ਸਰਪੰਚ ਯੂਨੀਅਨ ਵਿਚ ਏਕਤਾ ਦਾ ਦਾਅਵਾ, ਬੱਗਾ ਸੈਦੀਪੁਰ ਪ੍ਰਧਾਨ ਚੁਣਿਆ

0
944

ਸਮਾਣਾ ਸਾਹਿਬ ਸਿੰਘ
ਸਰਪੰਚ ਯੂਨੀਅਨ ਬਲਾਕ ਸਮਾਣਾ ਦੇ ਇਕ ਧੜੇ ਦੇ ਪ੍ਰਧਾਨ ਲਖਵੀਰ ਸਿੰਘ ਬੱਗਾ ਸੈਦੀਪੁਰ ਨੇ ਦਾਅਵਾ ਕੀਤਾ ਹੈ ਕਿ ਬਲਾਕ ਸਮਾਣਾ ਦੀਆਂ ਦੋ ਪੰਚਾਇਤਾਂ ਦਾ ਰੇੜਕਾ ਖ਼ਤਮ ਹੋ ਗਿਆ ਹੈ।
ਸਰਪੰਚ ਬੱਗਾ ਸੈਦੀਪੁਰ ਨੇ ਦੱਸਿਆ ਕਿ ਰਾਜ ਕੁਮਾਰ ਡਕਾਲਾ ਦੀ ਨਿਗਰਾਨੀ ਹੇਠ ਹੋਈ ਬੈਠਕ ਵਿਚ ਬਲਾਕ ਦੇ 59 ਸਰਪੰਚਾਂ ਵਿਚੋਂ 50 ਸਰਪੰਚਾਂ ਨੇ ਭਾਗ ਲਿਆ। ਉਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਹਲਕਾ ਵਿਧਾਇਕ ਰਜਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਆਉਣ ਵਾਲੀਆਂ ਦਿੱਕਤਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕਰਨਗੇ। ਬੈਠਕ ਵਿਚ ਪਿ੍ਰਤਪਾਲ ਸਿੰਘ ਤਲਵੰਡੀ, ਸੋਨੂੰ ਢੋਟ ਫਤਿਹਪੁਰ, ਜਸਵੰਤ ਸਿੰਘ ਅਚਰਾਲਾ, ਹਰਪਾਲ ਸਿੰਘ ਰੇਤਗੜ੍ਹ, ਬਲਕਾਰ ਸਿੰਘ ਚੱਕਅੰਮਿ੍ਰਤਸਰੀਆ, ਨਛੱਤਰ ਸਿੰਘ ਟੋਡਰਪੁਰ, ਭੁਪਿੰਦਰ ਸਿੰਘ ਕਮਾਲਪੁਰ, ਹਰਭਜਨ ਸਿੰਘ ਅਸਰਪੁਰ, ਠਾਕਰ ਸਿੰਘ ਘਿਓਰਾ, ਗੁਰਬਖਸ਼ ਸਿੰਘ ਕੋਟਲਾ ਨੱਸਰੂ, ਕੁਲਦੀਪ ਸਿੰਘ ਬਦਨਪੁਰ, ਗੁਰਵਿੰਦਰ ਸਿੰਘ ਕਾਕੜਾ ਅਤੇ ਗੁਰਵਿੰਦਰ ਸਿੰਘ ਬੁਟਰ ਆਦਿ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦੂਜੇ ਧੜੇ ਦੇ ਪ੍ਰਧਾਨ ਯਾਦਵਿੰਦਰ ਸਿੰਘ ਧਨੌਰੀ ਨਾਲ ਸੰਪਰਕ ਨਹੀਂ ਹੋ ਸਕਿਆ।