ਸ਼੍ਰੀ ਭਜਨਗਡ਼੍ਹ ਸਾਹਿਬ ਵਿਖੇ ਸਾਲਾਨਾ ਸਮਾਗਮ ਅੱਜ ਵੱਡੀ ਤਦਾਦ ਚ ਸੰਗਤਾਂ ਹੋਣਗੀਆਂ ਗੁਰੂ ਘਰ ਨਤਮਸਤਕ

ਗੁਰੂ ਹਰ ਸਹਾਏ (ਰਜਿੰਦਰ ਕੰਬੋਜ)ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਗੋਲੂ ਕਾ ਮੋਡ਼ ਵਿਖੇ ਸ੍ਰੀ ਮਾਨ 108 ਸੰਤ ਬਾਬਾ ਬਚਨ ਸਿੰਘ ਜੀ ਦੇ ਡੇਰਾ ਸ੍ਰੀ ਭਜਨਗਡ਼੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਚ ਵੱਡੀ ਤਦਾਦ ਵਿਚ ਗੁਰੂ ਦੀਆਂ ਸੰਗਤਾਂ ਅੱਜ ਨਤਮਸਤਕ ਹੋਣਗੀਆਂ ਅਤੇ ਆਪਣਾ ਜੀਵਨ ਸਫ਼ਲ ਕਰਨਗੀਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਕਿ ਹਰ ਸਾਲ ਪਹਿਲੀ ਹਾੜ ਤੋਂ ਲੈ ਕੇ ਪਹਿਲੀ ਸਾਵਨ ਤੱਕ ਸ੍ਰੀ ਅਖੰਡ ਪਾਠ ਅਰੰਭ ਕਰਵਾਏ ਜਾਂਦੇ ਹਨ ਅਤੇ ਪਹਿਲੀ ਸਾਉਣ ਨੂੰ ਵੱਡਾ ਧਾਰਮਿਕ ਸਮਾਗਮ ਹੁੰਦਾ ਹੈ ਇਸ ਵਾਰ ਇਸ ਧਾਰਮਿਕ ਸਮਾਗਮ ਭਾਈ ਕਰਨੈਲ ਸਿੰਘ ਜੀ ਅੰਮ੍ਰਿਤਸਰ ਵਾਲੇ ਰਾਗੀ ਜਥੇ ,ਭਾਈ ਰਵਿੰਦਰ ਸਿੰਘ ਜੋਨੀ ਨਾਨਕਸਰ ਵਾਲੇ, ਬਾਬਾ ਗੁਰਜੀਤ ਸਿੰਘ ਜੀ ਰਹੀਮਪੁਰ ਵਾਲੇ, ਬਾਬਾ ਬੋਹੜ ਸਿੰਘ ਜੀ ਥਿੰਦ ਕੀਰਤਨ ਅਤੇ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋਡ਼ਨਗੇ ਤੇ ਸਾਰਾ ਦਿਨ ਗੁਰੂ ਘਰ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਅਤੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ।

1.