ਸ਼ੇਅਰ ਬਾਜ਼ਾਰ ‘ਚ ਹਾਹਾਕਾਰ, ਧੜੰਮ ਕਰ ਕੇ ਡਿੱਗਿਆ ਸੈਂਸੈਕਸ

0
225

ਨਵੀਂ ਦਿੱਲੀ,-ਕੌਮਾਂਤਰੀ ਬਾਜ਼ਾਰ ‘ਚ ਨਰਮੀ ਅਤੇ ਰੁਪਏ ‘ਚ ਆਈ ਗਿਰਾਵਟ ਦੇ ਚੱਲਦਿਆਂ ਭਾਰਤੀ ਸ਼ੇਅਰ ਬਾਜ਼ਾਰ ਇੱਕ ਵਾਰ ਫਿਰ ਮੰਦੀ ਦੇ ਦੌਰ ‘ਚੋਂ ਲੰਘ ਰਿਹਾ ਹੈ। ਦੁਪਹਿਰ 2 ਵਜੇ ਤੋਂ ਬਾਅਦ ਅੱਜ ਸੈਂਸੈਕਸ ‘ਚ 666.59 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਫ਼ਿਲਹਾਲ ਸੈਂਸੈਕਸ 36,500 ਦੇ ਨੇੜੇ-ਤੇੜੇ ਕਾਰੋਬਾਰ ਕਰ ਰਿਹਾ ਹੈ। ਇਸ ਤਰ੍ਹਾਂ ਨਿਫਟੀ ‘ਚ 150 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ।