ਵਿਰਾਸਤ-ਏ-ਖਾਲਸਾ ਬਣਿਆ ਏਸ਼ੀਆ ’ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ

0
538

‘ਏਸ਼ੀਆ ਬੁੱਕ ਆਫ ਰਿਕਾਰਡਜ਼ ’ਚ ਨਾਂਅ ਹੋਇਆ ਦਰਜ
ਮਹਿਜ਼ ਸਾਢੇ 7 ਵਰਿਆਂ ’ਚ ਸੈਲਾਨੀਆਂ ਦੀ ਗਿਣਤੀ ਇੱਕ ਕਰੋੜ ਤੋਂ ਟੱਪੀ
ਵਿਸ਼ਵ ਰਿਕਾਰਡ ਬਨਾਉਣ ਹੋਵੇਗਾ ਅਗਲਾ ਟੀਚਾ
ਚੰਡੀਗੜ੍ਹ – ਸੁਖਦੇਵ ਸਿੰਘ ਪਟਵਾਰੀ
ਪੰਜਾਬ ਸਰਕਾਰ ਵੱਲੋਂ ਮੁਕੱਦਸ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਦੁਨੀਆਂ ਦਾ ਵਿਲੱਖਣ ਅਜਾਇਬ ਘਰ ‘ਵਿਰਾਸਤ-ਏ-ਖਾਲਸਾ‘ ਹੁਣ ਭਾਰਤ ਤੋਂ ਬਾਅਦ ਏਸ਼ੀਆ ‘ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ ਬਣ ਗਿਆ ਹੈ ਤੇ ਇਸਦਾ ਨਾਮ ‘ਏਸ਼ੀਆ ਬੁੱਕ ਆਫ ਰਿਕਾਰਡਜ਼‘ ‘ਚ ਦਰਜ ਹੋ ਗਿਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ.ਚਰਨਜੀਤ ਸਿੰਘ ਚੰਨੀ ਨੇ ਕੀਤਾ। ਕੈਬਨਿਟ ਮੰਤਰੀ ਸ੍ਰੀ ਚੰਨੀ ਨੇ ਦੱਸਿਆ ਕਿ ਏਸ਼ੀਆ ਬੁੱਕ ਆਫ ਰਿਕਰਾਡਜ਼ ਵੱਲੋਂ ਇਸਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਸਮੁੱਚੇ ਏਸ਼ੀਆ ਵਿੱਚ ਵਿਰਾਸਤ-ਏ-ਖਾਲਸਾ ਹੁਣ ਤੱਕ ਦਾ ਇਕਲੌਤਾ ਅਜਾਇਬ ਘਰ ਹੈ ਜਿੱਥੇ ਇੱਕ ਦਿਨ ਵਿੱਚ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਵਿਰਾਸਤ-ਏ-ਖਾਲਸਾ ਵਿਖੇ 20 ਮਾਰਚ 2019 ਨੂੰ 20569 ਸੈਲਾਨੀਆਂ ਨੇ ਦਰਸ਼ਨ ਕੀਤੇ ਸਨ। ਸ. ਚੰਨੀ ਨੇ ਦੱਸਿਆ ਕਿ ਅਸਲ ‘ਚ ਂਿੲਸ ਸਾਲ ਵਿੱਚ ਇਹ ਵਿਰਾਸਤ-ਏ-ਖਾਲਸਾ ਵੱਲੋਂ ਬਣਾਇਆ ਗਿਆ ਤੀਸਰਾ ਰਿਕਾਰਡ ਹੈਜੋ ਕਿ ‘ਲਿਮਕਾ ਬੁੱਕ ਆਫ ਰਿਕਾਰਡਜ਼ -ਫਰਵਰੀ 2019 ਅਡੀਸ਼ਨ’ ਅਤੇ ‘ਇੰਡੀਆ ਬੁੱਕ ਆਫ ਰਿਕਾਰਡਜ਼ -2020 ਅਡੀਸ਼ਨ ’ ਤੋਂ ਬਾਅਦ ਦਰਜ ਕੀਤਾ ਗਿਆ ਹੈ। ਅਜਾਇਬ ਘਰ ਦੀ ਸ਼ਾਨੋ-ਸ਼ੌਕਤ ਬਾਰੇ ਪੁਰਜ਼ੋਰ ਜੋਸ਼ ਨਾਲ ਬੋਲਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਸਿੱਖੀ ਦੇ ਸ਼ਾਨਮੱਤੇ ਤੇ ਲਾਸਾਨੀ ਇਤਿਹਾਸ ਅਤੇ ਸਭਿਆਚਾਰ ਦੀ ਯਾਦਗਾਰ ਵਜੋਂ ਬਣਾਏ ਗਏ ‘ ਵਿਰਾਸਤ-ਏ-ਖਾਲਸਾ ’ਦੇ ਦਰਸ਼ਨਾਂ ਲਈ ਆਉਣ ਵਾਲਿਆਂ ਦੀ ਗਿਣਤੀ ਪਿਛਲੇ 7.5 ਸਾਲਾਂ ਵਿੱਚ 1 ਕਰੋੜ ਤੋਂ ਟੱਪ ਚੁੱਕੀ ਹੈ ਜੋ ਕਿ ਪੰਜਾਬ ਲਈ ਮਾਣਮੱਤੀ ਗੱਲ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਰਾਸਤ-ਏ-ਖਾਲਸਾ ਸੈਲਾਨੀਆਂ ਦੀ ਆਮਦ, ਪ੍ਰਤਿਸ਼ਠਾ, ਵਿਸ਼ਵ ਪੱਧਰੀ ਤਕਨੀਕ , ਲੋਕਪਿ੍ਰਅਤਾ ,ਅੱਵਲ ਦਰਜੇ ਦੇ ਬੁਨਿਆਦੀ ਢਾਂਚੇ , ਸੁਚੱਜੇ ਪ੍ਰਬੰਧਨ ਤੇ ਬਿਹਤਰ ਰੱਖਰਖਾਵ ਕਰਕੇ ਲੱਖਾਂ-ਕਰੋੜਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਨਾ ਕੇਵਲ ਦੇਸ਼ ਵਿੱਚੋਂ ਸਗੋਂ ਵਿਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਦਾ ਵਿਰਾਸਤ-ਏ-ਖਾਲਸਾ ਦੇ ਦਰਸ਼ਨਾ ਲਈ ਆਉਣਾ ਇੱਕ ਮਾਣ ਵਾਲੀ ਗੱਲ ਜਿਸ ਕਰਕੇ ਅਜਾਇਬ ਘਰ ਪੂਰੇ ਮਹਾਂਦੀਪ ਵਿੱਚ ਮਕਬੂਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਵਿਸ਼ੇਸ਼ਤਾਵਾਂ ਕਰਕੇ ਵਿਰਾਸਤ-ਏ-ਖਾਲਸਾ ਆਰਚੀਟੈਕਟਾਂ ਤੇ ਵਿਦਿਆਰਥੀਆਂ ਲਈ ਕੇਸ-ਸਟੱਡੀ ਦਾ ਵਿਸ਼ਾ ਬਣ ਗਿਆ ਹੈ। ਆਪਣੇ ਵਿਸ਼ਵ ਪੱਧਰੀ ਮਿਆਰਾਂ ਤੇ ਵਿਲੱਖਣਤਾਵਾਂ ਸਦਕਾ ਵਿਰਾਸਤ-ਏ-ਖਾਲਸਾ ਦਰਸ਼ਨਾ ਲਈ ਆਏ ਸੈਲਾਨੀਆਂ ਨੂੰ ਵਿਜ਼ਟਰ ਬੁੱਕ ਵਿੱਚ ਸ਼ਲਾਘਾ ਤੇ ਸ਼ਰਧਾ ਦੀ ਸਹੀ ਪਾਉਣ ਲਈ ਮਜਬੂਰ ਕਰ ਦਿੰਦਾ ਹੈ। ਇੱਕ ਸੰਕਲਪ ਲੈਂਦਿਆਂ ਮੰਤਰੀ ਨੇ ਕਿਹਾ ਮੰਤਰਾਲਾ (ਸਭਿਆਚਾਰਕ ਮਾਮਲੇ) ਵਿਰਾਸਤ-ਏ-ਖਾਲਸਾ ਨੂੰ ‘ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ਵਿੱਚ ਸ਼ਾਮਲ ਕਰਨ ਲਈ ਯਤਨਸ਼ੀਲ ਹੈ ਅਤੇ ਹੁਣ ਇਸ ਮਹਾਨ ਅਜਾਇਬ ਘਰ ਨੂੰ ਇੱਕ ਅਦਾਰੇ ਦੀ ਸ਼ਕਲ ਦੇਣ ਦਾ ਸਮਾਂ ਆਣ ਢੁੱਕਿਆ ਹੈ। ਇਸ ਤੋਂ ਬਾਅਦ ਸੈਰ-ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਨੇ ਕਈ ਹੋਰ ਪੱਖਾਂ ਵਿੱਚ ਜ਼ਿਕਰਯੋਗ ਮੱਲਾਂ ਮਾਰੀਆਂ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਪੰਜਾਬ ਊਰਜਾ ਵਿਕਾਸ ਏਜੰਸੀ(ਪੇਡਾ) ਵੱੱਲੋਂ ਆਯੋਜਿਤ ਕਰਵਾਏ ਗਏ ‘ਸਟੇਟ ਲੈਵਲ ਐਨਰਜੀ ਕੰਸਰਵੇਸ਼ਨ ਐਵਾਰਡ ’ ਮੁਕਾਬਲੇ ਵਿੱਚ ਬਿਜਲੀ ਦੀ ਸਹੀ ਵਰਤੋਂ ਤੇ ਬਿਹਤਰ ਪ੍ਰਬੰਧਨ ਲਈ ਵਿਰਾਸਤ-ਏ-ਖਾਲਸਾ ਨੇ ਦੂਜਾ ਇਨਾਮ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤ-ਏ-ਖਾਲਸਾ ਦੇ ਉਦਘਾਟਨ ਵਾਲੇ ਦਿਨ ਤੋਂ ਆਨੰਦਪੁਰ ਸਾਹਿਬ ਦੀ ਆਰਥਿਕਤਾ ਵਿੱਚ ਇੱਕ ਵੱਡਾ ਹੁਲਾਰਾ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਸਭਿਆਚਾਰਕ ਮਾਮਲਿਆਂ ਦੇ ਡਾਇਰੈਕਟਰ ਸ੍ਰੀ ਮਲਵਿੰਦਰ ਸਿੰਘ ਜੱਗੀ ਜਿਨ੍ਹਾਂ ਕੋਲ ਵਿਰਾਸਤ-ਏ-ਖਾਲਸਾ ਦੇ ਮੁੱਖ ਕਾਰਜਸਾਧਕ ਅਫ਼ਸਰ ਦਾ ਵਾਧੂ ਚਾਰਜ ਵੀ ਹੈ, ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਦਾ ਨੀਂਹ ਪੱਥਰ 22 ਨਵੰਬਰ,1998 ਨੂੰ ਰੱਖਿਆ ਗਿਆ ਸੀ ਜਦਕਿ ਰਸਮੀ ਉਦਘਾਟਨ ਅਪ੍ਰੈਲ 2006 ਵਿੱਚ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਅਜਾਇਬ ਘਰ ਦੇ ਪਹਿਲਾ ਪੜਾਅ ਦਾ ਉਦਘਾਟਨ 25 ਨਵੰਬਰ,2011 ਨੂੰ ਅਤੇ ਦੂਜੇ ਪੜਾਅ 5 ਸਾਲ ਬਾਅਦ , 25 ਨਵੰਬਰ, 2016 ਨੂੰ ਲੋਕ ਅਰਪਣ ਕੀਤਾ ਗਿਆ।