ਲੋੜਵੰਦ ਤੇ ਬੇਸਹਾਰਿਆਂ ਦੀ ਮਦਦ ਲਈ ਸਿੱਖ ਸੰਗਤ ਨਿਊਜ਼ੀਲੈਂਡ ਅੱਗੇ ਆਈ

0
27

ਸ਼ਾਹਕੋਟ ਸੁਰਿੰਦਰ ਸਿੰਘ ਖਾਲਸਾ
ਕੋਵਿਡ-19 ਦੌਰਾਨ ਸਿੱਖ ਸੰਗਤ ਨਿਊਜ਼ੀਲੈਂਡ ਵੱਲੋ ਲੋੜਵੰਦਾਂ ਤੇ ਬੇਸਹਾਰਿਆ ਦੀ ਸੇਵਾ ਨਿਰੰਤਰ ਜਾਰੀ ਹੈ। ਨਿਊਜੀਲੈਂਡ ਵਿਖੇ ਸੰਤ ਬਾਬਾ ਗੁਰਿੰਦਰਪਾਲ ਸਿੰਘ ਜੀ ਦੀ ਦੇਖ-ਰੇਖ ਹੇਠ ਸੇਵਾ ਦਾ ਕੰਮ ਲਗਾਤਾਰ ਜਾਰੀ ਰੱਖਿਆ ਹੋਇਆ ਹੈ । ਮਹਾਂਪੁਰਖਾ ਦੇ ਹੁਕਮ ਅਨੁਸਾਰ ਪੰਜਾਬ ਵਿਚ ਵੀ ਕਈ ਗਰੀਬ, ਬੇਸਹਾਰਿਆ ਤੇ ਲੋੜਵੰਦ ਦੀ ਸੇਵਾ ਲਈ ਸਿੱਖ ਸੰਗਤ ਨਿਊਜ਼ੀਲੈਂਡ ਦੇ ਸੇਵਾਦਾਰ ਹਰ ਵਕਤ ਸੇਵਾ ਲਈ ਤਿਆਰ ਬਰ ਤਿਆਰ ਰਹਿੰਦੇ ਹਨ। ਪਿਛਲੇ ਦਿਨੀ ਜਗਰਾਓ ਸ਼ਹਿਰ ਵਿਖੇ ਇਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ ਮਾਇਆ ਨਾਲ ਸੇਵਾ ਕੀਤੀ ਗਈ । ਪਰਿਵਾਰ ਵੱਲੋ ਸਿੱਖ ਸੰਗਤ ਨਿਊਜ਼ੀਲੈੈਂਡ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਸੰਤ ਬਾਬਾ ਗੁਰਿੰਦਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਸਾਲ2020 ਜਨਵਰੀ /ਫਰਵਰੀ ਵਿਚ 25 ਦੇ ਕਰੀਬ ਆਨੰਦ ਕਾਰਜ ਗੁਰਦੁਆਰਾ ਸਾਹਿਬ ਕਰਵਾਏ ਗਏ ਸਨ, ਜੋ ਬਿਨਾਂ ਦਹੇਜ ,ਬਗੈਰ ਵਾਜਿਆ ਗਾਜਿਆ ਅਤੇ ਕੋਈ ਹੋਰ ਫਾਜ਼ੂਲ ਖਰਚਿਆ ਤੋਂ ਬੜੇ ਸਾਦੇ ਢੰਗ ਨਾਲ ਇਹ ਵਿਆਹ ਹੋਏ ਹਨ। ਜਿਨ੍ਹਾਂ ਦੀ ਇਲਾਕੇ ਅੰਦਰ ਲੋਕ ਬਹੁਤ ਪ੍ਰਸੰਸਾ ਕਰ ਰਹੇ ਹਨ। ਇਸ ਮੌਕੇ ਜਥੇਦਾਰ ਨਿਰਭੈ ਸਿੰਘ ਕਮਾਲਪੁਰਾ,ਬਾਬੂ ਸਿੰਘ,ਗੁਰਮੁੱਖ ਸਿੰਘ,ਗੁਰਮੀਤ ਸਿੰਘ,ਰਵਨੀਤ ਸਿੰਘ,ਹਰਵਿੰਦਰ ਸਿੰਘ.,ਹਰਜੀਤ ਸਿੰਘ,ਤਾਰੀ ਸਿੰਘ ਖਾਲਸਾ ਆਦਿ ਹਾਜਰ ਸਨ।