ਵੀਡੀਓ ਵਾਈਰਲ ਹੋਣ ਤੋਂ ਬਾਅਦ ਬੱਚਿਆਂ ਦੇ ਸੁਪਨਿਆਂ ਦਾ ਆਸ਼ਿਆਨਾ ਬਨਣਾ ਸ਼ੁਰੂ

1 / 2

1.

ਸਰਦੂਲਗੜ੍ਹ  ਰਣਜੀਤ ਗਰਗ
ਪਿਛਲੇ ਦਿਨੀਂ ਸਥਾਨਕ ਸ਼ਹਿਰ ਦੇ ਦੋ ਬੱਚਿਆਂ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾੲਰਿਲ ਹੋਈ ਸੀ ਜਿਸ ਚ ਦੇਖਿਆ ਗਿਆ ਕਿ ਦੋ ਮਾਸੂਮ ਬੱਚੇ ਇੱਕ ਛੋਟੇ ਜਿਹੇ ਕੱਚੇ ਘਰ ਚ ਇੱਕਲੇ ਰਹਿ ਰਹੇ ਸਨ। ਜਿਸ ’ਚ ਲਗਭਗ 11 ਸਾਲ ਦੀ ਲੜਕੀ ਪੂਜਾ ਅਤੇ ਉਸਦਾ ਭਰਾ ਕਰਨਵੀਰ ਦੋਵੇਂ ਦੁੱਖ ਭਰੀ ਜਿੰਦਗੀ ਜੀਅ ਰਹੇ ਸਨ।ਲੜਕੀ ਘਰ ਦੇ ਕੰਮਕਾਰ ਦੇ ਨਾਲ ਨਾਲ ਪੜਾਈ ਵੀ ਕਰਦੀ ਸੀ ਤੇ ਉਸਦਾ ਭਰਾ ਕਿਸੇ ਦੁਕਾਨ ’ਤੇ ਕੰਮ ਕਰਕੇ ਜੋ ਥੋੜੀ ਬਹੁਤੀ ਕਮਾਈ ਕਰਦਾ ਸੀ ਦੋਵੇਂ ਉਸ ਨਾਲ ਹੀ ਗੁਜਾਰਾ ਕਰਦੇ ਸਨ। ਇਕ ਦਿਨ ਇਹਨਾਂ ਬੱਚਿਆਂ ਦੀ ਵੀਡੀਓ ਸ਼ਹਿਰ ਦੇ ਅਰਦਾਸ ਕਲੱਬ ਵੱਲੋਂ ਸ਼ੋਸ਼ਲ ਮੀਡੀਆ ’ਤੇ ਵਾਈਰਲ ਕੀਤੀ ’ਤੇ ਬੱਚਿਆ ਦੀ ਮਦਦ ਲਈ ਸਮਾਜ ਸੇਵੀਆਂ ਨੂੰ ਗੁਹਾਰ ਲਗਾਈ ਜਿਸ ਤੋਂ ਬੱਚਿਆਂ ਦੀ ਮਦਦ ਲਈ ਦੇਸ਼ਾ ਵਿਦੇਸ਼ਾ ਚੋਂ ਲੋਕਾਂ ਨੇ ਵਧ-ਚੜ੍ਹ ਕੇ ਮਦਦ ਕੀਤੀ ਤੇ ਹੁਣ ਇਹਨਾਂ ਬੱਚਿਆਂ ਦਾ ਸੁਪਨਿਆਂ ਦਾ ਘਰ ਵੀ ਬਨਣਾ ਸ਼ੁਰੂ ਹੋ ਗਿਆ ਹੈ । ਉੱਥੇ ਹੀ ਅੱਜ ਜਿਲਾ ਮੁਖੀ ਮਾਨਸਾ ਡਾ. ਨਰਿੰਦਰ ਭਾਰਗਵ ਵੀ ਵਿਸ਼ੇਸ਼ ਤੌਰ ’ਤੇ ਬੱਚਿਆਂ ਨੂਂੰ ਮਿਲਣ ਲਈ ਪਹੁੰਚੇ ਅਤੇ ਬੱਚਿਆ ਦਾ ਹਾਲ-ਚਾਲ ਪੁੱਛਿਆ ।ਉਹਨਾਂ ਬੱਚਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਤਰਾਂ ਦੀ ਦਿੱਕਤ ਆਉਣ ’ਤੇ ਤੁਸੀ ਸਰਦੂਲਗੜ੍ਹ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਕਰ ਸਕਦੇ ਹੋ। ਇਸ ਦੌਰਾਨ ਜਿਲਾ ਮੁਖੀ ਨੇ ਕਲੱਬ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਬੱਚਿਆਂ ਨੂੰ ਫਰੂਟ,ਘਰ ਦਾ ਰਾਸ਼ਨ ਤੇ ਹੋਰ ਸਮਾਨ ਦੇ ਨਾਲ ਨਕਦੀ ਮਦਦ ਵੀ ਕੀਤੀ। ਇਸ ਮੌਕੇ ’ਤੇ ਮਹਾਂਮੰਡਲੇਸ਼ਵਰ ਮਹੰਤ ਗੋਪਾਲ ਦਾਸ ਉਦਾਸੀਨ ਪਿੰਡ ਰੱਲਾ ਵਾਲੇ ਅਤੇ ਡੀਐਸਪੀ ਮਾਨਸਾ ਹਰਜਿੰਦਰ ਸਿੰਘ ਗਿੱਲ ਦੁਆਰਾ ਵੀ ਬੱਚਿਆਂ ਨੂੰ ਨਕਦੀ ਰਾਸ਼ੀ ਦੀ ਸਹਾਇਤਾ ਕੀਤੀ। ਇਸ ਮੌਕੇ ਡੀਐਸਪੀ ਸਰਦੂਲਗੜ੍ਹ ਅਮਰਜੀਤ ਸਿੰਘ ਸਿੱਧੂ, ਥਾਣਾ ਮੁਖੀ ਸਰਦੂਲਗੜ੍ਹ ਸੰਦੀਪ ਸਿੰਘ ਭਾਟੀ, ਬਲਦੇਵ ਸਿੰਘ ਸੋਨੀ ਤੋਂ ਅਰਦਾਸ ਕਲੱਬ ਦੇ ਮੈਂਬਰ ਹਾਜ਼ਰ ਸਨ।   

Next