ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਸ਼ਹਿਰ ਵਾਸੀ ਵੱਧ ਤੋਂ ਵੱਧ ਰੁੱਖ ਲਗਾਉ : ਸੰਤ ਸਰੂਪ ਸਿੰਘ

0
181

ਜੰਡਿਆਲਾ ਗੁਰੁ ਭੂਪਿੰਦਰ ਸਿੰਘ ਸਿੱਧੂ, ਸ਼ਿੰਦਾ ਲਹੌਰੀਆ
ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਸ਼ਹਿਰੀ ਪ੍ਰਧਾਨ ਸੰਤ ਸਰੂਪ ਸਿੰਘ, ਸਵਿੰਦਰ ਸਿੰਘ ਚੰਦੀ, ਹਰਪ੍ਰੀਤ ਸਿੰਘ ਬੱਬਲੂ ਵੱਲੋ ਸ਼ਹਿਰ ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ ਵਿਖੇ ਪੋਦੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੋਕੇ ਸੰਤ ਸਰੂਪ ਸਿੰਘ ਪ੍ਰਧਾਨ ਨੇ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸਮਾਜ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਅਤੇ ਸਭ ਨੂੰ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ।ਉਨ੍ਹਾ ਕਿਹਾ ਕਿ ਰੁੱਖ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ ਤੇ ਪ੍ਰਦੂਸ਼ਿਤ ਹਵਾ ਨੂੰ ਸਾਫ ਕਰਦੇ ਹਨ,ਜਿਸ ਕਰ ਕੇ ਬਿਮਾਰੀਆਂ ਤੋ ਵੀ ਨਿਜਾਤ ਮਿਲਦੀ ਹੈ।ਇਸ ਮੋਕੇ ਚੰਦੀ ਤੇ ਬੱਬਲੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਸ਼ਹਿਰ ਜੰਡਿਆਲਾ ਗੁਰੂ ਵਿੱਚ ਵੱਧ ਤੋ ਵੱਧ ਰੁੱਖ ਲਗਾਉ।ਇਸ ਮੋਕੇ ਹਰਪ੍ਰੀਤ ਸਿੰਘ ਬੱਬਲੂ, ਸਵਿੰਦਰ ਸਿੰਘ ਚੰਦੀ,ਚਾਚਾ ਅਮਰ ਸਿੰਘ, ਗੁਰਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ ਚੰਦੀ, ਨਰਿੰਦਰ ਸਿੰਘ ਅੋਲਖ, ਨਿਰਮਲ ਸਿੰਘ ਨਿੰਮਾ, ਸ਼ਾਮ ਸਿੰਘ ਆਦਿ ਹਾਜਿਰ ਸਨ।