ਸੂਬਾ ਸਰਕਾਰ ਦੁਆਰਾ ਲਿਆਂਦੇ ਐਕਟ ਸੀ.ਏ.ਈ ਦਾ ਪ੍ਰਾਈਵੇਟ ਲੈਬੋਰੇਟਰੀਆਂ ਵਲੋਂ ਸਖਤ ਵਿਰੋਧ

0
649

ਭਦੌੜ ਸੁਰਿੰਦਰ ਬੱਤਾ ਤੇਜਿੰਦਰ ਸ਼ਰਮਾ
ਸੂਬਾ ਸਰਕਾਰ ਵਲੋਂ ਪ੍ਰਾਈਵੇਟ ਲੈਬੋਰੇਟਰੀ ਸਬੰਧੀ ਲਿਆਂਦੇ ਇਸਟੈਬਲਿਸ਼ਮੈਂਟ ਐਕਟ ( ਸੀ.ਈ.ਏ )ਦੇ ਵਿਰੋਧ ਵਿਚ ਅੱਜ ਲੈਬੋਰੇਟਰੀ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ ਤਰਲੋਚਣ ਸਿੰਘ ਰੂਪ ਦੀ ਅਗਵਾਈ ਹੇਠ ਸਮੂਹ ਲੈਬੋਰੇਟਰੀਆਂ ਬੰਦ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਜੈ ਮਿਲਾਪ ਲੈਬੋਰੇਟਰੀ ਐਸੋਸੀਏਸ਼ਨ ਦੇ ਪ੍ਰਧਾਨ ਤਰਲੋਚਨ ਸਿੰਘ ਰੂਪ ਅਤੇ ਸੈਕਟਰੀ ਪ੍ਰਵੀਨ ਕੁਮਾਰ ਗੌਤਮ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਕਾਨੂੰਨ ਵਿਚ ਲੋਕ ਮਾਰੂ ਨਿਯਮ ਬਣਾਏ ਹਨ ਉਨਾ ਨੂੰ ਲੈਬੋਰੇਟਰੀ ਐਸੋਸੀਏਸ਼ਨ ਦਾ ਕੋਈ ਵੀ ਮੈਂਬਰ ਪੂਰਾ ਨਹੀਂ ਕਰ ਸਕਦਾ ਜਿਵੇਂ ਕਿ ਐਮ.ਐਸ.ਸੀ ਲੈਬ 3-4 ਕਮਰਿਆਂ ਵਿਚ ਹੋਵੇ ਜਿਸ ਨੂੰ ਡਾਕਟਰ ਚਲਾਏ ਅਤੇ ਹੋਰ ਬਹੁਤ ਸਾਰੇ ਨਿਯਮ ਲਾਗੂ ਕੀਤੇ ਗਏ ਹਨ, ਅਜਿਹਾ ਕਰਨ ਨਾਲ ਜਿੱਥੇ ਲੈਬੋਰੇਟਰੀ ਮਾਲਕਾਂ ਦਾ ਖਰਚਾ ਬਹੁਤ ਵਧ ਜਾਵੇਗਾ ਉਸ ਨਾਲ ਇਸ ਸਿੱਧਾ ਅਸਰ ਲੋਕਾਂ ਦੀ ਜੇਬਾਂ ਉਪਰ ਪਵੇਗਾ ਜੋ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠ ਦਬੇ ਪਏ ਹਨ ਅਤੇ ਨੌਜਵਾਨ ਵਰਗ ਉਪਰ ਬਹੁਤ ਮਾੜਾ ਅਸਰ ਪਵੇਗਾ,ਇਸ ਲਾਇਨ ਨਾਲ ਜੁੜੇ ਨੋਜਵਾਨ ਵੱਡੀ ਤਾਦਾਦ ਵਿਚ ਬੇਰੁਜ਼ਗਾਰੀ ਦੀ ਲਾਇਨ ਵਿਚ ਖੜੇ ਹੋਣ ਜਾਣਗੇ। ਉਨਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਕੁਝ ਕਾਰਪੋਰੇਟ ਘਰਾਨਿਆਂ ਨੂੰ ਲਾਭ ਦੇਣ ਲਈ ਪੰਜਾਬ ਵਿਚ ਪੈਂਦੀਆਂ 10 ਹਜ਼ਾਰ ਲੈਬਾਂ ਉੱਤੇ ਨਿਰਭਰ ਹਜ਼ਾਰਾਂ ਪਰਿਵਾਰਾਂ ਨੂੰ ਸੜਕਾਂ ਤੇ ਆਉਣ ਲਈ ਮਜ਼ਬੂਰ ਨਾ ਕੀਤਾ ਜਾਵੇ ਅਤੇ ਕਾਨੂੰਨ ਨਿਯਮਾਂ ਵਿਚ ਸਹੀ ਸੋਧਾਂ ਲਿਆਕੇ ਚੱਲ ਰਹੀਆਂ ਲੈਬੋਰੇਟਰੀ ਨੂੰ ਰਾਹਤ ਦਿੱਤੀ ਜਾਵੇ। ਇਸ ਸਮੇਂ ਸੰਦੀਪ ਕੁਮਾਰ, ਪਰਵਿੰਦਰ ਸਿੰਘ, ਸੰਤੋਸ ਕੁਮਾਰ, ਅੰਮਿਤ ਕੁਮਾਰ, ਅਵਤਾਰ ਸਿੰਘ, ਚਮਕੌਰ ਸਿੰਘ, ਚਰਨਦੀਪ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।