ਹੰਬੜਾਂ ਦੀ ਪੰਚਾਇਤ ਨਸ਼ੇ ਕਰਨ ਵਾਲਿਆਂ ਦਾ ਇਲਾਜ਼ ਕਰਾਉਣ ’ਚ ਕਰੇਗੀ ਮੱਦਦ

0
215

ਹੰਬੜਾਂ ਸਵਰਨ ਗੌਂਸਪੁਰੀ
ਹੰਬੜਾਂ ਦੇ ਚੜਦੀ ਕਲਾ ਗੁਰਦੁਆਰਾ ਸਾਹਿਬ ਵਿੱਚ ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੀ ਨਸ਼ੇ ਦੇ ਸਬੰਧ ਚ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਕਾਂਗਰਸ ਦੇ ਸੂਬਾ ਸਕੱਤਰ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਕੀਤੀ।ਇਸ ਮੌਕੇ ਸਮੂਹ ਨਗਰ ਨਿਵਾਸੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੈਪਟਨ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਉਹਨਾਂ ਕਿਹਾ ਕਿ ਹੰਬੜਾਂ ਪਿੰਡ ਵੀ ਪੂਰੀ ਤਰਾਂ ਨਾਲ ਨਸ਼ਾ ਮੁੱਕਤ ਹੋਣਾ ਚਾਹੀਦਾ ਹੈ। ਇਸ ਮੌਕੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਅੰਦਰ ਨਸ਼ਾ ਕਰਦੇ ਨੌਜਵਾਨਾਂ ਦੀ ਇੱਕ ਲਿਸਟ ਵੀ ਤਿਆਰ ਕੀਤੀ ਇਸ ਸਮੇਂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਤਾੜਦਿਆਂ ਆਖਿਆ ਕਿ ਅਗਰ ਕੋਈ ਨੌਜਵਾਨ ਨਸ਼ਾ ਕਰਦਾ ਹੈ ਤੇ ਛੱਡਣਾ ਚਾਹੂੰਦਾ ਹੈ ਤਾਂ ਗ੍ਰਾਮ ਪੰਚਾਇਤ ਆਪਣੇ ਤੌਰ ਤੇ ਉਸਦਾ ਇਲਾਜ਼ ਕਰਵਾਉਣ ਚ ਮਦਦ ਕਰੇਗੀ ਪਰ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇਗੀ।ਨਸ਼ਿਆਂ ਖਿਲਾਫ ਇੱਕ ਜੁੱਟ ਹੋਣ ਦੀ ਲੋੜ ਹੈ। ਇਸ ਮੌਕੇ ਗੁਰਦੁਆਰਾ ਪ੍ਰਧਾਨ ਤੇਜਾ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ ਤੇ ਨੌਜਵਾਨਾਂ ਨੂੰ ਸਖਤ ਤਾੜਨਾ ਕੀਤੀ ਕਿ ਨਸ਼ਿਆਂ ਤੌਂ ਹੱਟਕੇ ਖੇਡਾਂ ਦੇ ਖੇਤਰ ਵੱਲ ਉਤਸ਼ਾਹਤ ਹੋਵੋ ਤਾਂ ਕਿ ਨੋਜਵਾਨੀ ਨੂੰ ਬਚਾਇਆ ਜਾ ਸਕੇ। ਇਸ ਸਮੇਂ ਕਈ ਹੋਰ ਵਿਅਕਤੀਆਂ ਨੇ ਵੀ ਸੰਬੋਧਨ ਕੀਤਾ।ਇਸ ਸਮੇਂ ਉਹਨਾਂ ਨਾਲ ਸਰਪੰਚ ਰਣਯੋਧ ਸਿੰਘ ਜੱਗਾ, ਪੰਚ ਰਣਜੀਤ ਸਿੰਘ ਚੀਮਾ, ਪੰਚ ਸਰਬਜੀਤ ਸਿੰਘ ਕਾਲਾ, ਪੰਚ ਜਸਪਾਲ ਸਿੰਘ, ਬਾਬਾ ਮਹਿੰਦਰ ਸਿੰਘ, ਪ੍ਰਧਾਨ ਤੇਜਾ ਸਿੰਘ ਗਿੱਲ, ਅਮਰਜੀਤ ਸਿੰਘ ਧਾਲੀਵਾਲ, ਸੀਤਲ ਸਿੰਘ, ਸਿੰਗਾਰਾ ਸਿੰਘ, ਸਾਬਕਾ ਫੋਜੀ ਬਲਵਿੰਦਰ ਸਿੰਘ, ਸਾਬਕਾ ਸਰਪੰਚ ਬਲਵੰਤ ਸਿੰਘ ਭੰਦੋਲ, ਪਾਲੀ ਭੰਦੋਲ, ਪੰਚ ਹਰਪਾਲ ਸਿੰਘ, ਲਾਲ ਸਿੰਘ ਸੁਧਾਰੀਆ, ਹਰਜਿੰਦਰ ਸਿੰਘ, ਤਾਰੀ ਧਾਲੀਵਾਲ ਆਦਿ ਹਾਜਿਰ ਹੋਏ।