ਸਬ ਡਵੀਜਨ ਪੱਧਰ ਤੇ ਰੈਲੀਆਂ ਲਈ ਕੀਤੀ ਮੀਟਿੰਗ

0
169

ਬਠਿੰਡਾ ਗੌਰਵ ਕਾਲੜਾ
ਠੇਕਾ ਮੁਲਾਜਮ ਸੰਘਰਸ ਕਮੇਟੀ ਪਾਵਰਕੌਮ ਜੋਨ ਬਠਿੰਡਾ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਕਮੇਟੀ ਦੀ ਮੀਟਿੰਗ ਹੋਈ,ਜਿਸ ਵਿੱਚ ਜਰਨਕ ਸੱਕਤਰ ਖੁਸਦੀਪ ਸਿੰਘ, ਮੀਤ ਪ੍ਰਧਾਨ ਜਗਜੀਤ ਸਿੰਘ,ਸਰਕਲ ਪ੍ਰਧਾਨ ਫਰੀਦਕੋਟ ਤੋ ਇਕਬਾਲ ਸਿੰਘ ਪਹੂਲਾ, ਮੁਕਤਸਰ ਸਾਹਿਬ ਦੇ ਪ੍ਰਧਾਨ ਕਰਮਜੀਤ ਸਿੰਘ,ਨਥਾਣਾ ਪ੍ਰਧਾਨ ਗਗਨਦੀਪ ਸਿੰਘ ਤੇ ਬਠਿੰਡਾ ਤੋ ਰਾਮ ਬਰਨ ਅਤੇ ਥਰਮਲ ਕਲੋਨੀ ਤੋ ਗੋਰਾ ਭੁੱਚੋ ਸਾਮਿਲ ਹੋਏ। ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਬਿਜਲੀ ਬਿੱਲ 2020 ਰੱਦ ਕਰਾਉਣ, ਸਰਕਾਰੀ ਥਰਮਲ ਚਾਲੂ ਕਰਾਉਣ, ਬਠਿੰਡਾ ਥਰਮਲ ਦੀ 1764 ਏਕੜ ਬੇਸ਼ਕੀਮਤੀ ਜਮੀਨ ਵੇਚਣ ਦਾ ਫੈਸਲਾ ਰੱਦ ਕਰਾਉਣ,ਕੱਚੇ ਕਾਮੇ ਪੱਕੇ ਕਰਾਉਣ, ਸੀ,ਐਚ,ਬੀ, ਠੇਕਾ ਕਾਮਿਆਂ ਦੀਆਂ ਛਾਂਟੀਆਂ ਬੰਦ ਕਰਾਉਣ,ਪੰਜਾਬ ਦੇ ਪੇਸਕੋ ਕਾਮਿਆਂ ਦੀਆਂ ਤਨਖਾਹਾਂ ਸਮੇਂ ਸਿਰ ਪੈਣੀਆ ਯਕੀਨੀ ਬਣਾਇਆ ਜਾਵੇ ਤੇ ਐਮਜੈੰਸੀ ਡਿਓੁਟੀ ਦੋਰਾਨ ਕਾਮੇ ਰਾਧੇ ਸਾਮ ਦੀ ਮੋਤ ਹੋਣ ਕਾਰਨ ਪਰਿਵਾਰ ਨੂੰ ਨੋਕਰੀ ਦਿੱਤੀ ਜਾਵੇ, ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਖਿਲਾਫ ਝੂਠੇ ਪਰਚੇ ਰੱਦ ਕਰਾਉਣ, ਅਤੇ ਬਿਜਲੀ ਕਾਮਿਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਨਿੱਪਟਾਰਾ ਕਰਾਉਣ ਲਈ ਮਿਤੀ 06/08/2020 ਨੂੰ ਪੱਛਮ ਜੋਨ ਬਠਿੰਡਾ ਅੰਦਰ ਸਬ ਡਵੀਜ਼ਨ ਪੱਧਰ ਤੇ ਰੋਹ ਭਰਪੂਰ ਅਰਥੀ ਸਾੜ ਸਾਂਝੀਆਂ ਰੈਲੀਆਂ ਕੀਤੀਆਂ ਜਾਣਗੀਆਂ।ਇਹਨਾਂ ਰੈਲੀਆਂ ਦੀ ਤਿਆਰੀ ਲਈ ਅਦਾਰਿਆਂ ਦੀਆਂ ਵਧਵੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ, ਖੇੇਤੀ ਵਿਰੋਧੀ ਤਿੰੰਨ ਆਰਡੀਨੈਂਸ, ਬਿਜਲੀ ਸੋਧ ਬਿੱਲ, ਅਤੇ ਮੈੈੈਕਰੋਫਾਈਨਾਸ ਕੰਪਨੀਆਂ ਦੇ ਖਿਲਾਫ ਕਿਸਾਨਾਂ/ਮਜਦੂਰਾਂ ਦੇੇ ਚੱੱਲ ਰਹੇ ਸੰਘਰਸ਼ ਦੀ ਡਟਵੀ ਹਮਾਇਤ ਕੀਤੀ ਅਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਸਰਕਾਰ 2016 ਐਕਟ ਨੂੰ ਤੋੜਣ ਬਾਰੇ ਸੋਚਣਾ ਛੱਡੇ ਤੇ ਕੱਚੇ ਮੁਲਾਜਮ 2016 ਐਕਟ ਅਨੁਸਾਰ ਪੱਕਾ ਕਰੇ ਨਹੀ ਤਾਂ ਜਿਸ ਤਰ੍ਹਾਂ ਦੀ ਲੜ੍ਹਾਈ ਕੱਚੇ ਕਾਮਿਆਂ ਨੇ ਪਿਛਲੀ ਬਾਦਲ ਸਰਕਾਰ ਨਾਲ ਲੜੀ ਸੀ, ਓੁਸ ਲੜਾਈ ਲਈ ਤਿਆਰ ਰਹਿਣ,ਕੱਚੇ ਕਾਮਿਆਂ ਦੇ ਵਿਰੋਧ ਵਿੱਚ ਲਏ ਫੈਸਲਿਆਂ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰੈਸ ਨੂੰ ਇਹ ਜਾਣਕਾਰੀ ਪ੍ਰੈਸ ਸਕੱਤਰ ਕਿਰਪਾਲ ਸਿੰਘ ਮੱਲੀ ਤੇ ਪ੍ਰੈਸ ਸਹਾਇਕ ਬਾਲਾ ਨੇ ਦਿੱਤੀ।