ਸ਼ਾਦੀਸ਼ੁਦਾ ਔਰਤ ਨੂੰ ਵਟਸਐਪ ’ਤੇ ਕਥਿਤ ਅਸ਼ਲੀਲ ਸੁਨੇਹੇ ਭੇਜ ਕੇ ਪੇ੍ਰਸ਼ਾਨ ਕਰਨ ਵਾਲੇ ਵਿਅਕਤੀ ਦੀ ਹੋਈ ਸੇਵਾ-ਪਾਣੀ, ਚਰਚਾ ਦਾ ਵਿਸ਼ਾ

0
337

ਧੂਰੀ ਮਨੋਹਰ ਸਿੰਘ ਸੱਗੂ
ਅੱਜ ਸਵੇਰੇ ਸ਼ਾਦੀਸ਼ੁਦਾ ਔਰਤ ਨੂੰ ਮੋਬਾਇਲ ਫੋਨ ’ਤੇ ਕਥਿਤ ਅਸ਼ਲੀਲ ਸੁਨੇਹੇ ਭੇਜ ਕੇ ਪੇ੍ਰਸ਼ਾਨ ਕਰਨ ਵਾਲੇ ਵਿਅਕਤੀ ਦੀ ਪੀੜ੍ਹਤ ਪਰਿਵਾਰ ਵੱਲੋਂ ਸਰਵਿਸ ਕੀਤੇ ਜਾਣ ਦਾ ਮਾਮਲਾ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਾਦੀਸ਼ੁਦਾ ਔਰਤ ਅਤੇ ਅਸ਼ਲੀਲ ਸੁਨੇਹੇ ਭੇਜਣ ਵਾਲੇ ਵਿਅਕਤੀ ਸਮੇਤ ਇੱਕੋ ਮੁਹੱਲੇ ਦੇ ਦੋਵਾਂ ਪਰਿਵਾਰਾਂ ਦੇ ਬੱਚੇ ਸ਼ਹਿਰ ਦੇ ਇਕ ਸਕੂਲ ਵਿੱਚ ਅੱਗੜ-ਪਿੱਛੜ ਜਮਾਤਾਂ ਵਿੱਚ ਪੜ੍ਹਦੇ ਨੇ ਅਤੇ ਉਸ ਵਿਅਕਤੀ ਨੇ ਬੱਚਿਆਂ ਦੀ ਸਕੂਲੀ ਯਾਤਰਾ ਸਮੇਂ ਸਕੂਲ ਵੱਲੋਂ ਬਣਾਏ ਗਏ ਵਟਸਐਪ ਗਰੁੱਪ ਵਿੱਚ ਬੱਚੇ ਦੀ ਮਾਂ ਦਾ ਮੋਬਾਇਲ ਨੰਬਰ ਲੈ ਕੇ ਉਸ ਨੂੰ ਵਸਟਐਪ ’ਤੇ ਹਾਏ-ਹੈਲੋ ਦੇ ਸੁਨੇਹੇ ਭੇਜਣ ਦੀ ਕੀਤੀ ਸ਼ੁਰੂਆਤ ਮਗਰੋਂ ਵੀਡੀਓ ਕਾਲ ਕਰਨੀ ਸ਼ੁਰੂ ਕਰਕੇ ਅਸ਼ਲੀਲ ਹਰਕਤਾਂ ਰਾਹੀਂ ਪੇ੍ਰਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਔੌਰਤ ਨੇ ਇਹ ਸਾਰਾ ਮਾਮਲਾ ਆਪਣੇ ਪਤੀ ਪਰਮੇਸ਼ਵਰ ਦੇ ਧਿਆਨ ਵਿੱਚ ਲਿਆਂਦਾ ਅਤੇ ਉਸ ਦੇ ਪਤੀ ਨੇ ਆਪਣੀ ਪਤਨੀ ਦੇ ਮੋਬਾਇਲ ’ਤੇ ਉਸ ਦੀ ਹਾਜਰੀ ਵਿੱਚ ਆਈ ਵੀਡੀਓ ਕਾਲ ਦੇ ਸਕਰੀਨ ਸ਼ਾਰਟ ਲੈਣ ਤੋਂ ਬਾਅਦ ਆਪਣੇ ਤੌਰ ’ਤੇ ਉਸ ਦੇ ਰਿਹਾਇਸ਼ੀ ਪਤੇ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਅੱਜ ਸਵੇਰੇ ਉਸ ਨੂੰ ਤਰੀਕੇ ਨਾਲ ਘਰੋਂ ਬੁਲਾਕੇ ਸ਼ਹਿਰ ਦੇ ਰਾਮ ਬਾਗ ਅੰਦਰ ਉਸ ਦੀ ਸਰਵਿਸ ਕਰਨ ਉਪਰੰਤ ਸਾਰਾ ਮਾਮਲਾ ਸਥਾਨਿਕ ਪੁਲਿਸ ਦੇ ਧਿਆਨ ਵਿੱਚ ਲਿਆ ਕੇ ਉਸ ਦੀ ਪਤਨੀ ਨੂੰ ਮੋਬਾਇਲ ਫੋਨ ’ਤੇ ਵਟਸਐਪ ਰਾਹੀਂ ਅਸ਼ਲੀਲ ਸੁਨੇਹੇ ਭੇਜ ਕੇ ਪੇ੍ਰਸ਼ਾਨ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਜਦੋਂ ਅਸ਼ਲੀਲ ਸੁਨੇਹੇ ਭੇਜ ਕੇ ਸ਼ਾਦੀਸ਼ੁਦਾ ਔਰਤ ਨੂੰ ਪੇ੍ਰਸ਼ਾਨ ਕਰਨ ਵਾਲੇ ਸਥਾਨਿਕ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਵਿਅਕਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਵਟਸਐਪ ’ਤੇ ਹਾਏ-ਹੈਲੋ ਅਤੇ ਇੱਕ-ਦੋ ਵਾਰ ਵੀਡੀਓ ਕਾਲ ਕਰਨ ਦੀ ਗੱਲ ਕਬੂਲਦਿਆਂ ਕਿਸੇ ਕਿਸਮ ਦੇ ਅਸ਼ਲੀਲ ਸੁਨੇਹੇ ਭੇਜਣ ਤੋਂ ਇਨਕਾਰ ਕੀਤਾ।