ਲੱਗਦਾ ਹੈ ਕੇਂਦਰ ਸਰਕਾਰ ਨੂੰ ਟੀਕਾਕਰਨ ਦੀ ਪਰਵਾਹ ਨਹੀਂ : ਰਾਹੁਲ ਗਾਂਧੀ

ਲੱਗਦਾ ਹੈ ਕੇਂਦਰ ਸਰਕਾਰ ਨੂੰ ਟੀਕਾਕਰਨ ਦੀ ਪਰਵਾਹ ਨਹੀਂ : ਰਾਹੁਲ ਗਾਂਧੀ

ਲੱਗਦਾ ਹੈ ਕੇਂਦਰ ਸਰਕਾਰ ਨੂੰ ਟੀਕਾਕਰਨ ਦੀ ਪਰਵਾਹ ਨਹੀਂ : ਰਾਹੁਲ ਗਾਂਧੀ

ਨਵੀਂ ਦਿੱਲੀ, 24 ਮਈ, (ਯੂ.ਐਨ.ਆਈ.)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ‘ਚ ਕਥਿਤ ਤੌਰ ‘ਤੇ ਘਾਟ ਆਉਣ ਨੂੰ ਲੈ ਕੇ ਸੋਮਵਾਰ ਨੂੰ ਚਿੰਤਾ ਜਤਾਈ ਅਤੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੂੰ ਟੀਕਾਕਰਨ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਨੇ ਰੋਜਾਨਾ ਹੋਣ ਵਾਲੇ ਟੀਕਾਕਰਨ ਦੀ ਗਿਣਤੀ ‘ਚ ਗਿਰਾਵਟ ਦਾ ਗ੍ਰਾਫ ਸਾਂਝਾ ਕਰਦੇ ਹੋਏ ਟਵੀਟ ਕੀਤਾ,‘‘ਟੀਕਾਕਰਨ ਮਹਾਮਾਰੀ ‘ਤੇ ਕੰਟਰੋਲ ਕਰਨ ਦੀ ਕੁੰਜੀ ਹੈ ਪਰ ਅਜਿਹਾ ਲੱਗਦਾ ਹੈ ਕਿ ਸਰਕਾਰ ਇਸ ਦੀ ਪਰਵਾਹ ਨਹੀਂ ਕਰਦੀ।‘‘ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਦਿੱਲੀ ਸਮੇਤ ਕੁਝ ਸੂਬਿਆਂ ‘ਚ 18 ਤੋਂ 44 ਸਾਲ ਦਰਮਿਆਨ ਉਮਰ ਵਰਗ ਦੇ ਲੋਕਾਂ ਲਈ ਟੀਕਾਕਰਨ ਰੁਕ ਜਾਣ ਦਾ ਹਵਾਲਾ ਦਿੰਦੇ ਹੋਏ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,‘‘ਦਿੱਲੀ ਅਤੇ ਤੇਲੰਗਾਨਾ ਤੋਂ ਬਾਅਦ ਮਹਾਰਾਸ਼ਟਰ ਨੇ ਟੀਕਿਆਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ 18 ਤੋਂ 44 ਉਮਰ ਵਰਗ ਦੇ ਟੀਕਾਕਰਨ ਦੀ ਮੁਅੱਤਲ ਕਰ ਦਿੱਤਾ ਹੈ। ਫਿਰ ਵੀ, ਕੇਂਦਰੀ ਗ੍ਰਹਿ ਮੰਤਰੀ ਜਾਂ ਗ੍ਰਹਿ ਮੰਤਰਾਲਾ ਨੇ ਟੀਕਿਆਂ ਦੀ ਕਿਸੇ ਵੀ ਕਮੀ ਤੋਂ ਇਨਕਾਰ ਕੀਤਾ ਹੈ।‘‘ ਸਾਬਕਾ ਗ੍ਰਹਿ ਮੰਤਰੀ ਚਿਦਾਂਬਰਮ ਨੇ ਕਿਹਾ,‘‘ਖਬਰਾਂ ਅਨੁਸਾਰ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਭਾਰਤ ਦੇ ਦਰਜਨਾਂ ਜਿਿਲ੍ਹਆਂ ‘ਚ ਵਿਹਾਰਕ ਰੂਪ ਨਾਲ ਕੋਈ ਟੀਕਾਕਰਨ ਨਹੀਂ ਹੈ ਪਰ ਜਲ੍ਹਿੇਵਾਰ ਅੰਕੜੇ ਪ੍ਰਕਾਸ਼ਿਤ ਨਹੀਂ ਹੁੰਦੇ ਹਨ। ਸਰਕਾਰ ਦੇ ਇਨਕਾਰ ਅਤੇ ਬੇਰੁਖੀ ਦੇ ਸ਼ਿਕਾਰ ਉਹ ਲੋਕ ਹਨ, ਜੋ ਆਪਣੇ ਟੀਕਾਕਰਨ ਦੀ ਵਾਰੀ ਦਾ ਇੰਤਜਾਰ ਕਰ ਰਹੇ ਹਨ।‘‘