ਸ਼ੁਤਰਾਣੇ ’ਚ ਰੂੜੀ ਮਾਰਕਾ ਸ਼ਰਾਬ ਨਾਲ ਵਾਪਰ ਸਕਦੈ ਹਾਦਸਾ

0
137

ਪਾਤੜਾਂ ਜਸਵਿੰਦਰ ਜਿਉਣਪੁਰਾ
ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਜਹਿਰੀਲੀ ਸ਼ਰਾਬ ਨਾਲ ਹੋਈਆਂ 150 ਤੋਂ ਵੱਧ ਮੌਤਾਂ ਤੋਂ ਬਾਅਦ ਅਜੇ ਵੀ ਰਾਜ ਦੇ ਕਈ ਹਲਕਿਆਂ ਅੰਦਰ ਨਜਾਇਜ ਸ਼ਰਾਬ ਕੱਢ ਕੇ ਵੇਚੀ ਜਾ ਰਹੀ ਹੈੇ। ਜਿਸ ਵਿੱਚ ਹਲਕੇ ਸ਼ੁਤਰਾਣੇ ਦੇ ਵੀ ਕਈ ਪਿੰਡ ਸਾਮਲ ਹਨ। ਭਾਂਵੇ ਪੁਲੀਸ ਪ੍ਰਸਾਸਨ ਵੱਲੋਂ ਇਸ ਪਾਸੇ ਕਾਫੀ ਪਹਿਲ ਕਦਮੀ ਵਿਖਾਈ ਜਾ ਰਹੀ ਹੈ, ਫਿਰ ਵੀ ਨਜਾਇਜ ਸ਼ਰਾਬ ਕੱਢ ਕੇ ਵੇਚਣ ਵਾਲੇ ਦਰਜਨਾਂ ਹੀ ਲੋਕ ਪੁਲੀਸ ਦੀ ਪਹੰੁਚ ਤੋਂ ਦੂਰ ਹਨ। ਇਕੱਲੇ ਹਲਕਾ ਸ਼ੁਤਰਾਣਾ ਅੰਦਰ ਹੀ ਕਈ ਦਰਜਨ ਪਿੰਡਾਂ ਵਿੱਚ ਨਜਾਇਜ ਸ਼ਰਾਬ ਕੱਢ ਕੇ ਵੇਚੀ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਸਰਹੱਦੀ ਪਿੰਡਾਂ ਵਿੱਚ ਜਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਗਿਣਤੀ 150 ਤੋਂ ਟੱਪ ਜਾਣ ਤੋਂ ਬਾਅਦ ਪੂਰੇ ਪੰਜਾਬ ਵਿੱਚ ਦੇਸੀ ਸ਼ਰਾਬ ਕੱਢ ਕੇ ਵੇਚਣ ਵਾਲਿਆਂ ਦੀ ਫੜੋ-ਫੜੀ ਸ਼ੁਰੂ ਹੋ ਗਈ ਹੈ ਅਤੇ ਹਰ ਰੋਜ਼ ਹੀ ਪੁਲੀਸ ਵੱਲੋਂ ਐਕਸਾਈਜ਼ ਐਕਟ ਤਹਿਤ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ ਪਰ ਹਲਕਾ ਸ਼ੁਤਰਾਣਾ ਅੰਦਰ ਹਲਾਤ ਇਸ ਦੇ ਉਲਟ ਚੱਲ ਰਹੇ ਹਨ। ਕਿਉਕਿ ਪੁਲੀਸ ਵੱਲੋਂ ਇੱਕਾ-ਦੁੱਕਾ ਮਾਮਲੇ ਹੀ ਨਜਾਇਜ ਸ਼ਰਾਬ ਫੜ੍ਹਨ ਦੇ ਦਰਜ ਕੀਤੇ ਜਾ ਰਹੇ ਹਨ। ਜਦੋ ਕਿ ਅੱਠ ਪੰਚਾਇਤਾਂ ਵਾਲੇ ਪਿੰਡ ਸ਼ੁਤਰਾਣਾ ਸਮੇਤ, ਗੁਲਾਹੜ੍ਹ, ਕੂਆ ਡੇਰੀ, ਦੁਤਾਲ, ਹਰਿਆਊ ਖੁਰਦ, ਸੇਲਵਾਲਾ, ਮਰੌੜੀ, ਸਧਾਰਨਪੁਰ, ਅਰਨੇਟੂ ਸਮੇਤ ਘੱਗਰੋਂ ਪਾਰ ਦੇ ਪਿੰਡਾਂ ਸਮੇਤ ਅੱਧ ਤੋਂ ਵੱਧ ਪਿੰਡਾਂ ਦੇ ਲੋਕ ਨਜਾਇਜ ਸ਼ਰਾਬ ਕੱਢ ਕੇ ਵੇਚ ਰਹੇ ਹਨ ਅਤੇ ਕਈ ਪਿੰਡਾਂ ਅੰਦਰ ਸਿਰਫ ਆਪਣੇ ਪੀਣ ਵਾਸਤੇ ਹੀ ਸ਼ਰਾਬ ਕੱਢੀ ਜਾ ਰਹੀ ਹੈ। ਸ਼ੂਤਰਾਂ ਦਾ ਕਹਿਣਾ ਹੈ ਕਿ ਨਜਾਇਜ ਸ਼ਰਾਬ ਦੀ ਵਿਕਰੀ ਨਾਲ ਸ਼ਰਾਬ ਦੇ ਠੇਕੇਦਾਰਾਂ ਨੂੰ ਵੀ ਹਰ ਸਾਲ ਵੱਡਾ ਘਾਟਾ ਝੱਲਣਾ ਪੈਂਦਾ ਹੈ। ਪਰ ਸ਼ਰਾਬ ਸਮੱਗਲਰਾਂ ਕਾਬੂ ਨਾ ਹੋਣ ਕਰਕੇ ਨਜਾਇਜ ਸ਼ਰਾਬ ਦਾ ਧੰਦਾ ਵਧਦਾ ਹੀ ਜਾ ਰਿਹਾ ਹੈ। ਲੋਕਾਂ ਨੇ ਪ੍ਰਸਾਸਨ ਕੋਲੋਂ ਮੰਗ ਕੀਤੀ ਹੈ ਕਿ ਜਿਹੜੇ ਪਿੰਡਾਂ ਵਿੱਚ ਨਜਾਇਜ ਸ਼ਰਾਬ ਕੱਢੀ ਜਾ ਰਹੀ ਹੈ। ਉਥੇ ਸਖਤਾਈ ਵਰਤੀ ਜਾਵੇ।