ਸਵ: ਨੱਤ ਦੇ ਗ੍ਰਹਿ ਵਿਖੇ ਹੋਈ ਕਾਂਗਰਸੀ ਵਰਕਰਾਂ ਦੀ ਮੀਟਿੰਗ

0
94

 

ਮੌੜ ਮੰਡੀ ਸ਼ਾਮ ਲਾਲ ਜੋਧਪੁਰੀਆ
ਅੱਜ ਮੌੜ ਵਿਧਾਨ ਸਭਾ ਹਲਕਾ ਦੇ ਬਲਾਕ ਮੌੜ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਵੈਵਕੋ ਦੇ ਸਾਬਕਾ ਚੇਅਰਮੈਨ ਸਵ: ਸ. ਸੁਖਰਾਜ ਸਿੰਘ ਨੱਤ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ’ਚ ਪਾਰਟੀ ਦੇ ਆਹੁਦੇਦਾਰਾਂ ਅਤੇ ਪੰਚਾਂ ਸਰਪੰਚਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਨੱਤ ਦੇ ਪੁੱਤਰ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਨੇ ਬੋਲਦੇ ਹੋਏ ਕਿਹਾ ਕਿ ਮੇਰੇ ਪਿਤਾ ਦੇ ਚਲੇ ਜਾਣ ਨਾਲ ਜਿੱਥੇ ਸਾਡੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਕਾਂਗਰਸ ਪਾਰਟੀ ਅਤੇ ਵਰਕਰਾਂ ਨੂੰ ਵੀ ਵੱਡਾ ਘਾਟਾ ਪਿਆ ਹੈ। ਉਹਨਾਂ ਅੱਗੇ ਕਿਹਾ ਕਿ ਮੇਰੇ ਪਿਤਾ ਪਿਛਲੇ 27 ਸਾਲ ਤੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਕਰਦੇ ਆ ਰਹੇ ਸਨ ਅਤੇ ਉਹਨਾਂ ਦਾ ਸੁਪਨਾ ਸੀ ਕਿ ਜਦੋਂ ਵੀ ਪ੍ਰਮਾਤਮਾਂ ਦੀ ਕਿਰਪਾ ਨਾਲ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ ਤਾਂ ਉਹ ਮੌੜ ਹਲਕੇ ਦੀ ਤਰੱਕੀ ਅਤੇ ਵਰਕਰਾਂ ਦਾ ਮਾਣ ਬਹਾਲ ਕਰਵਾਉਣਗੇ। ਪ੍ਰੰਤੂ ਪ੍ਰਮਾਤਮਾ ਨੂੰ ਇਹ ਸਭ ਮਨਜੂਰ ਨਹੀ ਸੀ ਅਤੇ ਉਹ ਆਪਣਾ ਸੁਪਨਾ ਅਧੂਰਾ ਛੱਡੇ ਕੇ ਸਾਨੂੰ ਸਦਾ ਲਈ ਵਿਛੋੜਾ ਦੇ ਗਏ। ਉਹਨਾਂ ਅੱਗੇ ਕਿਹਾ ਕਿ ਸ. ਸੁਖਰਾਜ ਸਿੰਘ ਨੱਤ ਦੇ ਸੁਪਨੇ ਨੂੰ ਪੂਰਾ ਕਰਨ ਅਤੇ ਕੈਪਟਨ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਸਾਨੂੰ ਸਭ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਇਸ ਲਈ ਸਾਨੂੰ ਇਕੱਠੇ ਹੋ ਕੇ ਉਸੇ ਤਰਾਂ ਕੰਮ ਕਰਨਾ ਪਵੇਗਾ ਜਿਵੇਂ ਪਹਿਲਾ ਸ. ਨੱਤ ਦੀ ਅਗਵਾਈ ’ਚ ਕੰਮ ਕਰਦੇ ਰਹੇ ਸੀ। ਇਸ ਮੌਕੇ ਤਰਸੇਮ ਸਿੰਘ ਯਾਤਰੀ ਅਤੇ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਗੁਰਤੇਜ਼ ਸਿੰਘ ਰਾਏਖਾਨਾ ਨੇ ਬੋਲਦੇ ਹੋਏ ਕਿਹਾ ਕਿ ਸ. ਨੱਤ ਹਲਕੇ ਦੇ ਅਜਿਹੇ ਲੀਡਰ ਸਨ ਜੋ ਹਰ ਸਮੇਂ ਵਰਕਰਾਂ ਦਾ ਸਾਥ ਦਿੰਦੇ ਸਨ। ਉਹਨਾਂ ਕਿਹਾ ਸਾਡੀ ਸਭ ਦੀ ਸਵ: ਨੱਤ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਹਨਾਂ ਦੀ ਸੋਚ ਨੂੰ ਅੱਗੇ ਤੋਰਨ ਲਈ ਉਹਨਾਂ ਦੇ ਪੁੱਤਰ ਦਵਿੰਦਰ ਸਿੰਘ ਨੱਤ ਦਾ ਸਾਥ ਦੇ ਕੇ ਹਲਕੇ ਦੇ ਚੰਗੇ ਭਵਿੱਖ ਦਾ ਸੁਪਨਾ ਸਿਰਜੀਏ। ਉਹਨਾਂ ਇਹ ਵੀ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਜਲਦ ਹੀ ਪਿੰਡਾਂ ਅੰਦਰ ਮੀਟਿੰਗਾਂ ਦਾ ਸਿਲਸਿਲਾ ਆਰੰਭ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਹਲਕੇ ਨੂੰ ਚੰਗਾ ਲੀਡਰ ਦਿੱਤਾ ਜਾ ਸਕੇ।
ਇਸ ਮੌਕੇ ਗੁਰਤੇਜ਼ ਸਿੰਘ ਪ੍ਰਧਾਨ, ਤਰਸੇਮ ਯਾਤਰੀ, ਸਤਨਾਮ ਸਿੰਘ ਸਰਪੰਚ, ਲੱਕੀ ਬਾਲਿਆਂਵਾਲੀ, ਸ਼ੇਰ ਸਿੰਘ ਕੋਟਲੀ, ਕਿਰਨਪਾਲ ਸਿੰਘ ਗਹਿਰੀ, ਬਾਬੂ ਸਿੰਘ ਮਾਨਸਾ ਖੁਰਦ, ਕੁਲਵੰਤ ਸਿੰਘ ਰਾਮਣਵਾਸ, ਮਲਕੀਤ ਖਾਣ ਸਰਪੰਚ, ਮੰਦਰ ਸਿੰਘ ਸਾਬਕਾ ਮੈਂਬਰ ਸੰਦੋਹਾ, ਲੀਲਾ ਸਿੰਘ ਸੰਦੋਹਾ, ਦਲਵਿੰਦਰ ਸਿੰਘ ਜੋਧਪੁਰ, ਸੁਖਦੀਪ ਸਿੰਘ ਰਾਮਨਗਰ, ਜਗਜੀਵਨ ਸਿੰਘ ਬਲਾਕ ਸੰਮਤੀ ਮੈਂਬਰ, ਕੁਲਵਿੰਦਰ ਸਿੰਘ ਕਲੱਬ ਪ੍ਰਧਾਨ, ਜਗਤਾਰ ਸਿੰਘ ਬਲਾਕ ਸੰਮਤੀ ਮੈਂਬਰ, ਮਨਜੀਤ ਸਿੰਘ ਮਾਨਸਾ ਖੁਰਦ, ਭੋਲਾ ਸਿੰਘ ਮਾਈਸਰਖਾਨਾ, ਪ੍ਰਦੀਪ ਸਿੰਘ ਗਹਿਰੀ, ਮਨਦੀਪ ਸਿੰਘ ਮਾਈਸਰਖਾਨਾ ਆਦਿ ਨੱਤ ਸਮੱਰਥਕ ਮੌਜੂਦ ਸਨ।