ਸਹੁਰਾ ਪਰਿਵਾਰ ਦੀ ਗਿ੍ਰਫਤਾਰੀ ਨੂੰ ਲੈਕੇ ਲਾਸ਼ ਚੌਕ ਵਿਚ ਰੱਖ ਲਗਾਇਆ ਧਰਨਾ

0
219

ਸ਼ੇਰਪੁਰ ਬਲਵਿੰਦਰ ਸਿੰਘ ਛੰਨਾ
ਇਥੋ ਨੇੜਲੇ ਪਿੰਡ ਟਿੱਬਾ ਵਿਖੇ ਬੀਤੇ ਸੁਕਰਵਾਰ ਬਾਅਦ ਦੁਪਿਹਰ ਘਰੇਲੂ ਕਲੇਸ਼ ਦੇ ਚਲਦਿਆਂ ਇਕ ਔਰਤ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।ਜਿਸ ਤੋ ਉਪਰੰਤ ਲੜਕੀ ਦੇ ਪੇਕਾ ਪ੍ਰੀਵਾਰ ਵੱਲੋ ਬੀਤੀ ਕੱਲ ਲਾਸ਼ ਦੇ ਪੋਸਟਮਾਰਟਮ ਤੋ ਬਾਅਦ ਲਾਸ਼ ਨੂੰ ਐਬੂਲੈਸ ਰਾਹੀ ਲਿਆ ਕੇ ਥਾਣਾ ਸੇਰਪੁਰ ਅੱਗੇ ਰੱਖ ਲੜਕੀ ਦੇ ਸਹੁਰਾ ਪ੍ਰੀਵਾਰ ਦੀ ਤਰੁੰਤ ਗਿ੍ਰਫਤਾਰੀ ਦੀ ਮੰਗ ਰੱਖੀ, ਦੇਰ ਸ਼ਾਮ ਤੱਕ ਗੱਲ ਕਿਸੇ ਤਨ ਪੱਤਣ ਨਾ ਲੱਗਣ ਕਾਰਨ ਪੇਕਾ ਪ੍ਰੀਵਾਰ ਵੱਲੋ ਮਿ੍ਰਤਕ ਸਿਮਰਨਜੀਤ ਕੌਰ ਦੀ ਲਾਸ਼ ਕੱਲ ਤੋ ਥਾਣਾ ਸੇਰਪੁਰ ਅੱਗੇ ਰੱਖੀ ਹੋਈ ਸੀ। ਅੱਜ ਮਾਮਲੇ ਨੇ ਉਸ ਸਮੇਂ ਹੋਰ ਤੂਲ ਫੜ ਲਿਆ ਜਦੋ ਪੁਲੀਸ ਵੱਲੋ ਲੜਕੀ ਦੇ ਪਿਤਾ ਤਰਸੇਮ ਸਿੰਘ ਜੱਸਾ ਭੈਣੀ ਦੇ ਬਿਆਨਾਂ ਦੇ ਅਧਾਰ ਤੇ ਨਾਮਜਦ ਕੀਤੇ 4 ਵਿਆਕਤੀਆਂ ਵਿਚੋ 2 ਵਿਆਕਤੀਆਂ ਨੂੰ ਗਿ੍ਰਫਤਾਰ ਕਰਨ ਦਾ ਦਾਆਵਾ ਕੀਤਾ , ਪ੍ਰੰਤੂ ਪੇਕਾ ਪ੍ਰੀਵਾਰ ਵੱਲੋ ਭਰਾਤਾ ਜਥੇਬੰਦੀਆਂ ਨੂੰ ਨਾਲ ਲੈਕੇ ਮਿ੍ਰਤਕਾ ਦੀ ਲਾਸ਼ ਸੇਰਪੁਰ ਦੇ ਕਾਤਰੌ ਚੌਕ ਵਿਚ ਰੱਖ ਜਿੱਥੇ ਪ੍ਰਸਾਸਨ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਜਾ ਰਹੀ ਸੀ ਉਥੇ ਲੜਕੀ ਦੇ ਪਤੀ ਅਤੇ ਸੱਸ ਨੂੰ ਵੀ ਜਲਦ ਗਿਫ੍ਰਤਾਰ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮੌਕੇ ਗੱਲ ਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈੇ ਪ੍ਰਧਾਨ ਰਣਦੀਪ ਸਿੰਘ ਭੂਰੇ ,ਸਾਬਕਾ ਸਰਪੰਚ ਵੀਰਇੰਦਰ ਸਿੰਘ, ਮੱਖਣ ਸਰਮਾਂ ਬਰਨਾਲਾ, ਮਹਿੰਦਰ ਸਿੰਘ ਸਿੱਧੂ, ਕਿਸਾਨ ਆਗੂ ਭੋਲਾ ਸਿੰਘ ਸਰਪੰਚ, ਗੁਰਜੰਟ ਸਿੰਘ, ਮੌਜੂਦਾ ਸਰਪੰਚ ਗੁਰਮੁਖ ਸਿੰਘ,ਪੰਚ ਰਾਮ ਸਿੰਘ, ਰਣਜੀਤ ਸਿੰਘ ਜੀਤ, ਮਹਿੰਦਰ ਸਿੰਘ ਸਿੱਧੂ ਵਾਇਸ ਚੇਅਰਮੈਨ ਮਾਰਕੀਟ ਕਮੇਟੀ, ਸਰਬਜੀਤ ਸਿੰਘ ਇਕਾਈ ਪ੍ਰਧਾਨ ਡਕੌਦਾ ਗਰੁੱਪ, ਕਿਸਾਨ ਆਗੂ ਸਿਕੰਦਰ ਸਿੰਘ, ਪੰਚ ਅਜੈਬ ਸਿੰਘ ਅਤੇ ਹਰਦੀਪ ਸਿੰਘ ਤੋ ਇਲਾਵਾ ਪ੍ਰੀਵਾਰਕ ਮੈਬਰ ਅਤੇ ਪਿੰਡ ਵਾਸੀ ਮੰਗ ਕਰ ਰਹੇ ਸਨ ਕਿ ਜਿੰਨੀ ਦੇਰ ਪ੍ਰੀਵਾਰ ਦੇ ਸਾਰੇ ਨਾਮਜ਼ਦ ਮੈਂਬਰ ਗਿ੍ਰਫਤਾਰ ਨਹੀ ਕੀਤੇ ਜਾਂਦੇ ਓਨੀ ਦੇਰ ਲਾਸ਼ ਦਾ ਸੰਸਕਾਰ ਨਹੀ ਕੀਤਾ ਜਾਵੇਗਾ ਅਤੇ ਧਰਨਾ ਜਾਰੀ ਰਹੇਗਾ।