ਵਿੱਦਿਅਕ ਅਦਾਰੇ ਬੰਦ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ

0
55

ਸੰਗਤ ਮੰਡੀ ਭੀਮ ਰਾਜ ਭੋਲਾ
ਕੋਰੋਨਾ ਮਹਾਂਮਾਰੀ ਨੂੰ ਫੈਲ੍ਹਣ ਤੋਂ ਰੋਕਣ ਲਈ ਸਰਕਾਰ ਵੱਲੋਂ ਬੰਦ ਕੀਤੇ ਗਏ ਬਹੁਤ ਸਾਰੇ ਵਿੱਦਿਅਕ ਅਦਾਰਿਆਂ ਦੇ ਵਿਰੋਧ ਵਿੱਚ ਅੱਜ਼ ਯੂਨੀਵਰਸਿਟੀ ਕਾੱਲਜ ਆੱਫ ਘੁੱਦਾ (ਬਠਿੰਡਾ) ਦੇ ਵਿਦਿਆਰਥੀਆਂ, ਨੌਜ਼ਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਕੁੱਲ 9 ਜਨਤਕ ਜਥੇਬੰਦੀਆਂ ਵੱਲੋਂ ਸੰਗਤ ਮੰਡੀ ਵਿੱਖੇ ਰੋਸ਼ ਪ੍ਰਦਰਸ਼ਨ ਕੀਤਾ । ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ । ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆੱਨ ਲਾਇਨ ਪੜ੍ਹਾਈ ਕਰਵਾਉਣ ਦੇ ਆਦੇਸ਼ ਵਿਦਿਆਰਥੀਆਂ ਦੇ ਪੱਖ ਵਿੱਚ ਨਹੀਂ ਹਨ । ਉਨ੍ਹਾਂ ਕਿਹਾ ਆੱਨ ਲਾਇਨ ਪੜ੍ਹਾਈ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਕੋਈ ਸਿਖਲਾਈ ਨਹੀਂ ਦਿੱਤੀ ਗਈ ਅਤੇ ਨਾ ਹੀ ਆੱਨ ਲਾਇਨ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਿੱਖਿਆ ਮਾਹਿਰਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮੌਜੂਦਾ ਸਿੱਖਿਆ ਪ੍ਰਣਾਲੀ ਤਾਹਿਤ ਸਿੱਖਿਆ ਕਲਾਸ ਰੂਮ ਵਿੱਚ ਬੈਠ ਕੇ ਹੀ ਹਾਸਿਲ ਕੀਤੀ ਜਾ ਸਕਦੀ ਹੈ । ਕੁੱਝ ਵਿਸ਼ੇ ਅਜਿਹੇ ਹਨ ਜਿੰਨਾਂ ਲਈ ਪ੍ਰੈਕਟੀਕਲ ਬਹੁਤ ਜਰੂਰੀ ਹਨ । ਬਹੁਤੇ ਵਿਦਿਆਰਥੀਆਂ ਦੇ ਘਰਾਂ ਵਿੱਚ ਆੱਨ ਲਾਇਨ ਸਿੱਖਿਆ ਪ੍ਰਾਪਤ ਕਰਨ ਦਾ ਮਹੌਲ ਵੀ ਨਹੀਂ ਬਣਦਾ । ਬਹੁਤੇ ਵਿਦਿਆਰਥੀਆਂ ਕੋਲ ਲੈਪਟਾੱਪ, ਕੰਮਿਊਟਰ ਅਤੇ ਮੋਬਾਇਲ ਫੋਨ ਵੀ ਉਪਲੱਬਧ ਨਹੀਂ ਹਨ । ਆੱਨ ਲਾਇਨ ਪੜ੍ਹਾਈ ਕਰਵਾਉਣ ਦੇ ਆਦੇਸ਼ ਸਿਰਫ਼ ਖਾਨਾ ਪੂਰਤੀ ਸਾਬਿਤ ਹੋਣਗੇ । ਇਸ ਲਈ ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਹੋਣ ਵਾਲੀ ਲੁੱਟ ਨੂੰ ਰੋਕਣ ਲਈ ਤੁਰੰਤ ਅਸਰਦਾਰ ਤਰੀਕੇ ਅਪਣਾਉਣੇ ਚਾਹੀਦੇ ਹਨ । ਅੰਤ ਵਿੱਚ ਉਨ੍ਹਾਂ ਵਿੱਦਿਅਕ ਆਦਾਰਿਆਂ ਨੂੰ ਖੋਲ੍ਹ ਕੇ ਕਲਾਸ ਰੂਮ ਵਿੱਚ ਪੜ੍ਹਾਈ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ ਦੇ ਨਾਮ ਨਾਇਬ ਤਹਿਸੀਲਦਾਰ ਸੰਗਤ ਨੂੰ ਮੰਗ ਪੱਤਰ ਦਿੱਤਾ । ਇਸ ਮੌਕੇ ਵਿਦਿਆਰਥੀ ਆਗੂ ਕਮਲਜੀਤ ਕੌਰ, ਅਰਸ਼ਦੀਪ ਕੌਰ, ਪਰਵਿੰਦਰ ਕੌਰ, ਕੇਸ਼ਵ ਕੁਮਾਰ, ਸੁਖਬੀਰ ਸਿੰਘ, ਸੁਖਪ੍ਰੀਤ ਸਿੰਘ, ਅਰਸ਼ਦੀਪ ਸਿੰਘ ਨਿਰਮਲ ਸਿੰਘ ਤੋਂ ਇਲਾਵਾ ਨੌਜ਼ਵਾਨ ਭਾਰਤ ਸਭਾ ਦੇ ਆਗੂ ਅਸਵਨੀ ਘੁੱਦਾ, ਜਸਕਰਨ ਕੋਟਗੁਰੂ ਅਤੇ ਉਗਰਾਹਾਂ ਗਰੱੁਪ ਦੇ ਆਗੂ ਕੁਲਵੰਤ ਰਾਏ ਅਤੇ ਰਾਮ ਸਿੰਘ ਕੋਟਗੁਰੂ ਮੌਜੂਦ ਸਨ ।