ਸ਼ਰਾਰਤੀ ਅਨਸਰਾਂ ਨੇ ਪਾਨ ਬੀੜੀ ਦੇ ਖੋਖੇ ਅਤੇ ਜੂਸ ਦੀ ਰੇਹੜੀ ਨੂੰ ਲਗਾਈ ਅੱਗ

0
49

ਜਗਰਾਉਂ ਐੱਸਪੀ ਬੌਬੀ /ਗਿਆਨ ਦੇਵ ਬੇਰੀ
ਬੀਤੇ ਸ਼ੁੱਕਰਵਾਰ ਦੀ ਦੇਰ ਰਾਤ ਰਾਏਕੋਟ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਨੇਡੇ ਲੱਗੇ ਪਾਨ ਬੀੜੀ ਦੇ ਖੋਖੇ
ਅਤੇ ਜੂਸ ਦੀ ਰੇਹੜੀ ਨੂੰ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ।ਇਸ ਘਟਨਾ ਵਿੱਚ ਪਾਨ ਬੀੜੀ ਦਾ ਖੋਖਾ ਅਤੇ ਜੂਸ ਦੀ ਰੇਹੜੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਨ ਬੀੜੀ ਦੇ ਖੋਖੇ ਦੇ ਮਾਲਕ ਅਬਦੁਲ ਰਸ਼ੀਦ ਵਾਸੀ ਮੁਹੱਲਾ ਮਾਈ ਜੀਨਾ ਨੇ ਦੱਸਿਆ ਕਿ ਬੀਤੀ ਸ਼ੁੱਕਰਵਾਰ ਦੀ ਰਾਤ 2:30 ਕੁ ਵਜੇ ਦੇ ਕਰੀਬ ਬਾਜ਼ਾਰ ਦੇ ਚੌਕੀਦਾਰ ਨੇ ਉਸ ਨੂੰ ਉਸਦੇ ਘਰ ਆ ਕੇ ਦੱਸਿਆ ਕਿ ਉਸ ਦੇ ਪਾਨ ਬੀੜੀ ਦੇ ਖੋਖੇ ਅਤੇ ਉਸ ਦੇ ਖੋਖੇ ਦੇ ਨਾਲ ਲੱਗੀ ਜੂਸ ਦੀ ਰੇਹੜੀ ਨੂੰ ਅੱਗ ਲੱਗੀ ਹੋਈ ਹੈ। ਖੋਖੇ ਦੇ ਮਾਲਕ ਅਬਦੁਲ ਰਸ਼ੀਦ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਜੂਸ ਵਾਲੀ ਰੇਹੜੀ ਦੇ ਮਾਲਕ ਬੁੱਧਰਾਮ ਜੋ ਉਸ ਦੇ ਘਰ ਦੇ ਕੋਲ ਹੀ ਰਹਿੰਦਾ ਹੈ ਨੂੰ ਅੱਗ ਲੱਗਣ ਦੀ ਘਟਨਾ ਦੇ ਬਾਰੇ ਦੱਸਿਆ ਜਦੋਂ ਅਸੀਂ ਦੋ ਜਣਿਆਂ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਜੂਸ ਦੀ ਰੇਹੜੀ ਅਤੇ ਮੇਰੇ ਪਾਨ ਬੀੜੀ ਦੇ ਖੋਖੇ ਨੂੰ ਕਾਫੀ ਅੱਗ ਲੱਗੀ ਹੋਈ ਸੀ।ਜਿਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਅਸੀਂ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਮੇਰਾ ਪਾਨ ਬੀੜੀ ਦਾ ਖੋਖਾ ਅਤੇ ਜੂਸ ਵਾਲੀ ਰੇਹੜੀ ਸੜ ਕੇ ਸੁਆਹ ਹੋ ਚੁੱਕੀ ਸੀ ਅਤੇ ਇਸ ਘਟਨਾ ਦੀ ਜਾਣਕਾਰੀ ਥਾਣਾ ਸਿਟੀ ਜਗਰਾਉਂ ਵਿੱਚ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਸਿਟੀ ਜਗਰਾਉਂ ਤੋਂ ਆਏ ਪੁਲਿਸ ਮੁਲਾਜਮਾਂ ਨੇ ਸਾਰੀ ਘਟਨਾ ਦਾ ਜਾਇਜ਼ਾ ਲਿਆ।ਇੱਥੇ ਜ਼ਿਕਰਯੋਗ ਹੈ ਕਿ ਜੇਕਰ ਸਮਾਂ ਰਹਿੰਦੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀ। ਕਿਉਂਕਿ ਅੱਗ ਲੱਗਣ ਵਾਲੀ ਜਗ੍ਹਾ ਦੇ ਨੇੜੇ ਹੀ ਆਸੇ ਪਾਸੇ ਦੀਆਂ ਦੁਕਾਨਾਂ ਅਤੇ ਕਈ ਘਰਾਂ ਦੇ ਬਿਜਲੀ ਦੇ ਮੀਟਰਾਂ ਦਾ ਬਕਸਾ ਵੀ ਲੱਗਾ ਹੋਇਆ ਹੈ।