ਸੀ.ਬੀ.ਆਈ ਨੇ ਬੰਗਲੌਰ ‘ਚ ਨਾਈਜੀਰੀਆ ਦੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

0
52

ਸੀ.ਬੀ.ਆਈ ਨੇ ਬੰਗਲੌਰ ‘ਚ ਨਾਈਜੀਰੀਆ ਦੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ:ਬੰਗਲੌਰ : ਸੈਂਟਰਲ ਕ੍ਰਾਈਮ ਬ੍ਰਾਂਚ ਨੇ ਨਾਈਜੀਰੀਆ ਦੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਆਰਟੀ ਨਗਰ ਵਿੱਚ 12 ਗ੍ਰਾਮ ਐਮਡੀਐਮਏ ਅਤੇ 20 ਗ੍ਰਾਮ ਕੋਕੀਨ ਬਰਾਮਦ ਕੀਤੀ ਹੈ।

ਹੁਣ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਅਤੇ ਵਿਦੇਸ਼ੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਦੇਸ਼ ਭਰ ਵਿਚ ਨਸ਼ੇ ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਓਥੇ ਹੀ ਡਰੱਗ ਨਾਲ ਹੀ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ।