ਸਰਵਹਿੱਤਕਾਰੀ ਸਕੂਲ ਵੱਲੋਂ ਸੰਸਕਿ੍ਰਤ ਹਫਤਾ ਮਨਾਇਆ

0
40

ਰਾਮਪੁਰਾ ਫੂਲ ਸੁਰਿੰਦਰ ਕਾਂਸਲ
ਲਾਲ ਕਸਤੂਰੀ ਲਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਵੱਲੋਂ 1 ਤੋਂ 7 ਅਗਸਤ ਤੱਕ ‘ਸੰਸਕਿ੍ਰਤ ਹਫ਼ਤਾ’ ਮਨਾਇਆ ਗਿਆ। ਜਿਸ ਵਿੱਚ ਚੌਥੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੇ ਗੀਤਾ ਸਲੋਕ, ਇਕਾਤਮਕਤਾ ਸਤੋਤਰ, ਪ੍ਰਾਤ: ਸਮਰਨ, ਸੰਸਕਿ੍ਰਤ ਵੰਦਨਾ, ਸਾਂਤੀ ਪਾਠ, ਭੋਜਨ ਮੰਤਰ ਆਦਿ ਮੁਕਾਬਲਿਆਂ ਵਿੱਚ ਭਾਗ ਲਿਆ। ਬੱਚਿਆਂ ਨੇ ਮੁਕਾਬਲੇ ਵਿਚ ਹਿੱਸਾ ਲੈਂਦਿਆਂ ਦੀ ਵੀਡੀਓ ਬਣਾ ਕੇ ਆਪਣੇ-ਆਪਣੇ ਇੰਚਾਰਜ ਨੂੰ ਭੇਜੀ। ਜਿਸ ਵਿੱਚ ਸਲੋਕ ਮੁਕਾਬਲੇ ਵਿੱਚ ਦਿਵਿਜਾ (ਪੰਜਵੀਂ) ਨੇ ਪਹਿਲਾ, ਅਵਿਜੋਤ ਬਾਵਾ (ਪੰਜਵੀਂ) ਨੇ ਦੂਜਾ, ਪ੍ਰਾਤਾ ਸਮਰਨ ਵਿੱਚ ਕਨਿਕਾ (ਚੌਥੀ) ਨੇ ਪਹਿਲਾ, ਇਸਮੀਤ (ਚੌਥੀ) ਦੂਜਾ, ਏਕਾਤਮਕਤਾ ਸਤੋਤਰ ਵਿੱਚ ਮਹਿਕ (ਸੱਤਵੀਂ) ਪਹਿਲਾ , ਗੁਰਸਿਮਰਨ (ਸੱਤਵੀਂ) ਨੇ ਦੂਸਰਾ, ਸ਼ਾਂਤੀ ਪਾਠ ‘ਚ ਯਸ਼ਿਕਾ ਸ਼ਰਮਾ (ਛੇਵੀਂ) ਨੇ ਪਹਿਲਾ, ਸਰਸਵਤੀ ਵੰਦਨਾ ਵਿੱਚ ਆਸਮਾ (ਅੱਠਵੀਂ) ਨੇ ਪਹਿਲਾ ਅਤੇ ਰਮਨਦੀਪ (ਅੱਠਵੀਂ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੰਸਕਿ੍ਰਤ ਦੇ ਇੰਚਾਰਜ ਦੀਦੀ ਬੀਨਾ ਦੀ ਨਿਗਰਾਨੀ ਹੇਠ ਸਮੂਹ ਸਹਿਯੋਗ ਨਾਲ ਇਹ ਕਾਰਜ ਪੂਰਾ ਹੋਇਆ। ਪਿ੍ਰੰਸੀਪਲ ਸ੍ਰੀ ਐਸ.ਕੇ. ਮਲਿਕ ਨੇ ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ।