ਸਿੱਧੂ ਦੀ ਰਾਹੁਲ ਗਾਂਧੀ ਨਾਲ ਅੱਜ 4 ਵਜੇ ਮੁਲਾਕਾਤ

1 / 2

ਨਵੀਂ ਦਿੱਲੀ : ਸੂਤਰਾਂ ਮੁਤਾਬਿਕ ਇਹ ਸਾਹਮਣੇ ਆਇਆ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਅੱਜ ਸਵੇਰੇ ਕਰੀਬ ਅੱਠ ਵਜੇ ਤੋਂ ਲੈਕੇ 11 ਵਜੇ ਤੱਕ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ | ਇਸ ਸਮੇਂ ( ਦੁਪਹਿਰ ਸਮੇਂ 3 ਵਜੇ ) ਸੋਨੀਆ ਅਤੇ ਪ੍ਰਿਯੰਕਾ ਗਾਂਧੀ ਰਾਹੁਲ ਗਾਂਧੀ ਦੇ ਘਰ ਹਨ | ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਸ਼ਾਮ ਚਾਰ ਵਜੇ ਰਾਹੁਲ ਗਾਂਧੀ ਨਾਲ, ਰਾਹੁਲ ਗਾਂਧੀ ਦੇ ਘਰ ਮੁਲਾਕਾਤ ਹੋਵੇਗੀ | ਸੂਤਰਾਂ ਮੁਤਾਬਿਕ ਅੱਜ ਸਵੇਰੇ ਸਿੱਧੂ ਨਾਲ ਲੰਬੀ ਮੁਲਾਕਾਤ ਤੋਂ ਬਾਅਦ ਪ੍ਰਿਯੰਕਾ ਗਾਂਧੀ 11 ਬਜੇ ਤੋਂ ਬਾਅਦ ਸੋਨੀਆ ਗਾਂਧੀ ਦੇ ਘਰ ਗਏ | ਜਿਥੋਂ ਦੋਵੇ ਰਾਹੁਲ ਗਾਂਧੀ ਦੇ ਘਰ ਚਲੇ ਗਏ | ਇਸ ਵੇਲੇ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਰਾਹੁਲ ਗਾਂਧੀ ਦੇ ਘਰ ਹਨ |

Next