ਹਾਕੀ ਦੀ ਟੀਮ ਵੱਲੋਂ ਮੈਡਲ ਜਿੱਤਣ ਤੇ ਵਰਦੇਵ ਸਿੰਘ ਮਾਨ ਨੇ ਪੰਜਾਬ ਵਾਸੀਆਂ ਅਤੇ ਦੇਸ਼ ਵਾਸੀਆਂ ਤੇ ਖਿਡਾਰੀਆਂ ਨੂੰ ਦਿੱਤੀ ਵਧਾਈ

ਗੁਰੂਹਰਸਹਾਏ (ਰਜਿੰਦਰ ਕੰਬੋਜ)ਹਲਕਾ ਗੁਰੂਹਰਸਹਾਏ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਵੱਲੋਂ ਅੱਜ ਟੋਕੀਓ ਵਿਚ ਓਲੰਪਿਕ ਦੀਆਂ ਖੇਡਾਂ ਦੌਰਾਨ ਹਾਕੀ ਟੀਮ ਵੱਲੋਂ ਕੀਤੇ ਵਧੀਆ ਪ੍ਰਦਰਸ਼ਨਾਂ ਤੇ ਮੈਡਲ ਜਿੱਤਣ ਦੇ ਸੰਬੰਧ ਵਿਚ ਵਰਦੇਵ ਸਿੰਘ ਮਾਨ ਨੇ ਸਮੁੱਚੀ ਹਾਕੀ ਟੀਮ ਨੂੰ ਵਧਾਈ ਦਿੱਤੀ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਹਾਕੀ ਦੀ ਟੀਮ ਲਈ ਉਸ ਦੇ ਪ੍ਰਬੰਧਕ ਦੇਸ਼ਵਾਸੀ ਪੰਜਾਬ ਵਾਸੀ ਅਤੇ ਪੰਜਾਬ ਹਾਕੀ ਖਿਡਾਰੀਆਂ ਵੱਲੋਂ ਕੀਤੇ ਚੰਗੇ ਪ੍ਰਦਰਸ਼ਨ ਲਈ ਸਭ ਵਧਾਈ ਦੇ ਪਾਤਰ ਹਨ ।ਹਾਕੀ ਨੂੰ ਹੋਰ ਪ੍ਰਫੁਲਤ ਕਰਨ ਲਈ ਇਨ੍ਹਾਂ ਨੌਜਵਾਨਾਂ ਦਾ ਹੋਰ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ ਤਾ ਜੋ ਆਉਣ ਵਾਲੇ ਸਮੇਂ ਵਿੱਚ ਚੰਗੇ ਖਿਡਾਰੀ ਪੈਦਾ ਕੀਤੇ ਜਾ ਸਕਣ ।ਇਸ ਮੌਕੇ ਉਨ੍ਹਾਂ ਨਾਲ ਜਸਪ੍ਰੀਤ ਸਿੰਘ ਮਾਨ ,ਗੋਗੀ ਅਕਾਲਗੜ੍ਹ , ਸ਼ਗਨ ਬਾਜੇ ਕੇ,ਗੁਰਬਾਜ ਦੋਸਾਂਝ ,ਹਰਜਿੰਦਰ ਸਿੰਘ ਗੁਰੂ , ਤਿਲਕ ਰਾਜ ਗੋਲੂ ਕੇ ,ਰੰਮੀ ਭਠੇਜਾ ,ਕ੍ਰਿਸ਼ਨ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਮੋਠਾਂਵਾਲਾ ਆਦਿ ਹਾਜ਼ਰ ਸਨ।

1.