ਸਰਕਾਰੀ ਹਾਈ ਸਕੂਲ ਬੱਠੇ ਭੈਣੀ ਦਾ ਸਿੱਖਿਆ ਸੁਧਾਰ ਕਮੇਟੀ ਵੱਲੋਂ ਅਚਨਚੇਤ ਨਿਰੀਖਣ

0
246

ਪੱਟੀ ਰਾਜਯੋਧਬੀਰ ਰਾਜੂ / ਰਸ਼ਪਾਲ ਬੇਦੀ
ਮਾਣਯੋਗ ਸਿੱਖਿਆ ਸਕੱਤਰ ਪੰਜਾਬ ਕਿ੍ਰਸ਼ਨ ਕੁਮਾਰ ਦੀਆਂ ਹਦਾਇਤਾਂ ਦੇ ਅਨੁਸਾਰ ਇੰਚਾਰਜ ਸਿੱਖਿਆ ਸੁਧਾਰ ਕਮੇਟੀ ਸੁਰਿੰਦਰ ਕੁਮਾਰ ਨੇ ਆਪਣੀ ਟੀਮ ਸਮੇਤ ਸਰਕਾਰੀ ਹਾਈ ਸਕੂਲ ਬੱਠੇ ਭੈਣੀ ਦਾ ਅਚਨਚੇਤ ਨਿਰੀਖਣ ਕੀਤਾ। ਜਿਸ ਵਿੱਚ ਉਨ੍ਹਾਂ ਨੇ ਸਕੂਲ ਦੇ ਸਮੁੱਚੇ ਪ੍ਰਬੰਧ ਦੇ ਨਾਲ ਨਾਲ ਲਾਇਬ੍ਰੇਰੀ ਲੰਗਰ ਦਾ ਵਿਸਥਾਰ ਪੂਰਵਕ ਨਿਰੀਖਣ ਕੀਤਾ ।ਸਕੂਲ ਵਿਖੇ ਕਾਫੀ ਦੇਰ ਤੋਂ ਲਾਇਬ੍ਰੇਰੀ ਲੰਗਰ ਚੱਲਦਾ ਆ ਰਿਹਾ ਹੈ ।ਸਕੂਲ ਵਿਦਿਆਰਥੀ ਲੰਗਰ ਵਿੱਚ ਬੈਠ ਕੇ ਆਪਣੀ ਰੋਚਕਤਾ ਦੇ ਅਨੁਸਾਰ ਕਿਤਾਬਾਂ ਪੜ੍ਹ ਰਹੇ ਹਨ ।ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ ਸੁਰਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਆਪਣੇ ਆਪਣੇ ਟੇਸਟ ਅਨੁਸਾਰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਾਲ ਮਲਕੀਤ ਸਿੰਘ , ਪ੍ਰਭਜੋਤ ਸਿੰਘ , ਪ੍ਰਤਾਪ ਸਿੰਘ ਹਾਜ਼ਰ ਸਨ। ਲਾਇਬਰੇਰੀ ਇੰਚਾਰਜ ਕੁਲਦੀਪ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਲਾਇਬਰੇਰੀ ਲੰਗਰ ਪ੍ਰਤੀ ਬੜਾ ਹੀ ਉਤਸ਼ਾਹ ਪਾਇਆ ਜਾ ਰਿਹਾ ਹੈ ।ਇਸ ਮੌਕੇ ਸੁਮਨ ਕਾਂਤਾਂ ,ਪ੍ਰਭਜੋਤ ਕੌਰ ,ਸੁਖਦੇਵ ਰਾਜ ਸ਼ਰਮਾ, ਕੁਲਦੀਪ ਰਾਣੀ ,ਅਮਨਦੀਪ ਕੌਰ, ਹਰੀਸ਼ ਧਵਨ, ਚੰਦਨ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ ।
ਕੈਪਸ਼ਨ: ਲਾਇਬ੍ਰੇਰੀ ਲੰਗਰ ਦਾ ਨਿਰੀਖਣ ਕਰਦੇ ਹੋਏ ਇੰਚਾਰਜ ਸਿੱਖਿਆ ਸੁਧਾਰ ਕਮੇਟੀ ਸੁਰਿੰਦਰ ਕੁਮਾਰ