ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਲੱਗਿਆ ਕੋਰੋਨਾ ਵੈਕਸੀਨ ਕੈਂਪ

0
300

ਮਾਨਸਾ ਰੀਤਵਾਲ
ਸਥਾਨਕ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਤਾਇਨਾਤ ਜੱਜ ਸਾਹਿਬਾਨ ਅਤੇ ਅਦਾਲਤੀ ਸਟਾਫ ਨੂੰ ਵੈਕਸੀਨ ਲਗਾਉਣ ਲਈ ਸਿਵਲ ਹਸਪਤਾਲ ਮਾਨਸਾ ਦੀ ਟੀਮ ਵੱਲੋ ਕਰੋਨਾ ਵੈਕਸੀਨੇਸ਼ਨ ਕੈਪ ਲਗਾਇਆ ਗਿਆ ਜਿਸ ਵਿੱਚ 80 ਜੁਡੀਸ਼ੀਅਲ ਅਧਿਕਾਰੀਆਂ ਅਤੇ ਸਟਾਫ ਨੂੰ ਕਰੋਨਾ ਵੈਕਸੀਨ ਲਗਾਈ ਗਈ। ਇਸ ਮੋਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਅਤੇ ਸੈਸਨਜ਼ ਜੱਜ ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਦੇਸ਼ ਇਸ ਵੇਲੇ ਬੜੇ ਭਿਆਨਕ ਦੌਰ ਵਿਚੋਂ ਗੁਜਰ ਰਿਹਾ ਹੈ, ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਕਰੋਨਾ ਪਾਜਿਟਿਵ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕੀਮਤੀ ਜਾਨਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਹਰ ਨਾਗਰਿਕ ਨੂੰ ਆਪਣਾ ਕਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਵੈਕਸੀਨ ਲਗਵਾਉਣੀ ਚਾਹੀਦੀ ਹੈ। ਤਾਂ ਜੋ ਇਸ ਭਿਆਨਕ ਬਿਮਾਰੀ ਤੋ ਬਚਾਅ ਕੀਤਾ ਜਾ ਸਕੇ। ਵੈਕਸੀਨੇਸ਼ਨ ਦੇ ਇਸ ਕੈਂਪ ਦਾ ਪ੍ਰਬੰਧ ਹੈਲਥ ਟੀਮ ਨੇ ਕੀਤਾ ਜਿਸ ਵਿੱਚ ਚਾਨਣਦੀਪ ਸਿੰਘ, ਪ੍ਰਭਜੋਤ ਕੋਰ, ਸੁਰਿੰਦਰ ਕੋਰ, ਕਿਰਨਜੀਤ ਕੌਰ ਹਨ। ਇਸ ਮੋਕੇ ਵੈਕਸੀਨ ਲਗਵਾਉਣ ਅਤੇ ਸਾਮਲ ਹੋਣ ਵਾਲਿਆਂ ਵਿੱਚ ਹੋਰਨਾਂ ਤੋ ਇਲਾਵਾ ਐਡੀਸਨਲ ਸੈਸ਼ਨਜ਼ ਜੱਜ ਸ. ਅਮੀਤਾ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ -ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸ਼ਿਲਪਾ, ਸਿਵਲ ਜੱਜ ਸੀਨੀਅਰ ਡੀਵੀਜਨ ਸ੍ਰੀ ਸੁਮਿੱਤ ਭੱਲਾ, ਚੀਫ ਜੂਡੀਸੀਅਲ ਮੈਜਿਸਟ੍ਰੇਟ ਸ੍ਰੀ ਅਤੁਲ ਕੰਬੋਜ, ਐਡੀਸਨਲ ਸਿਵਲ ਜੱਜ ਸੀਨੀਅਰ ਡੀਵੀਜਨ ਸ੍ਰੀ ਹਰੀਸ਼ ਕੁਮਾਰ, ਸਿਵਲ ਜੱਜ ਜੂਨੀਅਰ ਡਵੀਜ਼ਨ ਮਿਸ. ਦਿਲਸ਼ਾਦ ਕੋਰ ਸ਼ਾਮਲ ਸੀ।