ਵਿਧਾਇਕ ਭਲਾਈਪੁਰ ਵੱਲੋਂ ਪੰਚਾਇਤਾਂ ਨੂੰ 13 ਕਰੋੜ ਦੇ ਚੈੱਕ ਤਕਸੀਮ

0
530

ਰਈਆ ਕਮਲਜੀਤ ਕੁਮਾਰ
ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਪਿੰਡਾਂ ਦੇ ਰੁੱਕੇ ਹੋਏ ਵਿਕਾਸ ਕਾਰਜਾਂ ਦੀ ਰਫਤਾਰ ਤੇਜ ਕਰਨ ਲਈ ਇੱਕ ਖਾਸ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸੇ ਲੜੀ ਤਹਿਤ ਅੱਜ ਬਲਾਕ ਵਿਕਾਸ ਦਫਤਰ ਰਈਆ ਵਿੱਖੇ ਕਰਵਾਏ ਗਏ ਸਮਾਗਮ ਦੌਰਾਨ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਬਲਾਕ ਰਈਆ ਅਤੇ ਖਡੂਰ ਸਾਹਬ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ ੧੩ ਕਰੋੜ ਦੇ ਚੈਕ ਤਕਸੀਮ ਕੀਤੇ।ਇਸ ਮੌਕੇ ਪ੍ਰਦੀਪ ਸਿੰਘ ਸਰਪੰਚ ਭਲਾਈਪੁਰ, ਕੇ ਕੇ ਸ਼ਰਮਾ ਸਾਬਕਾ ਬਲਾਕ ਪ੍ਰਧਾਨ, ਬਲਕਾਰ ਸਿੰਘ ਬੱਲ, ਪਿੰਦਰਜੀਤ ਸਿੰਘ ਸਰਲੀ, ਸਤਨਾਮ ਸਿੰਘ ਬਿਟੂ ਤਖਤੂਚੱਕ, ਅਮਰੀਕ ਸਿੰਘ ਸਰਪੰਚ ਕਰਤਾਰਪੁਰ, ਰਾਮ ਸਿੰਘ ਸਰਪੰਚ ਗਾਜੀਵਾਲ, ਨਵ ਪੱਡਾ, ਸਰਪੰਚ ਅਰਜਨ ਸਿੰਘ ਸਰਾਂ, ਗੁਰਦਿਆਲ ਸਿੰਘ ਢਿਲੋਂ, ਮਾ: ਸਵਿੰਦਰ ਸਿੰਘ ਬੱਲ, ਪੀ.ਏ ਗੁਰਕੰਵਲ ਮਾਨ , ਹਰਜਿੰਦਰ ਸਿੰਘ ਡੀ ਪੀ, ਇੰਦਰਪਾਲ ਸਿੰਘ ਗਗੜੇਵਾਲ, ਦਲਜੀਤ ਸਿੰਘ ਪੱਪੀ,ਰਵਿੰਦਰ ਸਿੰਘ ਰਵੀ ਚੀਮਾ, ਮਲਕੀਤ ਸਿੰਘ ਠੇਕੇਦਾਰ, ਸੁੱਚਾ ਸਿੰਘ ਭਲਵਾਨ ਜੱਲੂਵਾਲ, ਨਿਰਮਲ ਸਿੰਘ ਪੱਡੇ, ਸਾਹਿਬ ਸਿੰਘ ਝਾੜੂਨੰਗਲ, ਰਾਜਾ ਕਲੇਰ, ਦੀਦਾਰ ਸਿੰਘ ਮੀਆਵਿੰਡ, ਜੇ ਪੀ ਜਵੰਦਪੁਰ, ਹਰਭਜਨ ਸਿੰਘ ਗਗੜੇਵਾਲ, ਹੈਪੀ ਸਰਪੰਚ ਟੌਂਗ, ਨੌਬੀ ਨਿਰੋਤਮਪੁਰ, ਆੜਤੀ ਹਰਜਿੰਦਰ ਸਿੰਘ ਜਸਪਾਲ, ਗੁਰਦੀਪ ਸਿੰਘ ਹਸਨਪੁਰ, ਸੰਨੀ ਅਨਾਇਤਪੁਰ, ਬਾਜ ਭਲਾਈਪੁਰ, ਮਲੂਕ ਸਿੰਘ ਫੇਰੂਮਾਨ, ਹੀਰਾ ਸਿੰਘ ਪ੍ਰਧਾਨ, ਹਰਜਿੰਦਰ ਸਿੰਘ, ਗੋਪੀ ਸਾ:ਸਰਪੰਚ ਉਪਲ, ਠੇਕੇਦਾਰ ਰਾਮ ਲੁਭਾਇਆ, ਸਰਪੰਚ ਲਾਡੀ ਸੱਤੋਵਾਲ ਆਦਿ ਹਾਜਰ ਸਨ।