ਸੰਤ ਭਿੰਡਰਾਂਵਾਲਿਆਂ ਦੇ ਸੰਘਰਸ਼ ਨੇ ਕੌਮ ਵਿੱਚ ਨਵੀਂ ਜਾਨ ਪਾਈ

0
538

ਸਮਾਲਸਰ ਭੁਪਿੰਦਰ ਸਿੰਘ
20 ਵੀਂ ਸਦੀ ਦੇ ਮਹਾਨ ਜਰਨੈਲ, ਦਮਦਮੀ ਟਕਸਾਲ ਦੇ 14ਵੇਂ, ਮੁਖੀ ਨੌਜਵਾਨਾਂ ਦੇ ਦਿਲ ਦੀ ਧੜਕਣ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਰੋਡੇ ਵਿਖੇ ਗੁਰਦੁਆਰਾ ਜਨਮ ਅਸਥਾਨ ਸੰਤ ਖਾਲਸਾ ਵਿਖੇ ਅੱਜ ਦੇ ਦੀਵਾਨਾਂ ਵਿੱਚ ਕੀਰਤਨੀਆ ਜੱਥਾ ਰਾਜਦੀਪ ਸਿੰਘ ਮੋਗਾ ਨੇ ਰਸਭਿੰਨਾ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਬਾਣੀ ਨਾਲ ਜੋੜਿਆ। ਅੱਜ ਦੇ ਦੀਵਾਨਾਂ ’ਚ ਹਾਜ਼ਰੀ ਭਰਦਿਆਂ ਉਘੇ ਕਥਾਵਾਚਕ ਗਿਆਨੀ ਪਿ੍ਰਤਪਾਲ ਸਿੰਘ ਖਾਲਸਾ ਦੁੂਖਨਿਵਾਰਨ ਗੁਰਦੁਆਰਾ ਸਾਹਿਬ ਲੁਧਿਆਣਾ ਨੇ ਕਥਾ ਵਿਚਾਰਾਂ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖਾਂ ਲਈ ਕੀਤੀਆਂ ਕੁਰਬਾਨੀਆਂ ਦਾ ਵਰਣਨ ਕੀਤਾ। ਇਸ ਸਮੇਂ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਗਿਆਨੀ ਸ਼ੇਰ ਸਿੰਘ ਖਾਲਸਾ ਨੇ ਪੁਰਾਤਨ ਸਿੱਖਾਂ ਦੇ ਸੰਘਰਸ਼ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਵੱਲੋਂ ਆਰੰਭੇ ਸਿੱਖ ਸੰਘਰਸ਼ ਅਤੇ 1984 ਵਿੱਚ ਸਿੱਖਾਂ ਨਾਲ ਵਾਪਰੇ ਦੁਖਾਂਤ ਦਾ ਵੀ ਜ਼ਿਕਰ ਕੀਤਾ। ਇਸ ਸਮੇ ਗਿਆਨੀ ਗੁਰਮੇਲ ਸਿੰਘ ਰੋਡੇ, ਗਿਆਨੀ ਗੁਰਪ੍ਰੀਤ ਸਿੰਘ, ਗਿਆਨੀ ਰਣਜੀਤ ਸਿੰਘ, ਬਾਬਾ ਦਲਜੀਤ ਸਿੰਘ, ਗਿਆਨੀ ਗੁਰਸ਼ਰਨ ਸਿੰਘ, ਗਿਆਨੀ ਭਜਨ ਸਿੰਘ ਔਲਖ, ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਬਾਬਾ ਬੂਟਾ ਸਿੰਘ ਬਲਾਡਾ, ਕੈਪਟਨ ਹਰਚਰਨ ਸਿੰਘ ਰੋਡੇ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਸੁਖਹਰਪ੍ਰੀਤ ਸਿੰਘ ਰੋਡੇ, ਭਾਈ ਜਗਤਾਰ ਸਿੰਘ ਰੋਡੇ, ਬਾਬਾ ਗੁਰਚਰਨ ਸਿੰਘ, ਅਮਰਜੀਤ ਸਿੰਘ ਲੰਗੇਆਣਾ, ਰਣਜੀਤ ਸਿੰਘ ਲੰਗੇਆਣਾ ਹਾਜ਼ਰ ਸਨ। ਇਸ ਸਮੇਂ ਸੰਗਤਾਂ ਦਾ ਬਹੁਤ ਭਾਰੀ ਇਕੱਠ ਸੀ। ਦਮਦਮੀ ਟਕਸਾਲ ਦੇ ਵਿਦਿਆਰਥੀ ਅਤੇ ਜਨਮ ਅਸਥਾਨ ਗੁਰਦੁਆਰਾ ਸੰਤ ਖਾਲਸਾ ਰੋਡੇ ਦੇ ਮੁੱਖ ਸੇਵਾਦਾਰ ਭਾਈ ਬਲਵਿੰਦਰ ਸਿੰਘ ਨੇ ਸਟੇਜ਼ ਸੇਵਾ ਬਾਖੂਬੀ ਨਿਭਾਈ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨੇ ਕਥਾ ਵਾਚਕ ਭਾਈ ਪਿ੍ਰਤਪਾਲ ਸਿੰਘ ਖਾਲਸਾ, ਅਤੇ ਗਿਆਨੀ ਸ਼ੇਰ ਸਿੰਘ ਅਮਰੀਕਾ ਅਤੇ ਪਹੁੰਚੇ ਮਹਾਂਪੁਰਖਾਂ, ਅਤੇ ਪਿੰਡ ਦੇ ਸਰਪੰਚਾਂ, ਪੰਚਾਂ, ਐਨ.ਆਰ.ਆਈਜ਼ ਵੀਰਾਂ ਦਾ ਅਤੇ ਸਮੂਹ ਪਿੰਡ ਵਾਸੀਆਂ ਨੂੰ ਜੀ ਆਇਆਂ ਆਖਦੇ ਹੋਏ ਸਭ ਦਾ ਧੰਨਵਾਦ ਕੀਤਾ। 22 ਫਰਵਰੀ ਦੇ ਦੀਵਾਨਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਹਾਜ਼ਰੀ ਭਰਨਗੇ। ਸੰਗਤਾਂ ਨੂੰ ਵੱਧ ਚੜ੍ਹ ਕੇ ਸਮੇਂ ਸਿਰ ਪਹੁੰਚਣ ਵਾਸਤੇ ਅਤੇ ਨਾਮ ਬਾਣੀ ਨਾਲ ਜੁੜਨ ਦਾ ਲਾਹਾ ਲੈਣ ਦੀ ਅਪੀਲ ਕੀਤੀ ਗਈ। ਗੁਰੂ ਕਾ ਲੰਗਰ ਅਤੁੱਟ ਵਰਤਿਆ।