ਸੋਨਾ 150 ਰੁਪਏ ਟੁੱਟਿਆ, ਚਾਂਦੀ ‘ਚ 290 ਰੁਪਏ ਦੀ ਗਿਰਾਵਟ

0
193

ਨਵੀਂ ਦਿੱਲੀ ਆਵਾਜ਼ ਬਿੳੂਰੋ
ਮੰਗਲਵਾਰ ਨੂੰ ਕਮਜ਼ੋਰ ਮੰਗ ਕਾਰਨ ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਦਿਨ ਦੇ ਕਾਰੋਬਾਰ ਵਿਚ ਸੋਨੇ ਦੀ ਕੀਮਤ ਵਿਚ 150 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਇਹ 38, 905 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ। ਦੂਜੇ ਪਾਸੇ ਚਾਂਦੀ 290 ਰੁਪਏ ਦੇ ਨੁਕਸਾਨ ਵਿਚ ਬੋਲੀ ਗਈ। ਇਸ ਤਰ੍ਹਾਂ ਇਹ 48, 318 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ‘ਤੇ ਬੰਦ ਹੋਈ। ਐੱਚਡੀਐੱਫਸੀ ਸਕਿਊਰਿਟੀਜ਼ ਦੇ ਵਿਸ਼ਲੇਸ਼ਕ ਤਪਨ ਪਟੇਲ ਮੁਤਾਬਕ ਦਿੱਲੀ ਵਿਚ 24 ਕੈਰੇਟ ਸੋਨੇ ਦੀ ਮੰਗ ਵਿਚ ਕਮੀ ਕਾਰਨ ਇਸ ਦੀ ਕੀਮਤ ਵਿਚ 150 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਸੋਮਵਾਰ ਨੂੰ ਦਿੱਲੀ ਵਿਚ ਸੋਨਾ 39, 055 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਬੰਦ ਹੋਇਆ ਸੀ। ਇੰਟਰਨੈਸ਼ਨਲ ਮਾਰਕੀਟ ਵਿਚ ਵੀ ਸੋਨੇ ਦੀ ਕੀਮਤ ਵਿਚ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਨਿਊਯਾਰਕ ਵਿਚ ਇਹ 1, 497 ਡਾਲਰ ਪ੍ਰਤੀ ਔਂਸ (28.35 ਗ੍ਰਾਮ) ਦੇ ਹਿਸਾਬ ਨਾਲ ਵਿਕਿਆ। ਗਲੋਬਲ ਮਾਰਕੀਟ ਵਿਚ ਮੰਦੀ ਵੀ ਫਿੱਕੀ ਪਈ। ਇਹ ਕੀਮਤੀ ਧਾਤੂ 17.81 ਡਾਲਰ ਪ੍ਰਤੀ ਔਂਸ (28.35 ਗ੍ਰਾਮ) ਦੇ ਹਿਸਾਬ ਨਾਲ ਵਿਕੀ।