ਰੋਸ਼ਨ ਗਿਆਨਾ ਦੇ ਇਕੱਠ ਨੇ ਜੈਜੀਤ ਸਿੰਘ ਜੌਹਲ ਸਮੇਤ ਲੀਡਰਸ਼ਿਪ ਨੂੰ ਕੀਤਾ ਬਾਗੋਬਾਗ

0
191

ਬਠਿੰਡਾ ਗੌਰਵ ਕਾਲੜਾ
ਨਗਰ ਨਿਗਮ ਬਠਿੰਡਾ ਦੀਆਂ ਚੋਣਾਂ 14 ਫਰਵਰੀ ਨੂੰ ਪੈਣ ਜਾ ਰਹੀਆਂ ਹਨ, ਜਿਸ ਨੂੰ ਲੈਕੇ ਵੱਖ ਵੱਖ ਪਾਰਟੀਆਂ ਵੱਲੋ ਆਪਣੇ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਹਨ। ਕਾਂਗਰਸ ਪਾਰਟੀ ਦੇ ਕੁੱਝ ੳਬੁਮੀਦਵਾਰਾਂ ਦੇ ਨਾਮਾਂ ਦਾ ਐਲਾਨ ਹੋਣਾ ਬਾਕੀ ਹੈ। ਜਿਸ ਨੂੰ ਲੈਕੇ ਅੱਜ ਵਾਰਡ ਨੰਂ 20 ਵਿੱਚ ਅਕਾਲੀ ਦਲ ਤੋ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਕੌਸਲਰ ਗਿਆਨਾ ਦੇ ਪਰਿਵਾਰ ਵੱਲੋ ਸ਼ਮੂਲੀਅਤ ਕਰਦਿਆਂ ਹੋਇਆ ਇਲਾਕੇ ਵਿੱਚ ਮੀਟਿੰਗ ਕਰਕੇ ਭਾਰੀ ਇਕੱਠ ਕੀਤ ਗਿਆ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਸੀਨੀਅਰ ਕਾਂਗਰਸੀ ਨੇਤਾ ਜੈਜੀਤ ਸਿੰਘ ਜੋਹਲ ਅਤੇ ਸ਼ਹਿਰੀ ਪ੍ਰਧਾਨ ਅਰੂਣ ਵਧਾਵਨ ਪਹੰੁਚੇ। ਰੋਸ਼ਨ ਗਿਆਨਾ ਦੇ ਭਾਰੀ ਇਕੱਠ ਨੇ ਜੈਜੀਤ ਸਿੰਘ ਅਤੇ ਸ਼ਹਿਰੀ ਪ੍ਰਧਾਨ ਨੂੰ ਬਾਗੋ ਬਾਗ ਕਰ ਦਿੱਤਾ ਅਤੇ ਜੋਹਲ ਤੇ ਵਧਾਵਨ ਨੇ ਗਿਆਨਾ ਪਰਿਵਾਰ ਦੇ ਤਰੀਫਾਂ ਦੇ ਪੁਲ ਬੰਨ੍ਹੇ ਅਤੇ ਕਿਹਾ ਕਿ ਰੋਸ਼ਨ ਗਿਆਨਾ ਦੇ ਕਰਵਾਏ ਕੰਮਾਂ ਕਰਕੇ ਇਲਾਕਾ ਨਿਵਾਸੀ ਦਾ ਪੂਰਾ ਸਹਿਯੋਗ ਦੇਖਣ ਨੂੰ ਮਿਲ ਰਿਹਾ ਹੈ। ਜੈਜੀਤ ਜੋਹਲ ਨੇ ਕਿਹਾ ਕਿ ਪਾਰਟੀ ਵੱਲੋ ਵਾਰਡ ਵਿੱਚ ਚੰਗੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਤਾਂ ਕਿ ਸੀਟ ਜਿੱਤ ਕੇ ਕਾਂਗਰਸ ਦਾ ਮੇਅਰ ਬਣਾਇਆ ਜਾਵੇ। ਰੋਸ਼ਨ ਗਿਆਨਾ ਦੇ ਹੱਕ ਵਿੱਚ ਹੋਏ ਇਕੱਠ ਵਿੱਚ ਬੈਠੇ ਇਲਾਕਾ ਨਿਵਾਸੀਆਂ ਨੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੈਜੀਤ ਜੋਹਲ ਅਤੇ ਸਮੂਚੀ ਲੀਡਰਸ਼ਿਪ ਤੋ ਮੰਗ ਕੀਤੀ ਕਿ ਵਾਰਡ ਨੰਂ 20 ਦੀ ਟਿਕਟ ਰੋਸ਼ਨ ਗਿਆਨਾ ਦੇ ਪਰਿਵਾਰ ਨੂੰ ਦਿੱਤੀ ਜਾਵੇ। ਇਸ ਮੌਕੇ ਸਾਬਕਾ ਕੌਸਲਰ ਜਗਰਾਜ ਸਿੰਘ, ਰਜਿੰਦਰ ਪੱਤਰਕਾਰ, ਹਰਮਨ ਕੋਟਫੱਤਾ, ਰਜਿੰਦਰ ਸਿੰਘ, ਮੇਘਰਾਜ ਸਿੰਘ ਆਦਿ ਮੌਜੂਦ ਸਨ।