ਵਾਰਡ ਨੰ: 9 ’ਚ ਮਾਲਕ ਦੀ ਪਤਨੀ ਦੇ ਮੁਕਾਬਲੇ ਉੱਤਰੀ ਮੁਲਾਜ਼ਮ ਦੀ ਪਤਨੀ

0
222

ਤਪਾ ਮੰਡੀ ਭੂਸ਼ਨ ਘੜੈਲਾ
ਨਗਰ ਕੌਸ਼ਲ ਤਪਾ ਦੇ ਵਾਰਡ ਨੰਬਰ 09 ਤੋਂ ਸਮਾਜ ਸੇਵੀ ਅਰਵਿੰਦ ਕੁਮਾਰ ਰੰਗੀ ਦੀ ਧਰਮ ਪਤਨੀ ਰੀਸ਼ੂ ਰੰਗੀ ਪਿਛਲੇ ਕਈ ਦਿਨਾਂ ਤੌਂ ਚੌਣ ਮੈਦਾਨ ਵਿੱਚ ਹਨ। ਇੰਨਾਂ ਵਲੋਂ ਅਜਾਦ ਉਮੀਦਵਾਰ ਦੇ ਤੌਰ ‘ਤੇ ਚੌਣ ਲੜ੍ਹੀ ਜਾ ਰਹੀ ਹੈ। ਬੀਤੇ ਕੱਲ ਅਰਵਿੰਦਰ ਰੰਗੀ ਨੂੰ ਚੌਣਾਂ ’ਚ ਚਨੌਤੀ ਦੇਣ ਲਈ ਪਹਿਲੇ ਸਾਲਾਂ ਦੋਰਾਂਨ ਇੰਨਾਂ ਦੇ ਸੈਲਰ ਅਤੇ ਕਾਰੋਬਾਰ ਸਬੰਧੀ ਲੱਗੇ ਮੁਲਾਜਮ ਨੇ ਹੀ ਚੋਣ ਮੈਦਾਨ ਵਿੱਚ ਅਪਣੀ ਪਤਨੀ ਨੂੰ ਉਤਾਰ ਦਿੱਤਾ ਹੈ। ਵਾਰਡ ਨੰਬਰ09 ਦੇ ਵੋਟਰਾਂ ਨੇ ਦੱਸਿਆਂ ਕਿ ਵਾਰਡ 09 ‘ਚੌ ਪਿਛਲੀਆਂ ਚੋਣਾਂ ਵਿੱਚ ਅਨਿਲ ਕੁਮਾਰ ਕਾਲਾ ਭੂਤ ਨੇ ਚੋਣ ਜਿੱਤੀ ਸੀ ਅਤੇ ਇਸ ਵਾਰ ਸ਼ਬਦੀ ਬਿਆਨਬਾਜੀ ਦਾ ਹਮਲਾ ਕਰਦੇ ਹੋਏ ਸਾਬਕਾਂ ਕੋਸਲਰ ਅਨਿਲ ਕੁਮਾਰ ਕਾਲਾ ਭੂਤ ਨੇ ਇਸ ਵਾਰ ਦੀਆਂ ਨਗਰ ਕੌਸਲ ਚੌਣਾਂ ਦੇ ਐਲਾਨ ਹੋਣ ਤੋ ਪਹਿਲਾ ਅਰਵਿੰਦਰ ਰੰਗੀ ਨੂੰ ਮੁਕਾਬਲੇ ਵਿੱਚ ਚੋਣ ਲੜਨ ਦੀ ਥਾਪੀ ਮਾਰੀ ਸੀ ਇਸ ਸਮੇ ਅਰਵਿੰਦਰ ਰੰਗੀ ਨੇ ਚਨੋਤੀ ਦੇ ਸਬਰ ਦੀ ਘੁੱਟ ਭਰਦਿਆਂ ਕੁਝ ਦਿਨ ਸੋਚਣ ਅਤੇ ਦੋਸਤਾਂ ਮਿੱਤਰਾਂ ਅਤੇ ਪਰਿਵਾਰਿਕ ਮੈਬਰਾਂ ਨਾਲ ਕੀਤੇ ਸਲਾਹ ਮਸ਼ਵਰੇ ਤੋਂ ਬਾਅਦ ਵਾਰਡ 09 ’ਚ ਅਪਣੀ ਧਰਮ ਪਤਨੀ ਰੀਸ਼ੂ ਰੰਗੀ ਨੂੰ ਉਤਾਰ ਦਿੱਤਾ। ਪਰ ਕਾਲਾ ਭੂਤ ਚੌਣ ਮੈਦਾਨ ‘ਚ ਉੱਤਰਨ ਤੋਂ ਪਿੱਛੇ ਹਟ ਗਏ। ਇਸੇ ਤਹਿਤ ਮੰਡੀ ਦੇ ਉੱਘੇ ਨਾਮਵਰ ਕਾਂਗਰਸੀਆਂ ਨੇ ਅਰਵਿੰਦ ਰੰਗੀ ਦੀ ਪਤਨੀ ਰੀਸ਼ੂ ਰੰਗੀ ਦੇ ਮੁਕਾਬਲੇ ’ਚ ਅਪਣੇ ਪਰਿਵਾਰਿਕ ਮੈਂਬਰ ਨੂੰ ਨਹੀ ਉਤਾਰਿਆ। ਉੱਘੇ ਕਾਂਗਰਸੀਆਂ ਵਲੋਂ ਪਿਛਲੇ ਸਾਲਾ ਵਿੱਚ ਰਹੇ ਅਰਵਿੰਦਰ ਰੰਗੀ ਦੇ ਮੁਲਾਜਮ ਸੁਖਜੀਤ ਸਿੰਘ ਪੰਧੇਰ ਦੇ ਮੋਢੇ ਤੇ ਚੋਣ ਦੰਗਲ ਦੀ ਬੰਦੂਕ ਰੱਖ ਦਿੱਤੀ। ਕਾਂਗਰਸ ਪਾਰਟੀ ਵਲੋਂ ਅਰਵਿੰਦਰ ਰੰਗੀ ਦੀ ਪਤਨੀ ਰੀਸ਼ੂ ਦੇ ਮੁਕਾਬਲੇ ਸੁਖਜੀਤ ਸਿੰਘ ਪੰਧੇਰ ਦੀ ਪਤਨੀ ਹਰਪ੍ਰੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਵਾਰਡ ਵਾਸੀਆਂ ਨੇ ਕਿਹਾ ਕਿ ਅਰਵਿੰਦ ਰੰਗੀ ਦੀ ਪਤਨੀ ਦੀ ਜਿੱਤ ਵਿੱਚ ਮੁਲਾਜਮ ਦੀ ਹੀ ਪਤਨੀ ਰੋੜਾ ਬਣ ਗਈ ਤੇ ਸ਼ਹਿਰ ਅਤੇ ਵਾਰਡ ਵਾਸੀਆਂ ਵਿੱਚ ਇਸ ਚੋਣ ਨੂੰ ਲੈਕੇ ਕਈ ਕਿਆਸਅਰਜਾਈਆਂ ਲਗਾਈਆਂ ਜਾ ਰਹੀਆ ਹਨ।