ਸੇਵਾ ਕੇਂਦਰਾਂ ’ਚ ਫੀਸਾਂ ਵਧਣ ਨਾਲ ਮਚੀ ਲੁੱਟ

0
118

ਹੁਸ਼ਿਆਰਪੁਰ ਦਲਜੀਤ ਅਜਨੋਹਾ
ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸਕਤਰ ਦਵਿੰਦਰ ਸਿੰਘ ਥਿੰਦ ਨੇ ਮੇਰਿਜ ਰਜਿਸਟ੍ਰੇਸ਼ਨ ਦੇ ਨਾਮ ਤੇ ਲੋਕਾਂ ਦੀ ਆਰਥਿਕ ਲੁੱਟ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖਤ ਸਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਰਜਿਸਟ੍ਰੇਸਨ ਸਮੇਂ ਪਹਿਲਾਂ ਸਰਕਾਰ ਲੋਕਾਂ ਦਾ ਸੋਸਨ ਕਰਦੀ ਹੈ ਤੇ ਫਿਰ ਕਾਗਜ ਤਿਆਰ ਕਰਵਾਉਣ ਤੇ ਫੋਟੋਆਂ ਖਿਵਾਉਣ ਅਤੇ ਬਾਅਦ ਵਿਚ ਸੇਵਾ ਦੇ ਨਾਮ ਉਤੇ ਗੈਰ ਸੰਵਿਧਾਨਕ ਤਰੀਕੇ ਨਾਲ ਚਲਦੇ ਸੇਵਾ ਕੇਂਦਰਾਂ ਵਿਚ ਸਿਰਫ ਡਾਟਾ ਅਪ ਲੋਡ ਕਰਨ ਤੇ ਰਜਿਸਟ੍ਰੇਸਨ ਦੇ ਨਾਮ ਉਤੇ ਮੋਟੀਆਂ ਫੀਸਾਂ ਲੈ ਕੇ ਸਮਾਜਿਕ ਪਵਿਤਰ ਬੰਧਨ ਨੂੰ ਵਪਾਰਿਕ ਰ ੂਪ ਦੇਣ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨ੍ਹੀ ਹੀ ਥੋੜੀ ਹੈ। ਧੀਮਾਨ ਨੇ ਕਿਹਾ ਕਿ ਸਾਦੀ ਇਕ ਸਮਾਜਿਕ ਬੰਧਨ ਹੈ ਨਾ ਕਿ ਵਪਾਰ। ਪਰ ਪੰਜਾਬ ਸਰਕਾਰ ਨੇ ਇਸ ਦੀ ਪਵਿਤਰਤਾ ਨੂੰ ਵੀ ਅਪਣੀ ਆਮਦਨ ਦਾ ਸਾਧਨ ਬਣਾ ਲਿਆ ਹੈ।ਅਜ ਮੇਰਿਜ ਰਜਿਸਟ੍ਰੇਸਨ ਕਰਵਾਉਣਾ ਆਮ ਜਨ ਸਧਾਰਨ ਵਿਕਅਤੀ ਦੀ ਪਹੁੰਚ ਤੋਂ ਕੋਹਾਂ ਦੂਰ ਹੈ। ਧੀਮਾਨ ਨੇ ਕਿਹਾ ਕਿ ਸਰਕਾਰੀ ਫੀਸ ਜਿਸ ਵਿਚ 1500 ਰੁ: ਦਾ ਕੋਰਟ ਫੀਸ ਲਗਦੀ ਹੈ ਪਲਸ ਫੋਟੋਆਂ ਦਾ ਖਰਚਾ, ਪਲਸ ਪੈਪਰ ਤਿਆਰ ਕਰਨ ਦਾ ਖਰਚਾ ਤੇ ਪਲਸ ਰਿਸਵਤ ਪਲਸ ਸੇਵਾ ਕੇਂਦਰ ਦੀ ਫੀਸ ਭਾਵ ਲਗਭਗ 5-6 ਹਜਾਰ ਰੁ: ਲਗ ਹੀ ਜਾਂਦਾ ਹੈ। ਉਨ੍ਹਾਂ ਦਸਿਆ ਕਿ ਅਗਰ ਕੋਈ ਵੀ ਵਿਅਕਤੀ ਅਪਣੇ ਵਿਆਹ ਨੂੰ 3 ਮਹੀਨੇ ਬਾਅਦ ਰਜਿਸਟਰ ਕਰਵਾਉਂਦਾ ਹੈ ਤਾਂ ਉਸ ਨੂੰ 1000 ਰੁ: ਲੇਟ ਫੀਸ, ਅਗਰ 6 ਮਹੀਨੇ ਬਾਅਦ ਰਜਿਸਟਰਡ ਕਰਵਾਉਂਦਾ ਹੈ ਤਾਂ 1500 ਰ ੁ: ਲੇਟ ਫੀਸ, ਅਗਰ 1 ਸਾਲ ਬਾਅਦ ਕੋਈ ਰਜਿਸ ਟ੍ਰੇਸ਼ਨ ਕਰਵਾਉਂਦਾ ਹੈ ਤਾਂ 2000 ਰੁ: ਲੇਟ ਫੀਸ ਸਰਕਾਰ ਦੁਆਰਾ ਲਈ ਜਾਂਦੀ ਹੈ ਅਤੇ ਇਨ੍ਹਾਂ ਤੋਂ ਇਲਾਵਾ ਨਾਲ ਹੀ ਸੇਵਾ ਕੇਂਦਰ ਵਿਚ ਜਿਹੜੀ ਵਿਆਹ ਰਜਿਸਟਰਡ ਕਰਵਾਉਣ ਉਤੇ ਸੇਵਾ ਹੁੰਦੀ ਹੈ ਉਸ ਦੀ ਹੱਦ ਹੀ ਲਹਿ ਗਈ ਸੇਵਾ ਕੇਂਦਰ ਵਿਚ ਵਿਆਹ ਤੋਂ 3 ਮਹੀਨੇ ਅੰਦਰ ਰਜਿਸਟ੍ਰੇਸਨ ਕਰਵਾਉਣ ਲਈ ਫਸੀਲੀਟ ੇਸਨ ਚਾਰਜ 2700 ਰੁ: ਪ੍ਰਤੀ ਵਿਆਹ, ਮੇਰਿਜ ਰਜਿਸਟ੍ਰੇਸਨ 3 ਤੋਂ 6 ਮਹੀਨੇ ਅੰਦਰ ਫਸੀਲੀਟੇਸਨ ਚਾਰਜ 3700 ਰ ੁ:, ਮੇਰਿਜ ਰਜਿਸਟ੍ਰੇਸਨ 6 ਤੋਂ 1 ਸਾਲ ਦੇ ਅੰਦਰ ਅੰਦਰ 4200 ਰੁ: ਫਸੀਲੀਟੇਸਨ ਚਾਰਜ ਅਗਰ ਇਕ ਸਾਲ ਤੋਂ ਉਪਰ ਮੇਰਿਜ ਰਜਿਸਟਰਡ ਹੁੰਦੀ ਹੈ ਤਾਂ ਫਸੀਲੀਟੇਸਨ ਚਾਰਜ 4700 ਰ ੁ: ਅਗਰ ਵਿਆਹ ਰਜਿਸਟਰਡ ਕਰਵਾਉਣ ਲਈ ਗਵਾਹਾਂ ਦੀ ਖਰਚਾ ਤੇ ਰਿਸਵਤ ਦਾ ਨਾਲ ਜ਼ੋੜ ਲਿਆ ਜਾਵੇ ਤਾਂ ਲਗਭਗ 9,10 ਹਜਾਰ ਰੁ: ਲਗ ਜਾਂਦਾ ਹੈ।ਪਰ ਸਰਕਾਰਾਂ ਵਲੋਂ ਅਜਿਹਾ ਕਰਨਾ ਬਿਲਕੁਲ ਗੈਰ ਸੰਵਿਧਾਨਕ ਹੈ।