ਜ਼ਮੀਨ ’ਤੇ ਨਾਜਾਇਜ਼ ਕਬਜਾ ਰੋਕਣ ’ਤੇ ਕੀਤਾ ਹਮਲਾ

0
256

ਗੜ੍ਹਸ਼ੰਕਰ ਜਸਵੀਰ ਸਿੰਘ
ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਚਾਹਲਪੁਰ ਦੀ ਪੂਜਾ ਰਾਣੀ ਨੇ ਪਿੰਡ ਦੇ ਹੀ ਜੀਤਾ ਅਤੇ ਦੋ ਹੋਰ ਵਿਅਕਤੀਆਂ ਤੇ ਗਲਤ ਹਰਕਤਾਂ ਕਰਨ ਅਤੇ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਨਾ ਕਰਨ ਦੇ ਆਰੋਪ ਲਗਾਏ ਹਨ।
ਗੜ੍ਹਸ਼ੰਕਰ ਦੇ ਪਿੰਡ ਚਾਹਲਪੁਰ ਦੀ ਪੂਜਾ ਰਾਣੀ ਪਤਨੀ ਸੁਰਿੰਦਰ ਕੁਮਾਰ ਨੇ ਆਰੋਪ ਲਗਾਇਆ ਹੈ ਕਿ ਉਨ੍ਹਾਂ ਦੀ ਪਿੰਡ ਦੇ ਵਿੱਚ ਬੇਟੀ ਦੇ ਨਾਮ ਤੇ ਜਮੀਨ ਹੈ,ਉਸ ਜਮੀਨ ਤੇ ਪਿੰਡ ਦੇ ਜੀਤਾ ਅਤੇ ਦੋ ਹੋਰ ਵਿਅਕਤੀਆਂ ਵੱਲੋਂ ਨਾਜਾਇਜ਼ ਕਬਜ਼ਾ ਕਰਕੇ ਫ਼ਸਲ ਬੀਜਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਮੌਕੇ ਤੇ ਪਹੁੰਚੀ ਤਾਂ ਉਸਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਉਸ ਨੇ ਰੋਕਿਆ ਤਾਂ ਉਹ ਉਸਦੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਉਸ ਤੇ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਉਹ ਕਿਸੇ ਤਰਾਂ ਆਪਣੀ ਜਾਨ ਬਚਾ ਕੇ ਉਥੋਂ ਭੱਜ ਗਈ ਉਸ ਤੋਂ ਬਾਅਦ ਉਹਨਾਂ ਨੇ ਥਾਣਾ ਗੜ੍ਹਸ਼ੰਕਰ ਨੂੰ ਸੂਚਿਤ ਕੀਤਾ ਪਰ ਪੁਲਿਸ ਮੌਕੇ ਤੇ ਨਹੀਂ ਪਹੁੰਚੀ। ਪੂਜਾ ਰਾਣੀ ਨੇ ਅੱਗੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਦਾਖ਼ਲ ਹੋਈ ਅਤੇ 181 ਹੈਲਪ ਲਾਈਨ ਨੰਬਰ ਤੇ ਰਿਪੋਰਟ ਵੀ ਲਿਖਵਾਈ।
ਉਸ ਤੋਂ ਬਾਅਦ ਥਾਣਾ ਗੜ੍ਹਸ਼ੰਕਰ ਦੇ ਏ.ਐਸ. ਆਈ. ਸਤਨਾਮ ਸਿੰਘ ਵਲੋਂ ਬਿਆਨ ਦਰਜ ਕੀਤੇ। ਪੂਜਾ ਰਾਣੀ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਦੂਜੇ ਪਾਸੇ ਜੀਤਾ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਗ਼ਲਤ ਦੱਸਿਆ।