ਹਾਈਵੇ ਸੜਕ 'ਤੇ ਜਾ ਰਹੀ ਕਾਰ ਨੂੰ ਲੱਗੀ ਭਿਆਨਕ ਅੱਗ,ਕਾਰ ਛੜ ਕੇ ਹੋਈ ਸਵਾਹ,ਕਾਰ ਸਵਾਰ ਵਾਲ ਵਾਲ ਬਚੇ

ਤਪਾ ਮੰਡੀ 31ਅਗਸਤ(ਭੂਸ਼ਨ ਘੜੈਲਾ) ਅੱਜ ਸਵੇਰੇ 9 ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਹਾਈਵੇ ਰੋਡ 'ਤੇ ਇੱਕ ਕਰੂਜ ਕਾਰ ਨੂੰ ਅਚਾਨਕ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੀੜਤ ਵਿਅਕਤੀ ਹਰੀਸ ਕੁਮਾਰ ਤੇ ਉਸ ਦੇ ਸਾਥੀ ਗੁਰਲਾਬ ਸਿੰਘ ਨੇ ਦੱਸਿਆ ਕਿ ਅਸੀ ਅਪਣੀ ਕਰੂਜ ਕਾਰ 'ਤੇ ਬਠਿੰਡਾ ਤੋਂ ਘਰੈਲੂ ਕੰਮ ਰਿਸਤੇਦਾਰੀ ਵਿੱਚ ਰਾਜਪੁਰਾ ਦੋਵੇਂ ਜਣੇ ਜਾ ਰਹੇ ਸਾਂ।ਪਰ ਤਪਾ-ਜੈਠੂਕੇ ਵਿਚਕਾਰ ਧਾਗਾ ਮਿਲ ਦੇ ਨਜਦੀਕ ਆ ਕੇ ਪਤਾ ਚੱਲਿਆ ਕਿ ਕਾਰ ਨੂੰ ਅੱਗ ਲੱਗ ਗਈ।ਅੱਗ ਲੱਗ ਜਾਣ ਦਾ ਪਤਾ ਸਾਨੂੰ ਮੋਟਰਸਾਇਕਲ 'ਤੇ ਜਾ ਰਹੇ ਰਾਹਗੀਰ ਨੇ ਇਸਾਰਾ ਕਰਕੇ ਦੱਸਿਆ।ਜਦੋ ਅਸੀ ਕਾਰ ਤੋਂ ਉੱਤਰ ਕੇ ਦੇਖਿਆ ਤਾਂ ਕਾਰ ਹੇਠੋ ਅੱਗ ਦੇ ਭਾਬੜ ਨਿਕਲ ਰਹੇ ਸਨ।ਕੁਦਰਤ ਨੇ ਸਾਨੂੰ ਤਾਂ ਬਚਾਅ ਲਿਆ ਪਰ ਕਾਰ ਛੜ ਕੇ ਸਵਾਹ ਹੋ ਗਈ।ਕਾਰ ਨੂੰ ਲੱਗੀ ਅੱਗ ਦੀਆਂ ਲਪਟਾ ਬਹੁਤ ਉੱਚੀਆਂ ਸਨ ਜਿਸ ਕਾਰਨ ਕਿਸੇ ਵੀ ਵਿਆਕਤੀ ਤੋਂ ਨੇੜੇ ਨਹੀ ਲੱਗਿਆ ਗਿਆ।ਕਾਰ ਨੂੰ ਲੱਗੀ ਅੱਗ ਦੇਖ ਕੇ ਰਾਹਗੀਰਾ ਦਾ ਇਕੱਠ ਬਹੁਤ ਹੋ ਗਿਆ।ਪਰ ਮੌਕੇ ਤੇ ਕੋਈ ਅੱਗ ਤੇ ਕਾਬੂ ਪੌਣ ਦਾ ਹੱਲ ਨਹੀ ਹੋਇਆ।ਕਾਰ ਨੂੰ ਅੱਗ ਲੱਗਣ ਤੋ ਅੱਧੇ ਘੰਟੇ ਬਾਅਦ ਰਾਮਪੁਰਾ ਤੋ ਫਾਇਰ ਬ੍ਰਿਗੇਡ ਪਹੁੰਚੀ ਜਿਸ ਨੇ ਆ ਕੇ ਅੱਗ ਤੇ ਕਾਬੂ ਪਾਇਆ।ਇੰਨੇ ਵਿੱਚ ਹੀ ਬਰਨਾਲਾ ਵੱਲ ਤੋ ਫਾਇਰਬ੍ਰਿਗੇਡ ਆ ਗਈ।ਇਸ ਮੌਕੇ ਪੁਲਿਸ ਪ੍ਰਸ਼ਾਸਨ ਭਾਵੇੰ ਲੇਟ ਪਹੁੰਚਿਆ ਪਰ ਤਹਿਸੀਲਦਾਰ ਬਾਦਲ ਦੀਨ ਨੇ ਮੌਕੇ ਤੇ ਪਹੁੰਚੇ ਅਤੇ ਕਾਰ ਸਵਾਰ ਵਿਆਕਤੀਆ ਦਾ ਹਾਲ ਚਾਲ ਪੁੱਛਿਆ। ਇੱਕ ਘੰਟੇ ਬਾਅਦ ਤਪਾ ਥਾਨਾ ਦੇ ਸਹਾਇਕ ਥਾਨੇਦਾਰ ਜਸਵਿੰਦਰ ਸਿੰਘ,ਕਾਸਟੇਬਲ ਰਾਜ ਸਿੰਘ ਤੋਂ ਇਲਾਵਾ ਸਦਰ ਥਾਨਾ ਦੇ ਏ.ਐਸ.ਆਈ ਮਨਜੀਤ ਸਿੰਘ ਵੀ ਪੁਲਿਸ ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚੇ।ਇਸ ਮੌਕੇ ਲੋਕਾਂ ਨੇ ਕਿਹਾ ਕਿ ਤਪਾ ਵਿਖੇ ਵੀ ਫਾਇਰਬ੍ਰਿਗੇਡ ਗੱਡੀ ਦਿੱਤੀ ਜਾਵੇ ਤਾਂ ਕਿ ਅਜਿਹੀ ਘਟਨਾ ਸਮੇ ਅੱਗ 'ਤੇ ਛੇਤੀ ਕਾਬੂ ਪਾਇਅ ਜਾ ਸਕੇ। ਮੌਕੇ ਤੇ ਕਾਰ ਚਾਲਕ ਹਰੀਸ ਕੁਮਾਰ ਤੇ ਗੁਰਲਾਭ ਸਿੰਘ ਬਿੱਲਕੁਲ ਠੀਕ ਠਾਕ ਪਾਏ ਗਏ । ਕੈਪਸ਼ਨ---ਕਾਰ ਨੂੰ ਲੱਗੀ ਅੱਗ ਦੇ ਦ੍ਰਿਸ਼-------ਘੜੈਲਾ

1.

2.