ਜ਼ੀਰਕਪੁਰ : ਕਾਰ ਚੋਰ ਗਿਰੋਹ ਅਤੇ ਹਾਈਵੇ ‘ਤੇ ਲੁੱਟਾ ਖੋਹਾ ਕਰਨ ਵਾਲਾ ਗੈਂਗ ਚੜ੍ਹਿਆ ਪੁਲਿਸ ਅੜਿੱਕੇ

ਮੋਹਾਲੀ : ਡਾ. ਰਵਜੋਤ ਗਰੇਵਾਲ (ਆਈ.ਪੀ.ਐਸ) ਕਪਤਾਨ ਪੁਲਿਸ ਦਿਹਾਤੀ ਜਿਲ੍ਹਾ ਐਸ.ਏ.ਐਸ ਨਗਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਜ਼ੀਰਕਪੁਰ ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਹਾਈਵੇ ਪਰ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਅਤੇ ਚੂੜੀਆਂ ਕੱਟਣ ਵਾਲੀ ਔਰਤ ਨੂੰ ਗਿਰਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਡਾ. ਗਰੇਵਾਲ ਨੇ ਦੱਸਿਆ ਕਿ ਮਿਤੀ 12/7/2011 ਨੂੰ ਅਮਰਜੀਤ ਕੌਰ ਵਾਸੀ ਨੋਇਡਾ ਉਤਰ ਪ੍ਰਦੇਸ਼ ਨੇ ਇਤਲਾਹ ਦਿੱਤੀ ਕਿ ਉਹ ਆਪਣੀ ਰਿਸ਼ਤੇਦਾਰ ਨੂੰ ਮਿਲਣ ਲਈ ਜ਼ੀਰਕਪੁਰ ਆਈ ਸੀ ਤੇ ਪਿੰਡ ਅੱਡਾ ਝੁਗੀਆਂ ਜਾਣ ਲਈ ਪਟਿਆਲਾ ਚੌਂਕ ਵਿਖੇ ਇਕ ਆਟੋ ਵਿਚ ਬੈਠ ਗਈ। ਇਸੇ ਦੌਰਾਨ ਆਟੋ ਵਿਚ ਚਾਰ ਹੋਰ ਔਰਤਾਂ ਵੀ ਬੈਠ ਗਈਆਂ ਤੇ ਆਪਸ ਵਿਚ ਬਹਿਸਣ ਲੱਗ ਪਈਆਂ। ਜਦੋਂ ਇਹ ਬਹਿਸਦੇ ਬਹਿਸਦੇ ਆਟੋ ਵਿਚੋਂ ਉਤਰੀਆਂ ਦੀ ਇਕ ਔਰਤ ਦਾ ਹੱਥ ਉਸਦੇ ਖੱਬੇ ਗੁੱਟ ਪਰ ਸੀ ਤੇ ਉਸਦੇ ਹੱਥ ਵਿਚ ਪਾਈ ਹੋਈ ਸੋਨੇ ਦੀ ਚੂੜੀ ਗਾਇਬ ਸੀ। ਜਦੋਂ ਉਸਨੇ ਰੌਲਾ ਪਾਇਆ ਤਾਂ ਇਹ ਔਰਤਾਂ ਇਕ ਸਵਿਫਟ ਕਾਰ ਰੰਗ ਚਿੱਟਾ ਵਿਚ ਸਵਾਰ ਹੋ ਕੇ ਪਟਿਆਲਾ ਸਾਇਡ ਨੂੰ ਭੱਜ ਗਈਆਂ। ਇਸ ਤੋਂ ਇਲਾਵਾ ਡਾ: ਗਰੇਵਾਲ ਨੇ ਦੱਸਿਆ ਕਿ ਮਿਤੀ 11-7/2021 ਨੂੰ ਨਰੇਸ਼ ਕੁਮਾਰ ਵਾਸੀ ਵਿਸ਼ਰਾਂਤੀ ਸਿਟੀ ਗਾਜੀਪੁਰ ਰੋਡ ਜ਼ੀਰਕਪੁਰ ਨੂੰ ਇਤਲਾਹ ਦਿੱਤੀ ਕਿ ਮਿਤੀ 11/7/2021 ਨੂੰ ਉਸਨੇ ਆਪਣੀ ਕਾਰ ਰਾਤ ਵਕਤ ਆਪਣੇ ਘਰ ਦੇ ਬਾਹਰ ਗਲੀ ਵਿਚ ਖੜੀ ਕੀਤੀ ਸੀ,ਜਿਸ ਨੂੰ ਰਾਤ ਸਮੇਂ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਨਰੇਸ਼ ਕੁਮਾਰ ਦੀ ਦਰਖਾਸਤ ਪਰ ਤੁਰੰਤ ਮੁਕੱਦਮਾ ਥਾਣਾ ਜੀਰਕਪੁਰ ਵਿਚ ਦਰਜ ਕੀਤਾ ਗਿਆ ਅਤੇ ਇਸ ਤਰ੍ਹਾਂ ਮਿਤੀ 14/7/2021 ਨੂੰ ਅਸਲੇ ਦਾ ਭੈਅ ਦਿੱਖਾ ਕਰਾਤ ਸਮੇਂ ਹਾਈਵੇ ਪਰ ਲੁੱਟਾ ਖੋਹਾਂ ਕਰਨ ਵਾਲੇ ਗੈਂਗ ਸਬੰਧੀ ਇਤਲਾਹ ਮਿਲਣ ਪਰ ਮੁਕੱਦਮਾ ਨੰਬਰ 405/21 ਅ/ਧ 379.ਬੀ,392 ਹਿੰ:ਦੰ 25/54/59 ਅਸਲਾ ਐਕਟ ਥਾਣਾ ਜੀਰਕਪੁਰ ਦਰਜ ਰਜਿਸਟਰ ਕੀਤਾ ਗਿਆ ਸੀ। ਸਤਿੰਦਰ ਸਿੰਘ (ਆਈ.ਪੀ.ਐਸ) ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ.ਨਗਰ ਨੇ ਉਕਤਾਨ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦਿਆ ਹੋਇਆ ਤੁਰੰਤ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਪੁਲਿਸ ਵੱਲੋਂ ਦੋਸ਼ੀਆਂ ਨੂੰ ਲੱਭਣ ਲਈ ਯਤਨ ਸ਼ੁਰੂ ਕਰਵਾਏ ਗਏ। ਪੁਲਿਸ ਵੱਲੋਂ ਤਕਨੀਕੀ ਸਾਧਨਾਂ ਅਤੇ ਰਿਵਾਇਤੀ ਤਫਤੀਸ਼ ਦੀ ਮਦਦ ਨਾਲ ਇਹ ਮੁਕੱਦਮ ਕੁੱਝ ਹੀ ਘੰਟੇ ਵਿਚ ਹੀ ਟਰੇਸ ਕਰ ਲਏ ਗਏ। ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ, ਐਸ.ਆਈ. ਅਜੀਤ ਸਿੰਘ, ਸ.ਥਾ ਸੁਖਦੇਵ ਸਿੰਘ ਸ:ਥਾ ਰਮੇਸ਼ ਲਾਲ ਥਾਣਾ ਜੀਰਕਪੁਰ ਸਮੇਤ ਪੁਲਿਸ ਪਾਰਟੀ ਨੇ ਕਾਰ ਚੋਰੀ ਅਤੇ ਹਾਈਵੇ ਪਰ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀਆਂ ਨੂੰ ਵੱਖ- ਜਗ੍ਹਾ ਤੇ ਵੱਖ-2 ਸਮੇਂ ਗ੍ਰਿਫਤਾਰ ਕਰ ਲਿਆ। ਕਾਰ ਚੋਰੀ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਅਤੇ ਬਾਕੀ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ। ਜਿਸ ਪਾਸੇ ਵੱਖ-2 ਜਗ੍ਹਾ ਤੋਂ ਚੋਰੀ ਕੀਤੀਆਂ 06 ਕਾਰਾ ਬਾਮਦ ਕੀਤੀਆ ਗਈਆਂ ਹਨ। ਇਨ੍ਹਾਂ ਸਾਰੀਆਂ ਕਾਰਾਂ ਪਰ ਜਾਅਲੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਹਨ ਅਤੇ ਭਾਰੀ ਗਿਣਤੀ ਵਿਚ ਹੋਰ ਕਾਰਾਂ ਬਰਾਮਦ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਰਾਹਗੀਰਾਂ ਤੋਂ ਲੁੱਟ ਖੋਹ ਕਰਨ ਵਾਲੇ ਗੈਂਗ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਪਾਸੋਂ ਇਕ ਨਜਾਇਜ਼ ਅਸਲਾ (ਦੇਸੀ ਕੱਟਾ ) ਬ੍ਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੂੜੀਆ ਕੱਟਣ ਵਾਲੀ ਇਕ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ,ਜਿਸਦੀ ਪੁੱਛਗਿੱਛ ਦੇ ਅਧਾਰ ਪਰ ਇਸ ਦੀਆਂ ਦੂਜੀਆਂ ਸਾਥਣਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ,ਜਿਨ੍ਹਾਂ ਦੇ ਖਿਲਾਫ ਕਈ ਮੁਕੱਦਮੇ ਦਰਜ ਹਨ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਤਫਤੀਸ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ।

1.