ਜ਼ਹਿਰੀਲੀ ਦਵਾਈ ਨਿਗਲਣ ਕਾਰਨ ਔਰਤ ਦੀ ਮੌਤ

0
170

ਸੇਰਪੁਰ ਬਲਵਿੰਦਰ ਸਿੰਘ ਛੰਨਾ
ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਟਿੱਬਾ ਵਿਖੇ ਬੀਤੀ ਰਾਤ ਘਰੇਲੂ ਕਲੇਸ ਦੇ ਚੱਲਦਿਆਂ ਇਕ ਔਰਤ ਵੱਲੋਂ ਜਹਿਰੀਲੀ ਦਵਾਈ ਪੀ ਲੈਣ ਕਾਰਨ ਮੌਤ ਹੋ ਜਾਣ ਦੇ ਦੁਖਦਾਈ ਸਮਾਚਾਰ ਪ੍ਰਾਪਤ ਹੋਏ ਹਨ । ਮਿ੍ਰਤਕ ਔਰਤ ਦੇ ਪਿਤਾ ਤਰਸੇਮ ਚੰਦ ਪੁੱਤਰ ਭਗਤ ਰਾਮ ਵਾਸੀ ਪਿੰਡ ਭੈਣੀ ਜੱਸਾ (ਬਰਨਾਲਾ) ਵੱਲੋਂ ਥਾਣਾ ਸ਼ੇਰਪੁਰ ਵਿਖੇ ਦਰਜ ਕਰਵਾਏ ਬਿਆਨਾਂ ਮੁਤਾਬਕ ਉਸ ਦੀ ਲੜਕੀ ਸੀਮਾ ਸਰਮਾ ਉਰਫ ਸਿਮਰਨਜੀਤ ਕੌਰ ਜਿਸ ਦੀ 8 ਸਾਲ ਪਹਿਲਾਂ ਮਨਦੀਪ ਸਿੰਘ ਟਿੱਬਾ ਨਾਲ ਸਾਦੀ ਹੋਈ ਸੀ ਅਤੇ ਉਸ ਨੇ ਆਪਣੀ ਹੈਸੀਅਤ ਮੁਤਾਬਿਕ ਦਾਜ ਦਹੇਜ ਵੀ ਦਿੱਤਾ ਸੀ । ਮਿ੍ਰਤਕ ਲੜਕੀ ਦੇ ਪਿਤਾ ਦੇ ਬਿਆਨਾ ਅਨੁਸਾਰ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਦਾਜ ਦਹੇਜ ਪਿੱਛੇ ਤੰਗ ਪ੍ਰੇਸਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ । ਲੜਕੀ ਦੇ ਪਰਿਵਾਰ ਵੱਲੋਂ ਦੋਸ਼ੀਆਂ ਨੂੰ ਤੁਰੰਤ ਗਿ੍ਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਮਿ੍ਰਤਕਾਂ ਦੀ ਲਾਸ਼ ਥਾਣਾ ਸ਼ੇਰਪੁਰ ਅੱਗੇ ਰੱਖ ਧਰਨਾ ਦਿੱਤਾ ਜਾ ਰਿਹਾ ਹੈ। ਥਾਣਾ ਸੇਰਪੁਰ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਅਤੇ ਥਾਣਾ ਸ਼ੇਰਪੁਰ ਦੇ ਵਧੀਕ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਵੱਲੋਂ ਲਿਖਵਾਏ ਬਿਆਨਾਂ ਦੇ ਆਧਾਰ ਤੇ ਪੁਲੀਸ ਨੇ ਮਿ੍ਰਤਕ ਲੜਕੀ ਦੇ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਮਨਦੀਪ ਕੁਮਾਰ ਪੁੱਤਰ ਦਰਸ਼ਨ ਕੁਮਾਰ, ਬੰਤ ਕੌਰ ਪਤਨੀ ਦਰਸ਼ਨ ਕੁਮਾਰ, ਦਰਸ਼ਨ ਕੁਮਾਰ ਅਤੇ ਬੇਅੰਤ ਪੁੱਤਰ ਦਰਸਨ ਕੁਮਾਰ ਵਾਸੀ ਟਿੱਬਾ ਖਿਲਾਫ ਮੁਕੱਦਮਾ ਨੰਬਰ 64 ਅ/ਧ 498 ਏ, 306 ਅਧੀਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।