ਸਿਹਤ ਮੰਤਰਾਲੇ ਵੱਲੋਂ ਹੈਰਾਨੀਜਨਕ ਖ਼ੁਲਾਸਾ ,ਭਾਰਤ ‘ਚ ਕੋਰੋਨਾ ਦਾ ਮਿਲਿਆ New Double Mutant Variant

0
40

ਨਵੀਂ ਦਿੱਲੀ : ਦੇਸ਼ ਭਰ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪੂਰੇ ਦੇਸ਼ ਵਿਚ ਮਾਰੂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈਇਸ ਦੇ ਚਲਦੇ ਕੋਈ ਲੋਕ ਇਸ ਦੀ ਚਪੇਟ ’ਚ ਆ ਰਹੇ ਹਨ। ਕੋਰੋਨਾ ਵੈਕਸੀਨੇਸ਼ਨ ਦੇ ਵਿਚ ਜਿਸ ਖਤਰਨਾਕ ਤੇਜ਼ੀ ਨਾਲ ਕੋਰੋਨਾ ਵਧ ਰਿਹਾ ਹੈ ,ਉਸ ਨੇ ਸੂਬੇ ਤੋਂ ਲੈ ਕੇ ਕੇਂਦਰ ਤੱਕ ਦੇ ਫਿਕਰ ਵਧਾ ਦਿੱਤੇ ਹਨ।

ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਰੱਖੀ ਹੈ। ਮੰਤਰਾਲੇ ਨੇ ਦੱਸਿਆ ਕਿ ਦੇਸ਼ ਦੇ 18 ਸੂਬਿਆਂ ’ਚ ਕੋਰੋਨਾ ਵਾਇਰਸ ਦਾ ਇਕ ਨਵਾਂ ‘Double mutants’ variant ਮਿਲਿਆ ਹੈ। ਨਾਲ ਹੀ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਤਕ ਇਹ ਸਾਬਿਤ ਨਹੀਂ ਹੋਇਆ ਹੈ ਕਿ ਦੇਸ਼ ਕੋਰੋਨਾ ਦੇ ਵਧਦੇ ਮਾਮਲਿਆਂ ਤੇ ਕੋਵਿਡ ਦੇ ਨਵੇਂ Double variant ’ਚ ਕੋਈ ਸਬੰਧ ਹੈ ਜਾਂ ਨਹੀਂ।

ਇਸ ਦਾ ਭਾਵ ਇਹ ਹੈ ਕਿ ਦੇਸ਼ ਦੇ ਕਈ ਖੇਤਰਾਂ ਵਿਚ ਕੋਰੋਨਾ ਵਾਇਰਸ ਦੇ ਵੱਖ-ਵੱਖ ਪ੍ਰਕਾਰ ਪਾਏ ਗਏ ਹਨ, ਜਿਹੜੇ ਸਿਹਤ ‘ਤੇ ਹਾਨੀਕਾਰਕ ਅਸਰ ਪਾ ਸਕਦੇ ਹਨ। ਇਸ ਵਿਚ ਬ੍ਰਿਟੇਨ, ਦੱਖਣੀ ਅਫਰੀਕਾ, ਬ੍ਰਾਜ਼ੀਲ ਦੇ ਨਾਲ-ਨਾਲ ਭਾਰਤ ਵਿਚ ਪਾਇਆ ਗਿਆ ਨਵਾਂ ‘ਡਬਲ ਮਿਊਟੈਂਟ ਵੈਰੀਐਂਟ’ ਵੀ ਸ਼ਾਮਲ ਹਨ। ਨਵੇਂ Double mutant variant ਦੀ ਖੋਜ ਭਾਰਤੀ SARS-CoV-2 Consortium Genomics (INSACOG) ਨੇ ਕੀਤੀ ਹੈ, ਜੋ ਦੇਸ਼ ਤੇ ਦੇਸ਼ ’ਚੋਂ ਬਾਹਰ ਆਏ ਲੋਕਾਂ ਤੋਂ ਮਿਲੇ Samples ’ਤੇ Genome sequencing ਕਰ ਰਹੇ ਹਨ।

ਸਿਹਤ ਮੰਤਰਾਲਾ ਨੇ ਜਾਣਕਾਰੀ ਦਿੱਤੀ ਹੈ ਕਿ ਆਈ.ਐੱਨ.ਐੱਸ.ਏ.ਸੀ.ਓ.ਜੀ. ਨੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਤੋਂ 10,787 ਪਾਜ਼ੀਟਿਵ ਸੈਂਪਲ ਇਕੱਠੇ ਕੀਤੇ ਸਨ, ਜਿਨ੍ਹਾਂ ਵਿਚ 771 ਵੀ. ਓ. ਸੀਸ. ਪਾਏ ਗਏ। ਇਸ ਵਿਚ ਦੱਸਿਆ ਗਿਆ ਕਿ ਇਨ੍ਹਾਂ 771 ਵਿਚੋਂ 736 ਪਾਜ਼ੀਟਿਵ ਸੈਂਪਲ ਯੂ.ਕੇ. ਵੈਰੀਐਂਟ, 34 ਸੈਂਪਲ ਦੱਖਣੀ ਅਫਰੀਕਾ ਵੈਰੀਐਂਟ ਅਤੇ 1 ਸੈਂਪਲ ਬ੍ਰਾਜ਼ੀਲ ਵੈਰੀਐਂਟ ਦਾ ਸੀ ਪਰ ਜਿਸ ਨਵੇਂ ਵੈਰੀਐਂਟ ਦੀ ਖਾਸੀ ਚਰਚਾ ਸ਼ੁਰੂ ਹੋ ਗਈ ਹੈ ,ਉਸ ਨੂੰ ‘ਡਬਲ ਮਿਊਟੈਂਟ ਵੈਰੀਐਂਟ’ ਦੱਸਿਆ ਜਾ ਰਿਹਾ ਹੈ।

ਹਾਲਾਂਕਿ ਸਿਹਤ ਮੰਤਰਾਲਾ ਨੇ ਸਾਫ ਕਰ ਦਿੱਤਾ ਹੈ ਕਿ ਇਸ ਡਬਲ ਮਿਊਟੈਂਟ ਵੈਰੀਐਂਟ ਕਾਰਣ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧਾ ਨਹੀਂ ਦੇਖਿਆ ਗਿਆ। ਦੱਸ ਦੇਈਏ ਭਾਰਤ ’ਚ ਕੋਵਿਡ-19 ਇਨਫੈਕਸ਼ਨ ਦੇ ਮਾਮਲੇ ਇਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗੇ ਹਨ। ਦੱਸ ਦੇਈਏ ਕਿ ਦੇਸ਼ ’ਚ ਪਿਛਲੇ 24 ਘਟਿਆਂ ’ਚ 47 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਇਨੈਫਕਟਿਡ ਪਾਏ ਗਏ ਹਨ। ਇਸ ਨਾਲ ਹੀ ਇੱਥੇ ਕੁੱਲ ਇਨਫੈਕਟਿਡ ਲੋਕਾਂ ਦੀ ਗਿਣਤੀ ਵਧ ਕੇ ਇਕ ਕਰੋੜ 17 ਲੱਖ ਦੇ ਪਾਰ ਜਾ ਪਹੁੰਚੀ ਹੈ।