ਸੁਸ਼ਮਾ ਸਵਰਾਜ ਦੀ ਮੋਤ ਤੇ ਬੀ ਜੇ ਪੀ, ਸ੍ਰੋਮਣੀ ਅਕਾਲੀ ਦਲ (ਬ) ਇਟਲੀ ਵਲੋਂ ਦੁੱਖ ਦਾ ਪ੍ਰਗਟਾਵਾ

0
265

ਰੋਮ/ਇਟਲੀ – ਵਿੱਕੀ ਬਟਾਲਾ
ਭਾਰਤੀ ਜਨਤਾ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਐਨ ਆਰ ਆਈ ਵਿੰਗ ਵਲੋਂ ਇੱਕ ਸਾਂਝੀ ਮੀਟਿੰਗ ਬੁਲਾਈ ਗਈ ਜਿਸ ਵਿਚ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀ ਮਤੀ ਸੁਸ਼ਮਾਂ ਸਵਰਾਜ ਦੇ ਹੋਏ ਬੇ-ਵਕਤ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੋਕੇ ਸ੍ਰੋਮਣੀ ਅਕਾਲੀ ਦਲ ਬਾਦਲ ਐਨ ਆਰ ਆਈ ਵਿੰਗ ਇਟਲੀ ਅਤੇ ਭਾਰਤੀ ਜਨਤਾ ਪਾਰਟੀ ਇਟਲੀ ਦੇ ਸਿਰਕੱਢ ਆਗੂਆਂ ਜਿੰਨਾ ਵਿਚ ਪ੍ਰਧਾਨ ਜਗਵੰਤ ਸਿੰਘ ਲੈਹਰਾ,ਸਤੀਸ ਕੁਮਾਰ ਜੋਸੀਥ ਕਨਵੀਨਰ ਬੀ ਜੇ ਪੀ ਇਟਲੀ,ਸੀਨੀਅਰ ਅਕਾਲੀ ਆਗੂ ਗੂਰਚਰਨ ਸਿੰਘ ਭੰੂਗਰਨੀ, ਸਕੱਤਰ ਜਨਰਲ ਲੱਖਵਿੰਦਰ ਸਿੰਘ ਡੋਗਰਾਂਵਾਲ, ਜਨਰਲ ਸਕੱਤਰ ਜਗਜੀਤ ਸਿੰਘ ਈਸਰੇਹਲ,ਰਾਜ ਕੁਮਾਰ ਹੁੱਸਿਆਰਪੁਰੀਆ, ਅਨਿਲ ਕੁਮਾਰ,ਸਤਵਿੰਦਰ ਮਿਆਣੀ,ਬਲਬੀਰ ਸੈਣੀ,ਵਿਜੇ ਸਲਵਾਨ,ਨਿਸ਼ਾਂਤ ਕੋਚਰ ਅਤੇ ਨੋਜਵਾਨ ਸੀਨੀਅਰ ਅਕਾਲੀ ਆਗੂ ਜਨਰਲ ਸਕੱਤਰ ਹਰਦੀਪ ਸਿੰਘ ਬੋਦਲ,ਸੱੁਖਜਿੰਦਰ ਸਿੰਘ ਕਾਲਰੂ ਤੇ ਜਸਵਿੰਦਰ ਸਿੰਘ ਭਗਤ ਮਾਜਰਾ ਆਦਿ ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਸੁਸ਼ਮਾਂ ਸਵਰਾਜ ਜੀ ਵਿਦੇਸ ਮੰਤਰੀ ਹੋਣ ਦੇ ਨਾਤੇ ਇੱਕ ਸੋਸਲ ਵਰਕਰ ਵੀ ਸਨ ਜਿੰਨਾਂ ਦੀ ਬਦੋਲਤ ਭਾਰਤ ਵਿਚ ਕਈ ਗਰੀਬ ਪਰਿਵਾਰ ਪਲ ਰਹੇ ਸਨ,ਜਿੰਨਾਂ ਦੇ ਇਸ ਫਾਨੀ ਸੰਸਾਰ ਤੋ ਚਲੇ ਜਾਣ ਨਾਲ ਸਾਰੇ ਹੀ ਭਾਰਤ ਵੰਸ ਦੀ ਅਵਾਮ ਨੰੂ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ।ਇਸ ਦੋਰਾਨ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ ਤੇ ਪ੍ਰਮਾਤਮਾਂ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਕਿ ਆਪਣੇ ਚਰਨਾਂ ਵਿਚ ਨਿਵਾਸ ਬੱਖਸ਼ਣ ਤੇ ਪਿੱਛੇ ਪਰਿਵਾਰ ਨੰੂ ਭਾਣਾਂ ਮੰਨਣ ਦਾ ਬੱਲ ਬੱਖਸੇਥ।