ਲੜਕੇ ਦੀ ਮੌਤ ਦਾ ਨਹੀਂ ਮਿਲਿਆ ਹਾਲੇ ਤੱਕ ਕੋਈ ਸੁਰਾਗ

0
54

ਜਗਰਾਉਂ ਬੇਰੀ-ਸ਼ਰਮਾ-ਬੌਬੀ
ਪਿਛਲੇ ਦਿਨੀਂ ਜਗਰਾਉਂ ਦੇ ਕੱਚਾ ਮਲਕ ਰੋਡ ਤੇ ਸਥਿਤ ਕਾਕਾ ਜੀ ਸਟੂਡੀਓ ਵਿੱਚ ਕੰਮ ਕਰਨ ਵਾਲੇ ਪਿੰਡ ਸਵੱਦੀ ਦੇ ਅਮਨਦੀਪ ਸਿੰਘ ਉਰਫ਼ ਹੈਪੀ ਉਮਰ 22 ਦੀ ਭੇਦਭਰੇ ਹਾਲਾਤਾਂ ਚ ਮੌਤ ਹੋ ਗਈ ਸੀ ਅਤੇ ਉਸਦਾ ਦੂਜਾ ਸਾਥੀ ਅਮਨਦੀਪ ਸਿੰਘ ਵਾਸੀ ਪਿੰਡ ਚਚਰਾੜੀ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਸਟੂਡੀਓ ਦੇ ਮਾਲਕ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੇ ਜਾਣ ਮਗਰੋਂ ਥਾਣਾ ਜਗਰਾਓਂ ਸਿਟੀ ਦੇ ਐਸਐਚਓ ਨਿਧਾਨ ਸਿੰਘ ਵੱਲੋਂ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਮਿ੍ਰਤਕ ਹੈਪੀ ਦੀ ਲਾਸ਼ ਨੂੰ ਸਿਵਲ ਹਸਪਤਾਲ ਜਗਰਾਓਂ ਪੋਸਟਮਾਰਟਮ ਲਈ ਭੇਜਿਆ ਗਿਆ ।ਅਤੇ ਦੂਜੇ ਲੜਕੇ ਅਮਨਦੀਪ ਸਿੰਘ ਵਾਸੀ ਪਿੰਡ ਚਚਰਾੜੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਗੁਪਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਅਮਨਦੀਪ ਸਿੰਘ ਵਾਸੀ ਪਿੰਡ ਚਚਰਾੜੀ ਦੇ ਆਪਣੇ ਬਿਆਨ ਦਰਜ ਨਾ ਕਰਵਾਉਣ ਦੀ ਹਾਲਤ ਵਿੱਚ ਹੋਣ ਕਾਰਨ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।ਇਸ ਮਾਮਲੇ ਵਿੱਚ ਪੂਰੀ ਗੰਭੀਰਤਾ ਨਾਲ ਤਬਦੀਸ਼ ਕਰਦਿਆਂ ਫਿੰਗਰ ਪਿ੍ਰੰਟ ਐਕਸਪਰਟ ਦੀ ਮੱਦਦ ਲੈਣ ਦੇ ਨਾਲ ਨਾਲ ਸਟੂਡੀਓ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਬੜੀ ਗੰਭੀਰਤਾ ਨਾਲ ਪੜਤਾਲ ਕੀਤੀ ਗਈ ਇਸ ਸੰਬੰਧ ਵਿਚ ਸਟੂਡੀਓ ਦੇ ਮਾਲਕ ਦਿਨੇਸ਼ ਅਰੋੜਾ ਉਰਫ ਕਾਕਾ ਵੱਲੋਂ ਜਾਣਕਾਰੀ ਸਾਂਝਿਆ ਕਰਦੇ ਦੱਸਿਆ ਗਿਆ ਸੀ ਕਿ ਉਕਤ ਦੋਵੇਂ ਲੜਕੇ ਦੇਰ ਰਾਤ ਤੱਕ ਦੁਕਾਨ ਤੇ ਮਿਕਸਿੰਗ ਦਾ ਕੰਮ ਕਰਦੇ ਪਏ ਸੀਕੰਮ ਕਰਨ ਤੋਂ ਬਾਅਦ ਉਹ ਦੇਰ ਰਾਤ ਦੁਕਾਨ ਤੇ ਹੀ ਸੌਂ ਗਏ ।ਦੂਜੇ ਦਿਨ ਐਤਵਾਰ ਹੋਣ ਕਾਰਨ ਮੇਰੇ ਲੜਕੇ ਨੇ ਬਾਰਾਂ ਕੁ ਵਜੇ ਦੇ ਕਰੀਬ ਜਦੋਂ ਦੁਕਾਨ ਤੇ ਲੱਗੇ ਲੜਕਿਆਂ ਨੂੰ ਫੋਨ ਕੀਤਾ ਫੋਨ ਨਾ ਚੁੱਕੇ ਜਾਣ ਤੇ ਮੇਰਾ ਲਡਕਾ ਦੁਕਾਨ ਤੇ ਗਿਆ ਤੇ ਉਸ ਨੇ ਜਾ ਕੇ ਦੇਖਿਆ ਤਾਂ ਦੋਹਾਂ ਲੜਕਿਆਂ ਦੇ ਮੂੰਹ ਵਿਚੋਂ ਝੱਗ ਆ ਰਿਹਾ ਸੀ ਉਸ ਨੇ ਤੁਰੰਤ ਇਸਦੀ ਜਾਣਕਾਰੀ ਫੋਨ ਮੈਨੂੰ ਦਿੱਤੀ ਮੈਂ ਵੀ ਮੌਕੇ ਤੇ ਪਹੁੰਚ ਗਿਆ ਤੇ ਮੈਂ ਵੀ ਵੇਖਿਆ ਕਿ ਦੋਹਾਂ ਲੜਕੇਆਂ ਦੇ ਮੂੰਹ ਵਿਚੋਂ ਝੱਗ ਆ ਰਿਹਾ ਸੀ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ। ਫ਼ਿਲਹਾਲ ਹਲੇ ਤੱਕ ਮਿ੍ਰਤਕ ਅਮਨਦੀਪ ਸਿੰਘ ਉਰਫ ਹੈਪੀ ਦੇ ਘਰਦਿਆਂ ਦੇ ਬਿਆਨਾਂ ਦੇ ਆਧਾਰ ਤੇ ਧਾਰਾ174 ਦੀ ਕਾਰਵਾਈ ਕੀਤੀ ਗਈ ਹੈ।