ਫੈਕਟਰੀ ਮਾਲਿਕ ਤੋਂ 35 ਹਜਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਜੋ ਬਾਅਦ ਵਿੱਚ ਫੈਕਟਰੀ ਮਾਲਿਕ ਵਲੋਂ ਬੇਨਤੀ ਕਰਨ ਤੇ 25 ਹਜਾਰ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਜਿਸ ਤਰਾਂ ਨਾਲ ਐਡੀਸ਼ਨਲ ਡਾਇਰੈਕਟਰ ਆਫ ਫੈਕਟਰੀਜ਼, ਪੰਜਾਬ ਐਮਪੀ ਬੇਰੀ ਖਿਲਾਫ ਉਨਾਂ ਵਲੋਂ ਕੀਤੀ ਗਈ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਪਿ੍ਰੰਸੀਪਲ ਸਕੱਤਰ, ਲੇਬਰ, ਪੰਜਾਬ ਵਲੋਂ ਨੌਕਰੀ ਤੋਂ ਬਰਖਾਸਤ ਕਰਕੇ ਘਰ ਭੇਜ ਦਿੱਤਾ ਗਿਆ ਹੈ, ਉਸੇ ਤਰਾਂ ਹੀ ਵੱਖ ਵੱਖ ਮਾਮਲਿਆਂ ਵਿੱਚ ਫੜੇ ਗਏ ਰਿਸ਼ਵਤਖੋਰਾਂ ਖਿਲਾਫ ਵੀ ਵੱਖ ਵੱਖ ਵਿਭਾਗਾਂ ਵਿੱਚ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਉਨਾਂ ਰਹਿ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਵੀ ਕਾਰਵਾਈ ਹੋਵੇਗੀ। ਉਨਾਂ ਸੂਬੇ ਭਰ ਦੇ ਸਰਕਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਕਿ ਉਹ ਰਿਸ਼ਵਤਖੋ੍ਯਰੀ ਛੱਡ ਕੇ ਲੋਕਾਂ ਦੇ ਸਹੀ ਤਰੀਕੇ ਨਾਲ ਕੰਮ ਕਰਨ ਤਾਂ ਜੋ ਸੂਬੇ ਭਰ ਦੇ ਲੋਕਾਂ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸੂਬੇ ਭਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਵਿਸ਼ਵਾਸ਼ ਬਣਿਆ ਰਹੇ।