ਸਰਪੰਚ ਧਾਲੀਵਾਲ ਅਤੇ ਪਰਿਵਾਰ ਨੇ ਪਿਤਾ ਦੀ ਯਾਦ ’ਚ ਲਗਾਏ ਬੂਟੇ

0
91

ਸ਼ੇਰਪੁਰ ਬਲਵਿੰਦਰ ਸਿੰਘ ਛੰਨਾ
ਸਮਾਜ ਅੰਦਰ ਜੇਕਰ ਕੁਝ ਬੇ ਕਦਰੇ ਪੁੱਤਰਾਂ ਵਲੋਂ ਮਾਪਿਆਂ ਦਾ ਤਿ੍ਰਸਕਾਰ ਕੀਤਾ ਜਾਂਦਾ ਹੈ ਤਾਂ ਮਾਪਿਆਂ ਦੇ ਕਦਰਦਾਨਾਂ ਦੀ ਵੀ ਕੋਈ ਘਾਟ ਨਹੀਂ।ਇਸਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ ਜਦੋਂ ਕਸਬਾ ਸੇਰਪੁਰ ਦੇ ਮੌਜੂਦਾ ਸਰਪੰਚ ਰਣਜੀਤ ਸਿੰਘ ਧਾਲੀਵਾਲ ਨੇ ਅਤੇ ਉਨ੍ਹਾਂ ਦੇ ਭਰਾਵਾਂ ਨੇ ਆਪਣੇ ਪਿਤਾ ਸਵਰਗੀ ਸੁੰਦਰ ਸਿੰਘ ਦੀਆਂ ਅਸਥੀਆਂ ਨੂੰ ਵੀ ਪੂਰੀ ਸਰਧਾ,ਸਤਿਕਾਰ ਅਤੇ ਭਾਵਨਾ ਨਾਲ ਆਪਣੇ ਖੇਤ ਵਿਚ ਟੋਆ ਪੁੱਟ ਕੇ ਦਬਾਕੇ ਉਨ੍ਹਾਂ ਉੱਪਰ ਵਾਤਾਵਰਨ ਦੀ ਸੁੱਧਤਾ ਲਈ ਤਿਰਵੈਣੀ ( ਨਿੰਮ, ਪਿੱਪਲ ਤੇ ਬਰੋਟਾ ) ਦੇ ਬੂਟੇ ਲਗਾਏ। ਇਸ ਸਮੇਂ ਰਿਸਤੇਦਾਰਾਂ ਅਤੇ ਨਾਮਵਾਰ ਆਗੂਆਂ ਦੀ ਹਾਜਰੀ ਵਿੱਚ ਹੋਰ ਬੂਟੇ ਵੀ ਲਗਾਏ ਤਾਂ ਜੋ ਉਨ੍ਹਾਂ ਨੂੰ ਖੇਤ ਆਉਣ ਜਾਣ ਵੇਲੇ ਸਦਾ ਯਾਦ ਕੀਤਾ ਜਾਂਦਾ ਰਹੇ। ਪ੍ਰੀਵਾਰ ਵਲੋਂ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਉਨ੍ਹਾਂ ਦੀ ਬੀਮਾਰੀ ਸਮੇਂ ਰੱਜ ਕੇ ਸੇਵਾ ਵੀ ਸਮਾਜ ਲਈ ਇਕ ਉਦਾਹਰਣ ਹੋ ਨਿਬੜੀ। ਇਸ ਸਮੇਂ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸੇਰਪੁਰ, ਬਚਿੱਤਰ ਸਿੰਘ ਧਾਲੀਵਾਲ, ਹਰਬੰਸ ਸਿੰਘ ਧਾਲੀਵਾਲ, ਮਨਜਿੰਦਰ ਸਿੰਘ ਠੁੱਲੀਵਾਲ, ਜਸਵਿੰਦਰ ਸਿੰਘ ਦੀਦਾਰਗੜ, ਕੇਸਰ ਸਿੰਘ ਧਾਲੀਵਾਲ, ਮਾਸਟਰ ਈਸਰ ਸਿੰਘ ਥਿੰਦ, ਪ੍ਰਗਟ ਪ੍ਰੀਤ ਧਾਲੀਵਾਲ, ਦਰਸਨ ਸਿੰਘ ਸੇਰਪੁਰ, ਮਾਸਟਰ ਗੁਰਨਾਮ ਸਿੰਘ, ਮਨਜੀਤ ਸਿੰਘ ਧਾਮੀ, ਰਾਜਿੰਦਰ ਸਿੰਘ ਫੱਗਾ, ਮਲਕੀਤ ਸਿੰਘ ਥਿੰਦ, ਬੀਣਾ ਰਾਣੀ,ਬਲਵਿੰਦਰ ਸਿੰਘ ਢੰਡਾ,ਗੁਰਮੇਲ ਸਿੰਘ ਜਵੰਦਾ, ਮਨਿੰਦਰ ਸਿੰਘ ਕਾਤਰੋਂ, ਚਰਨ ਸਿੰਘ ਜਵੰਦਾ, ਬਹਾਦਰ ਸਿੰਘ ਚੌਂਕੀਦਾਰ ਅਤੇ ਗੁਰਮੇਲ ਸਿੰਘ ਗਿੱਲ ਵੀ ਹਾਜਰ ਸਨ। ਪ੍ਰੀਵਾਰ ਅਤੇ ਰਿਸਤੇਦਾਰਾਂ ਵਿਚੋਂ ਬੀਬੀਆਂ ਵੀ ਹਾਜਰ ਸਨ।