ਲੁਧਿਆਣਾ ਭਲਾਈ ਮੰਚ ਨੇ ਧਾਰਮਿਕ ਸਥਾਨਾਂ ’ਚ ਸੈਨੀਟਾਈਜ਼ਰ ਮਸ਼ੀਨਾਂ ਲਗਵਾਉਣ ਦੀ ਨਿਭਾਈ ਸੇਵਾ

0
6801

ਲੁਧਿਆਣਾ ਅਸ਼ੋਕ ਪੁਰੀ, ਮਨਦੀਪ ਗਿੱਲ
ਮਾਨਵਤਾ ਦੀ ਭਲਾਈ ਲਈ ਕੰਮ ਕਰ ਰਹੀ ਲੁਧਿਆਣਾ ਭਲਾਈ ਮੰਚ ਸੰਸਥਾ ਵੱਲੋਂ ਵਾਰਡ 47 ਦੇ ਤਹਿਤ ਪੈਂਦੇ ਧਾਰਮਿਕ ਸਥਾਨਾਂ ਵਿੱਚ ਸੈਨੇਟਾਈਜ਼ਰ ਮਸ਼ੀਨਾਂ ਲਗਵਾਉਣ ਦੀ ਸੇਵਾ ਪ੍ਰਧਾਨ ਕਿ੍ਰਸ਼ਨ ਕੁਮਾਰ ਰਾਜੂ ਦੇ ਸਹਿਯੋਗ ਨਾਲ ਨਿਭਾਈ ਗਈ । ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਸਿੰਘ ਕੈੜਾ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਇੰਦਰਾ ਨਗਰ ਵਿਖੇ ਸੈਨੇਟਾਈਜ਼ਰ ਮਸ਼ੀਨ ਲਗਾਈ ਗਈ ਹੈ । ਉਨਾਂ ਨੇ ਹਰ ਵਰਗ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਰੋਨਾ ਮਾਹਾਵਾਰੀ ਦੇ ਇਸ ਸਮੇਂ ਚ ਡਰਨ ਦੀ ਬਜਾਏ ਇੱਕ ਦੂਜੇ ਦਾ ਸਾਥ ਦੇ ਕੇ ਚੁਣੌਤੀ ਦਾ ਸਾਹਮਣਾ ਕੀਤਾ ਜਾਵੇ । ਕੈੜਾ ਨੇ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਹੋਇਆ ਸਮਾਜਕ ਦੂਰੀ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ । ਉਨਾਂ ਨੇ ਉਮੀਦ ਪ੍ਰਗਟਾਈ ਕਿ ਜਲਦ ਹੀ ਭਾਰਤ ਕਰੋਨਾਂ ਨੂੰ ਮਾਤ ਦੇ ਕੇ ਤਰੱਕੀ ਦੇ ਰਾਸਤੇ ਤੇ ਫਿਰ ਤੋਂ ਦੌੜਨ ਲੱਗੇਗਾ ਇਸ ਮੌਕੇ ਤੇ ਅਜੀਤ ਸਿੰਘ, ਬੰਟੀ ਕੈੜਾ, ਰਮੇਸ਼ ਕੁਮਾਰ ਮੇਸ਼ੀ ,ਬੇਅੰਤ ਚੋਪੜਾ ,ਰਾਕੇਸ਼ ਕੁਮਾਰ ਟੋਨੀ, ਸੁਭਾਸ਼ ਚੰਦਰ, ਗੁਰਮੇਲ ਸਿੰਘ ਕੈੜਾ ,ਤਿਲਕ ਰਾਜ ਸੋਨੂੰ ,ਕੁਲਵੰਤ ਸਿੰਘ ਜਸਪਾਲ ਸਿੰਘ ਅਤੇ ਪ੍ਰਦੀਪ ਸਿੰਘ ਆਦਿ ਮੌਜੂਦ ਸਨ ।