ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ : ਕੁਲਾਰ

1 / 1

1.

ਮੂਨਕ  ਜੋਗਾ ਮਹਿਲ
ਕਾਂਗਰਸ ਹਾਈ ਕਮਾਨ ਸ੍ਰੀਮਤੀ ਸੋਨੀਆ ਗਾਧੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਕੇ ਜੋ ਵਾਗਡੋਰ ਦਿੱਤੀ ਹੈ, ਉਸ ਨਾਲ ਪੰਜਾਬ ਵਿੱਚ ਕਾਂਗਰਸ ਪਾਰਟੀ ਹੋਰ ਮਜਬੂਤ ਹੋਵੇਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਸਾਨਦਾਰ ਪ੍ਰਦਰਸ਼ਨ ਕਰਕੇ 2022 ਵਿੱਚ ਫਿਰ ਤੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਇਹ ਵਿਚਾਰ ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਮੁੱਖ ਸਲਾਹਕਾਰ ਤੇਜਿੰਦਰ ਸਿੰਘ ਕੁਲਾਰ ਨੇ ਅੱਜ ਸਥਾਨਕ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ। ਉਹਨਾਂ ਕਿਹਾ ਕਿ ਬੀਬੀ ਰਾਜਿੰਦਰ ਕੌਰ ਭੱਠਲ ਦੀ ਅਗਵਾਈ ਹੇਠ ਹਲਕਾ ਲਹਿਰਾਗਾਗਾ ਵਿੱਚ ਪੰਜਾਬ ਸਰਕਾਰ ਵੱਲੋਂ ਅਨੇਕਾਂ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ ਜਿਸ ਨਾਲ ਹਲਕੇ ਅੰਦਰ ਪੈਂਦੇ ਪਿੰਡਾਂ ਅਤੇ ਸਹਿਰਾਂ ਦੀ ਨੁਹਾਰ ਬਦਲੀ ਹੈ। ਕਈ ਸਮਾਰਟ ਪਿੰਡ ਬਣ ਚੁੱਕੇ ਹਨ। ਉਹਨਾਂ ਕਿਹਾ ਕਿ ਮਾਰਕਿਟ ਕਮੇਟੀ ਨੂੰ ਕਰੋੜਾਂ ਰੁਪਏ ਦਾ ਬਜਟ ਪਾਸ ਕਰ ਦਿੱਤਾ ਹੈ ਜਿਸ ਨਾਲ ਮੰਡੀ ਬੋਰਡ ਅਧੀਨ ਅਧੂਰੇ ਪਏ ਸਾਰੇ ਕੰਮ ਪੂਰੇ ਕੀਤੇ ਜਾਣਗੇ। ਇਸ ਮੌਕੇ ਤੇ ਸੁਖਜੀਤ ਕੌਰ ਸੰਧੂ ਚੇਅਰਪਰਸਨ ਮਾਰਕਿਟ ਕਮੇਟੀ ਮੂਨਕ, ਵਾਇਸ ਚੇਅਰਮੈਨ ਮਾਰਕਿਟ ਕਮੇਟੀ ਦੀਪਕ ਸਿੰਗਲਾ, ਕਮੇਟੀ ਮੈਂਬਰ ਨਿਰਭੈ ਸਿੰਘ, ਸੁਖਵਿੰਦਰ ਸਿੰਘ ਸਰਪੰਚ ਗਨੋਟਾ, ਸੁਖਰਾਜ ਸਿੰਘ ਸਲੇਮਗੜ੍ਹ ਆਦਿ ਹਾਜਰ ਸਨ।