ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਤੇ ਸੱਜਣ ਕੁਮਾਰ ਦੇ ਸਾਥੀ ਮਹਿੰਦਰ ਯਾਦਵ ਦੀ ਕੋਰੋਨਾ ਨਾਲ ਮੌਤ

0
285

ਨਵੀਂ ਦਿੱਲੀ
ਮਨਪ੍ਰੀਤ ਸਿੰਘ ਖਾਲਸਾ
ਦਿੱਲੀ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਅਤੇ ਸੱਜਣ ਕੁਮਾਰ ਦਾ ਸਾਥੀ ਮਹਿੰਦਰ ਯਾਦਵ ਅੱਜ ਕੋਰੋਨਾ ਨਾਲ ਮਰ ਗਿਆ ਹੈ । ਉਹ ਬੀਤੇ ਕੁਝ ਦਿਨਾਂ ਤੋਂ ਦਿੱਲੀ ਦੇ ਐਲਐਨਜੇਪੀ ਅਸਪਤਾਲ ਵਿਚ ਪੁਲਿਸ ਸੁਰਖਿਆ ਹੇਠ ਅਪਣਾ ਇਲਾਜ ਕਰਵਾ ਰਿਹਾ ਸੀ ਤੇ ਤਿੰਨ ਦਿਨ ਪਹਿਲਾਂ ਅਦਾਲਤ ਵਲੋਂ ਉਸਦੀ ਜਮਾਨਤ ਦੀ ਅਪੀਲ ਖਾਰਿਜ ਕੀਤੀ ਗਈ ਸੀ । ਬੀਬੀ ਨਿਰਪ੍ਰੀਤ ਕੌਰ ਨੇ ਦਸਿਆ ਕਿ ਸੱਜਣ ਕੁਮਾਰ ਦੀ ਦੇਖ ਰੇਖ ਹੇਠ ਮਹਿੰਦਰ ਯਾਦਵ ਅਤੇ ਬਲਰਾਮ ਖੋਖਰ ਨੇ ਪਾਲਮ ਦੇ ਗੁਰੂਘਰ ਨੂੰ ਅੱਗ ਲਾਈ, ਉਪਰੰਤ ਭੀੜ ਨਾਲ ਮੁਕਾਬਲਾ ਕਰ ਰਹੇ ਉਸਦੇ ਪਿਤਾ ਸ. ਨਿਰਮਲ ਸਿੰਘ ਨੂੰ ਮਿਲਬੈਠ ਕੇ ਮਸਲਾ ਸੁਲਝਾਣ ਦਾ ਬਹਾਨਾ ਬਣਾ ਕੇ ਨਾਲ ਲੈ ਜਾ ਕੇ ਭੀੜ ਦੇ ਹਵਾਲੇ ਕਰ ਦਿੱਤਾ ਸੀ ਜਿੱਥੇ ਭੀੜ ਨੇ ਸ. ਨਿਰਮਲ ਸਿੰਘ ਨੂੰ ਅੱਗ ਦੇ ਹਵਾਲੇ ਕਰ ਦਿਤਾ ਸੀ । ਨਿਰਪ੍ਰੀਤ ਕੌਰ ਨੇ ਕਿਹਾ ਕਿ ਨਵੰਬਰ 1984 ਦਾ ਸੰਤਾਪ ਭੁੱਗਤ ਰਹੇ ਲੋਕਾਂ ਦੀ ਬਦ-ਦੁਆਵਾਂ ਅਤੇ ਰਬ ਦੇ ਘਰੋਂ ਦੇਰ ਨਾਲ ਹੋਏ ਇੰਸਾਫ ਨਾਲ ਲੋਕਾਂ ਨੂੰ ਨਹੀ ਭੁੱਲਣਾ ਚਾਹੀਦਾ ਕਿ ਸਾਡਾ ਕੀਤਾ ਹੋਇਆ ਸਭ ਕੂਝ ਸਾਡੇ ਸਾਹਮਣੇ ਆਦਾਂ ਹੈ ਤੇ ਹਰ ਸਜਾ ਨੂੰ ਇੱਥੇ ਹੀ ਭੁਗਤ ਕੇ ਜਾਣਾ ਪੈਦਾਂ ਹੈ । ਉਨ੍ਹਾਂ ਕਿਹਾ ਕਿ ਦੁਜਿਆਂ ਲਈ ਕੰਡੇ ਬੀਜਣ ਵਾਲੇ ਅਪਣੇ ਲਈ ਗੁਲਾਬ ਦੀ ਉਮੀਦ ਨਾ ਕਰਣ ਕਿਉਕਿਂ ਸਿਆਣੇ ਕਹਿੰਦੇ ਹਨ “ਜੈਸਾ ਬੀਜੇ ਤੈਸਾ ਲੂਣੇ“ ।1984 ਵਿਚ ਅਪਣੇ ਭਰਾ ਗੁਆ ਚੁੱਕੇ ਜਗਸ਼ੇਰ ਸਿੰਘ ਨੇ ਕਿਹਾ ਕਿ ਅਕਾਲ ਪੁਰਖ ਦੇ ਘਰ ਦੇਰ ਜਰੂਰ ਹੈ ਪਰ ਅੰਧੇਰ ਨਹੀ । ਉਨ੍ਹਾਂ ਕਿਹਾ ਕਿ ਮਹਿੰਦਰ ਯਾਦਵ ਦੀ ਸਰਕਾਰੇ ਦਰਬਾਰੇ ਚੰਗੀ ਰਸੂਖ ਤੇ ਪੈਸਾ ਹੋਣ ਦੇ ਬਾਵਜੂਦ, ਉਹ ਕਿਸੇ ਕੰਮ ਨਹੀ ਆਇਆ ਤੇ ਅੰਤ ਅਪਣੇ ਕੀਤੇ ਮਾੜੇ ਕਰਮਾਂ ਕਰਕੇ ਕਿਸ ਤਰ੍ਹਾਂ ਦੁਨਿਆ ਤੋਂ ਗਿਆ ਹੈ। ਇਸ ਤੋਂ ਬਾਕੀਆਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ ।