ਲਾਲ ਝੰਡਾ ਲਹਿਰਾ ਕੇ ਦਿੱਤੀ ਸ਼ਿਕਾਗੋ ਦੇ ਮਜ਼ਦੂਰਾਂ ਨੂੰ ਸ਼ਰਧਾਂਜਲੀ

0
302

ਮਾਨਸਾ ਨਾਨਕ ਸਿੰਘ ਖੁਰਮੀ
ਅੱਜ ਗੱਲਾ ਮਜ਼ਦੂਰ ਯੂਨੀਅਨ ਵੱਲੋਂ ਮਾਨਸਾ ਦਾਣਾ ਮੰਡੀ ਵਿੱਚ 1 ਮਈ ਮਜ਼ਦੂਰ ਦਿਵਸ ਨੂੰ ਸਮਰਪਿਤ ਦਿਹਾੜਾ ਮਨਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆ ਮੰਡੀ ਵਿੱਚ ਕਿਰਤੀਆ ਦੇ ਸੰਘਰਸ਼ ਦਾ ਪ੍ਰਤੀਕ ਲਾਲ ਝੰਡਾ ਚੜ੍ਹਾਇਆ ਗਿਆ । ਇਸ ਮੌਕੇ ਤੇ ਸੰਬੋਧਨ ਕਰਦਿਆ ਗੱਲਾ ਮਸ਼ਦੂਰ ਯੂਨੀਅਨ ਦੇ ਪ੍ਰਧਾਨ ਬਚਿੱਤਰ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਗੁਰਜੰਟ ਸਿੰਘ ਮਾਨਸਾ, ਲਿਬਰੇਸ਼ਨ ਦੇ ਸ਼ਹਿਰ ਸਕੱਤਰ ਵਿੰਦਰ ਅਲਖ ਨੇ ਕਿਹਾ ਕਿ ਮਜ਼ਦੂਰਾਂ ਨੂੰ ਇਨਸਾਨਾ ਵਾਲੇ ਜੋ ਕੁੱਝ ਕੁ ਹੱਕ ਮਿਲੇ ਹਨ ਉੁਹ ਸ਼ਿਕਾਗੋ ਵਰਗੇ ਮਜ਼ਦੂਰ ਅੰਦੋਲਨਾਂ ਕਰਕੇ ਹੈ, ਦੁਨੀਆ ਭਰ ਦੇ ਕਿਰਤੀ ਹਮੇਸ਼ਾ ਧਰਤੀ ਨੂੰ ਸਵਰਗ ਵਰਗਾ ਸਿਜਣ ਲਈ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਲਈ ਕਿਰਤ ਕਰਦਿਆਂ ਹਮੇਸ਼ਾ ਸੰਘਰਸ਼ਾਂ ਦਾ ਇਤਿਹਾਸ ਸਿਰਜਦਾ ਰਹੇਗਾ । ਉਹਨਾਂ ਕਿਹਾ ਕਿ ਮੌਜੂਦਾ ਸਰਕਾਰਾਂ ਸਰਮਾਏਦਰਾਂ ਨੂੰ ਖੁਸ਼ ਕਰਨ ਲਈ ਮਜਦੂਰਾਂ ਨੂੰ ਪੀਸਣ ਲਈ ਨਵੇਂ ਨਵੇਂ ਕਾਨੂੰਨ ਬਣਾ ਕੇ ਲਾਗੂ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਮੰਡੀ ਅੰਦਰ ਮਜਦੂਰਾਂ ਨੂੰ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਹੈ, ਅਤੇ ਮੰਡੀ ਵਿੱਚ ਪੀਣ ਯੋਗ ਸਾਫ ਪਾਣੀ, ਲਾਇਟਾਂ ਅਤੇ ਹੋਰ ਲੋੜੀਦੀਆਂ ਸਹੂਲਤਾਂ ਨਹੀਂ ਹਨ। ਉਹਨਾਂ ਕਿਹਾ ਕਿ ਗੱਲਾ ਮਜ਼ਦੂਰ ਯੂਨੀਅਨ ਪੂਰਨ ਤੌਰ ’ਤੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਹੈ ਅਤੇ ਸਮੇਂ ਸਮੇਂ ਤੇ ਪਹਿਲਾਂ ਵੀ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਰਹੇ ਹਾਂ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਕੋਰੋਨਾ ਬਿਮਾਰੀ ਦੀ ਦਵਾਈ ਅਤੇ ਹੋਰ ਲੋੜੀਦੀਆਂ ਸਿਹਤ ਸਹੂਲਤਾਂ ਜਨਤਾ ਨੂੰ ਮੁਫਤ ਮੁਹਈਆ ਕਰਵਾਈਆਂ ਜਾਣ। ਇਸ ਮੌਕੇ ’ਤੇ ਪੰਜਾਬ ਕਿਸਾਨ ਯੂਨੀਅਨ ਦੇ ਮੱਖਣ ਮਾਨ, ਮਜ਼ਦੂਰ ਮੁਕਤੀ ਮੋਰਚਾ ਦੇ ਕਸ਼ਮੀਰਾ ਸਿੰਘ, ਬਿੱਟੂ ਸਿੰਘ ਹਾਜ਼ਰ ਸਨ।