ਸੀਟੀ ਯੂਨੀਵਰਸਿਟੀ ਨੇ ਬਣਾਇਆ ਰੋਗਾਣੂ-ਮੁਕਤ ਪੌਡ

0
99

ਲੁਧਿਆਣਾ ਅਸ਼ੋਕ ਪੁਰੀ
ਨਯੂ ਨੋਰਮਲ ਨੇ ਸਾਨੂੰ ਹਰ ਚੀਜ਼ ਨੂੰ ਸੈਨੀਟਾਈਜ਼ ਕਰਕੇ ਰਖਣਾ ਸਿੱਖਾ ਦਿੱਤਾ ਹੈ ਅਤੇ ਸੀਟੀ ਯੂਨੀਵਰਸਿਟੀ ਸਮਾਜ ਨੂੰ ਕੋਵਿਡ-19 ਤੋਂ ਬਚਣਾਉਣ ਲਈ ਲਗਾਤਾਰ ਕਈ ਨਵੇਂ-ਨਵੇਂ ਅਵਿਸ਼ਕਾਰ ਕਰ ਰਹੀ ਹੈ। ਇਸੇ ਲੜੀ ਨੂੰ ਅੱਗੇ ਵਧਾਉਦੇ ਹੋਇਆਂ ਸੀਟੀ ਯੂਨੀਵਰਸਿਟੀ ਦੇ ਰਿਸਰਚ ਅਤੇ ਇਨੋਵੇਸ਼ਨ ਸੇਂਟਰ ਫਾਰ ਐਕਸੀਲੈਂਸ(ਆਰ.ਆਈ.ਸੀ.ਈ) ਨੇ ਰੋਗਾਣੂ-ਮੁਕਤ ਪੌਡ ਬਣਾਇਆ ਹੈ। ਇਹ ਪੌਡ ਇਕ ਕੁਦਰਤੀ ਸੈਨੀਟਾਈਜ਼ਰ ਹੈ। ਇਹ ਵਿਅਕਤੀ ਦੇ ਪੂਰੇ ਸ਼ਰੀਰ ਦੇ ਉੱਪਰ ਕੁਦਰਤੀ ਸੈਨੀਟਾਈਜ਼ਰ ਛੱਡਦਾ ਹੈ। ਜੋ ਪੂਰੇ ਸ਼ਰੀਰ ਨੂੰ ਸੈਨੀਟਾਈਜ ਕਰ ਦਿੰਦਾ ਹੈ। ਇਹ ਪੌਡ 50 ਜੀਪੀਡੀ ਬੂਸਟਰ ਪੰਪ ਨਾਲ ਚੱਲਦਾ ਹੈ ਜੋ ਕਿ ਉੱਦਯੋਗਿਕ ਫੋਟੋ ਇਲੈਕਟਿ੍ਰਕ ਦੁਆਰਾ ਚਾਲੂ ਕੀਤਾ ਜਾਂਦਾ ਹੈ। ਇਹ 0.3 ਮਿਲੀਮੀਟਰ ਸਿਰੇਮਿਕ ਐਂਟੀ ਡਰੈਪ ਧੂੰਦ ਨੋਜਲਜ਼ ਨਾਲ ਸਪਰੇਅ ਕਰਦਾ ਹੈ। ਇਸ ਪੌਡ ਵਿੱਚ ਵਰਤਿਆ ਜਾਣ ਵਾਲਾ ਸੈਨੀਟਾਈਜ਼ਰ ਦਾ ਘੋਲ ਨਿੰਮ ਵਰਗੇ ਕੁਦਰਤੀ ਜੈਵਿਕ ਪਦਾਰਥਾਂ ਨਾਲ ਬਣਿਆ ਹੈ। ਜੇਕਰ ਗੱਲਤੀ ਨਾਲ ਸਾਹ ਲੈਂਦੇ ਸੰਮੇ ਇਸ ਨੂੰ ਅੰਦਰ ਨਿਗਲ ਲਿੱਤਾ ਜਾਵੇ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਬਾਰੇ ਗੱਲ ਕਰਦੇ ਹੋਇਆ ਆਰ ਐਂਡ ਡੀ ਇੰਜੀਨੀਅਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਆਫ਼ ਫਾਰਮੇਸੀ ਦੇ ਸਹਿਯੋਗ ਨਾਲ ਰਿਸਰਚ ਵਿਭਾਗ ਨੇ ਪੌਡ ਵਿੱਚ ਵਰਤੇ ਜਾਣ ਵਾਲਾ ਕੁਦਰਤੀ ਸੈਨੀਟਾਈਜ਼ਰ ਤਿਆਰ ਕੀਤਾ ਹੈ। ਸੀਟੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ.ਹਰਸ਼ ਸਦਾਵਰਤੀ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਅਵਿਸ਼ਕਾਰ ਕਰਣ ਲਈ ਪ੍ਰੇਰਿਤ ਕੀਤਾ।