ਸਤਾਬਦੀ ਆਗਮਨ ਗੁਰਪੁਰਬ ਨੂੰ ਸਮ੍ਰਪਿਤ ਸਮਾਗਮ ਕਰਵਾਇਆ

0
167

ਲੁਧਿਆਣਾ – ਅਸ਼ੋਕ ਪੁਰੀ

ਸਿੱਖ ਸ਼ਹੀਦਾਂ ਦੀ ਯਾਦਗਾਰ ਅਸਥਾਨ ਗੁਰਦੁਆਰਾ ਸ਼ਹੀਦਾਂ (ਫੇਰੂਮਾਨ) ਢੋਲੇਵਾਲ ਵਿਖੇ ਹਫਤਾਵਾਰੀ ਧਾਰਮਿਕ ਸਮਾਗਮ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਸਤਾਬਦੀ ਆਗਮਨ ਪੁਰਬ ਨੂੰ ਸਮ੍ਰਪਿਤ ਕਰਵਾਇਆ ਗਿਆ। ਅੰਮਿ੍ਰਤ ਵੇਲੇ ਤੋਂ ਗੁਰਬਾਣੀ ਸ਼ਬਦ ਕੀਰਤਨ ਦਾ ਪ੍ਰਵਾਹ ਚੱਲਿਆ। ਰਾਤ ਦੇ ਸਮਾਗਮਾਂ ਵਿੱਚ ਭਾਈ ਸੁਲੱਖਣ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮਿ੍ਰਤਸਰ ਵਾਲਿਆਂ ਅਤੇ ਉਨ੍ਹਾਂ ਦੇ ਜੱਥੇ ਵੱਲੋਂ ਗੁਰੁ ਘਰ ਨਸਮਸਤ ਹੋਈਆਂ ਸੰਗਤਾਂ ਨੂੰ ਮਨੋਹਰ ਗੁਰਬਾਣੀ ਸ਼ਬਦ ਕੀਰਤਨ ਰਾਹੀ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਰਾਗੀ ਜੱਥਿਆਂ ਨੂੰ ਸੰਗਤੀ ਰੂਪ‘ਚ ਸਿਰਪਾਊ ਭੇਟ ਕੀਤੇ। ਮਾਤਾ ਅੰਮਿ੍ਰਤ ਕੌਰ ਲਾਇਲਪੁਰੀ, ਪਰਮਜੀਤ ਸਿੰਘ ਲਾਇਲਪੁਰੀ, ਤੇਜਿੰਦਰ ਸਿੰਘ ਡੰਗ, ਦਲਜੀਤ ਸਿੰਘ ਸੈਣੀ, ਪਰਮਜੀਤ ਸਿੰਘ ਸਰਨਾ, ਜੋਗਿੰਦਰ ਸਿੰਘ, ਸਤਪਾਲ ਸਿੰਘ ਪਾਲ, ਮੋਹਣ ਸਿੰਘ ਚੌਹਾਨ, ਜਗਦੇਵ ਸਿੰਘ ਗੋਹਲਵੜੀਆ, ਸਵਰਨ ਸਿੰਘ ਮਹੌਲੀ, ਅਰਜਨ ਸਿੰਘ ਚੀਮਾ, ਰਾਜਾ ਸਿੰਘ ਖੁੱਲਰ, ਅਵਤਾਰ ਸਿੰਘ, ਗੁਰਮੀਤ ਸਿੰਘ ਨਿੱਝਰ, ਜਸਵਿੰਦਰ ਸਿੰਘ ਸੰਮੀ, ਪਵਿੱਤਰ ਸਿੰਘ, ਇੰਦਰਜੀਤ ਸਿੰਘ ਗੋਲਾ, ਸੋਹਣ ਸਿੰਘ ਗੋਗਾ, ਦਵਿੰਦਰ ਸਿੰਘ ਸਿੱਬਲ, ਰਜਿੰਦਰ ਸਿੰਘ ਮਠਾੜੂ ਨੇ ਵੀ ਗੁਰੂ ਘਰ ਹਾਜ਼ਰੀਆਂ ਭਰਕੇ ਜੀਵਨ ਸਫਲਾ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤੇ।