ਸ਼੍ਰੋਮਣੀ ਅਕਾਲੀ ਦਲ ਜ਼ਿਲਾ ਬਠਿੰਡਾ ਦਾ ਵਫਦ ਏ ਡੀ ਸੀ ਬਠਿੰਡਾ ਨੂੰ ਮਿਲਿਆ

0
234

ਬਠਿੰਡਾ ਗੌਰਵ ਕਾਲੜਾ
ਅੱਜ ਸ਼ੋ੍ਰਮਣੀ ਅਕਾਲੀ ਦਲ ਜ਼ਿਲਾ ਬਠਿੰਡਾ ਦੀ ਸਮੁੱਚੀ ਜੱਥੇਬੰਦੀ ਦਾ ਇੱਕ ਵਫਦ ਬਠਿੰਡਾ ਦੇ ਏ ਡੀ ਸੀ ਰਾਜਦੀਪ ਸਿੰਘ ਬਰਾੜ ਨੂੰ ਮਿਲਿਆਂ ਤੇ ਉਹਨਾ ਨੂੰ ਰਾਜਪਾਲ ਪੰਜਾਬ ਦੇ ਨਾਮ ਮੰਡੀਆਂ ਵਿੱਚ ਕਿਸਾਨਾ ਨੂੰ ਆ ਰਹੀਆ ਮੁਸ਼ਕਿਲਾ ਦੇ ਤਰੁੰਤ ਹੱਲ ਲਈ ਮੈਮੋਰੰਡਮ ਸੋਪਿਆ। ਵਫਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ ਗੋਨਿਆਣਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਹਲਕਾ ਇੰਚਾਰਜ ਬਠਿੰਡਾ ਸ਼ਹਿਰੀ ,ਗੁਰਪ੍ਰੀਤ ਸਿੰਘ ਮਲੂਕਾ ਹਲਕਾ ਇੰਚਾਰਜ ਰਾਮਪੂਰਾ ਫੂਲ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਹਲਕਾ ਨਿਗਰਾਨ ਜਗਸੀਰ ਸਿੰਘ ਜੱਗਾ ਕਲਿਆਣ, ਆਦਿ ਸੀਨੀਅਰ ਆਗੂ ਸ਼ਾਮਿਲ ਹੋਏ।ਸਾਰੇ ਹੀ ਆਗੂਆ ਨੇ ਸ਼੍ਰੋਮਣੀ ਅਕਾਲੀ ਦਲ ਵੱਲੋ ਰਾਜਪਾਲ ਪੰਜਾਬ ਤੌਂ ਮੰਗ ਕੀਤੀ ਕਿ ਮੰਡੀਆ ਵਿੱਚ ਕਿਸਾਨਾਂ ਨੂੰ ਆ ਰਹੀਆ ਮੁਸ਼ਕਿਲਾ ਦਾ ਬਿਨਾ ਕਿਸੀ ਦੇਰੀ ਤੋ ਹੱਲ ਕੀਤਾ ਜਾਵੇ ਤਾਂ ਕਿ ਅੰਨਦਾਤਾ ਕਿਸਾਨ ਮੰਡੀਆ ਵਿੱਚ ਨਾ ਰੁਲੇ ਉਹਨਾ ਮੰਗ ਕੀਤੀ ਕਿ ਪੰਜਾਬ ਵਿੱਚ ਖਰੀਦ ਪ੍ਰਕਿ੍ਰਆ ਦੀ ਐਂਨੀ ਮਾੜੀ ਹਾਲਤ ਲਈ ਪੰਜਾਬ ਦਾ ਫੂਡ ਅਤੇ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਸਿੱਧੇ ਤੌਰ ਤੇ ਜਿੰਮੇਵਾਰ ਹੈ ਅਤੇ ਉਸ ਨੂੰ ਤਰੁੰਤ ਕੈਬਨਿਟ ਮੰਤਰੀ ਦੇ ਅਹੁਦੇ ਤੋ ਬਰਤਰਫ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਇਸ ਗੱਲ ਦਾ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਪੁਰਾਣੇ ਪ੍ਰਬੰਧ ਮੁਤਾਬਿਕ ਸਮੇ ਸਿਰ ਜਿਊਟ ਦੀਆ ਬੋਰੀਆ ਦੇ ਆਰਡਰ ਕਿਉ ਨਹੀ ਦਿੱਤੇ ਗਏ ਅਤੇ ਸਮੇ ਸਿਰ ਬਾਰਦਾਨਾਂ ਕਿਉ ਨਹੀ ਖਰੀਦਿਆ ਗਿਆ? ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇ ਕਿ ਪੁਰਾਣਾ ਬਾਰਦਾਨਾਂ ਖ੍ਰੀਦਣ ਲਈ ਵੀ ਹਰਿਆਣਾ ਸੂਬੇ ਦੇ ਮੁਕਾਬਲੇ ਟੈਂਡਰ ਪ੍ਰਕਿ੍ਰਆ ਵਿੱਚ ਦੇਰੀ ਕਿਉ ਕੀਤੀ ਗਈ?
ਸਥਾਨਕ ਪੱਧਰ ਪੀ.ਪੀ.ਈ ਦੇ ਬਾਰਦਾਨੇ ਨੂੰ ਖਰੀਦਣ ਉੱਪਰ ਵੀ ਕਈ ਤਰਾਂ ਦੇ ਸ਼ੰਕੇ ਉੱਠ ਰਹੇ ਹਨ ਅਤੇ ਇਹ ਗੱਲ ਖੁੱਲ ਕੇ ਬਾਹਰ ਆ ਰਹੀ ਹੈ ਕਿ ਫੂਡ ਸਪਲਾਈ ਵਿਭਾਗ ਵੱਲੋ ਜਾਣ ਬੁੱਝ ਕੇ ਜਿਊਟ ਬੈਗ ਦੀ ਖਰੀਦ ਵਿੱਚ ਦੇਰੀ ਕਰਕੇ ਪਹਿਲਾਂ ਜਾਣ ਬੁੱਝ ਕੇ ਬਾਰਦਾਨੇ ਦੀ ਕਿੱਲਤ ਪੇਦਾ ਕੀਤੀ ਗਈ ਅਤੇ ਫਿਰ ਐਮਰਜੈਸੀ ਵਰਗੇ ਹਾਲਾਤ ਬਣਾ ਕੇ ਸਥਾਨਕ ਪੱਧਰ ਤੇ ਪੀ.ਪੀ.ਈ ਤੋਂ ਤਿਆਰ ਬਾਰਦਾਨਾਂ ਮਹਿੰਗੇ ਭਾਅ ੳੱਪਰ ਖਰੀਦਿਆ ਗਿਆ ਅਤੇ ਇਸ ਵਿੱਚ ਵੱਡੇ ਪੱਧਰ ਤੇ ਭਿ੍ਰਸ਼ਟਾਚਾਰ ਹੋਇਆ ਹੈ ਇਸਦੀ ਨਿਰਪੱਖ ਜਾਂਚ ਕਰਵਾ ਕੇ ਸਾਰੇ ਦੋਸ਼ੀਆ ਨੂ ਕਰੜੀ ਸਜਾ ਦਿੱਤੀ ਜਾਣੀ ਚਾਹੀਦੀ ਹੈ। ਇਸਦੇ ਨਾਲ ਹੀ ਤੁਰੰਤ ਹਦਾਇਤ ਕਰੋ ਕਿ ਪੰਜਾਬ ਸਰਕਾਰ ਤੁਰੰਤ ਆਪਣੀ ਕੁੰਭਕਰਨੀ ਨੀਂਦ ਤੌਂ ਜਾਗੇ ਅਤੇ ਬਾਰਦਾਨੇ ਦਾ ਸੁਚੱਜਾ ਪ੍ਰਬੰਧ ਕਰਕੇ ਖਰੀਦ ਪ੍ਰਕਿ੍ਰਆ ਵਿੱਚ ਤੇਜੀ ਲਿਆਵੇ।ਇਸਦੇ ਨਾਲ ਹੀ ਲਿਫਟਿੰਗ ਦੇ ਕੰਮ ਵਿੱਚ ਤੁਰੰਤ ਸੁਧਾਰ ਕੀਤੇ ਜਾਣ ਅਤੇ 24 ਘੰਟਿਆ ਵਿੱਚ ਕਿਸਾਨਾਂ ਨੂੰ ਉਸਦੀ ਫਸਲ ਦੀ ਅਦਾਇਗੀ ਉਸਨੂੰ ਹਰ ਹਾਲਤ ਵਿੱਚ ਕੀਤੀ ਜਾਵੇ।
ਇਸ ਮੌਕੇ ਹੋਰਨਾ ਤੋਂ ਇਲਵਾ ਸਾਬਕਾ ਮੇਅਰ ਬਲਵੰਤ ਰਾਏ ਨਾਥ, ਸਟੇਟ ਡੈਲੀਗੇਟ ਇਕਬਾਲ ਬਬਲੀ ਢਿੱਲੋ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੁ, ਸ਼ਹਿਰੀ ਪ੍ਰਧਾਨ ਯੂਥ ਵਿੰਗ ਹਰਪਾਲ ਢਿੱਲੋ, ਗਰਦੋਰ ਸਿੰਘ ਸੰਧੂ, ਨਿਰਮਲ ਸਿੰਘ ਸੰਧੂ, ਮਨਮੋਹਨ ਕੁੱਕੂ, ਸੁਖਬੀਰ ਸਿੰਘ ਚੱਠਾ, ਸੁਖਵੰਤ ਕਾਲਾ ਹਲਕਾ ਪ੍ਰਧਾਨ ਤਲਵੰਡੀ ਸਾਬੋ,ਸਤਵੀਰ ਸਿੰਘ ਅਸੀਜਾ ਸ਼ਹਿਰੀ ਪ੍ਰਧਾਨ ਯੂਥ ਵਿੰਗ ਰਾਮਾਂ, ਹਰਜਿੰਦਰ ਹੈਪੀ ਯੂਥ ਪ੍ਰਧਾਨ, ਅਮਰਜੀਤ ਸਿੰਘ ਜੰਡਾਵਾਲਾ, ਜਗਮੀਤ ਸਿੰਘ ਭੋਖੜਾ, ਰਾਜਵਿੰਦਰ ਸਿੰਘ ਨਹਿਰੂ ਸਰਪੰਚ, ਪਿ੍ਰੰਸ ਗੋਲਣ ਭੁੱਚੌ ਮੰਡੀ, ਭਲਵਿੰਦਰ ਸਿੰਘ ਭਿੰਡਰ, ਤੇਜਾ ਸਿੰਘ ਸਰਕਲ ਜੱਥੇਦਾਰ, ਜਗਦੀਪ ਸਿੰਘ ਗਹਿਰੀ, ਸ਼ਰਨਜੀਤ ਸ਼ਰਨੀ, ਆਨੰਦ ਗੁਪਤਾ, ਸ਼ੁਰੇਸ਼ ਕੁਮਾਰ ਚੋਹਾਨ, ਸੁਨੀਲ ਫੋਜੀ, ਮਨਪ੍ਰੀਤ ਸਿੰਘ,ਅਮਨ ਢਿੱਲੋ, ਗੋਬਿੰਦ ਮਸੀਹ, ਦਲਜੀਤ ਰੋਮਾਣਾ, ਗੁਰਪ੍ਰੀਤ ਸਿੰਘ ਬੇਦੀ, ਨਰਿੰਦਰਪਾਲ ਸਿੰਘ, ਮੋਹਿਤ ਠਾਕੁਰ, ਬੰਤ ਸਿੰਘ ਸਿੱਧੂ, ਮਨਦੀਪ ਸਿੰਘ ਲਾਡੀ, ਤੋਂ ਇਲਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਮੌਜੂਦ ਸਨ ।