ਰਿਫਾਈਨਰੀ ਨੇ ਪੱਕਾ ਕਲਾਂ ਵਿਖੇ ਕਰਵਾਈਆਂ ਪੇਂਡੂ ਖੇਡਾਂ

0
252

ਸੰਗਤ ਮੰਡੀ ਭੀਮ ਰਾਜ ਭੋਲਾ
ਐਚ.ਪੀ.ਸੀ.ਐਲ. ਮਿੱਤਲ ਐਨਰਜੀ ਵੱਲੋਂ ਸਥਾਪਿਤ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਫੁੱਲੋ ਖਾਰੀ (ਬਠਿੰੰਡਾ) ਵੱਲੋਂ ਪਿੰਡ ਪੱਕਾ ਕਲਾਂ ਵਿਖੇ ਫਿੱਟਨੈਸ ਐਂਡ ਟੇਲੈਂਟ ਹੰਟ ਪ੍ਰੋਗਰਾਮ ਤਾਹਿਤ ਇੱਕ ਦਿਨਾ ਪੇਂਡੂ ਖੇਡਾਂ ਦੇ ਮੁਕਾਬਲੇ ਕਰਵਾਏ ਗਏ । ਇਸ ਮੌਕੇ ਰਿਫਾਈਨਰੀ ਦੇ ਏ.ਜੀ.ਐਮ. ਵਿਸ਼ਵ ਮੋਹਨ ਪ੍ਰਸ਼ਾਦ, ਸਹਾਇਕ ਮੈਨੇਜਰ ਅਦਿਤਿਆ ਨੇਹਣ, ਸਰਪੰਚ ਅੰਗਰੇਜ ਸਿੰਘ ਸੰਧੂ, ਡਾ. ਜਗਦੀਪ ਸਿੰਘ, ਡਾ. ਅਵਤਾਰ ਸਿੰਘ ਮਾਹਲ, ਪਿੰਸ਼ੀਪਲ ਕੁਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ । ਖੇਡਾਂ ਦੇ ਮੁੱਖ ਪ੍ਰਬੰਧਕ ਡਾ. ਅਵਤਾਰ ਸਿੰਘ ਮਾਹਲ ਨੇ ਦੱਸਿਆ ਕਿ ਫਿਟਨੈਸ ਐਂਡ ਟੇਲੈਂਟ ਹੰਟ ਤਾਹਿਤ 14 ਸਾਲ ਤੋਂ ਘੱਟ, 14 ਤੋਂ 19 ਸਾਲ ਤੱਕ ਅਤੇ ਓਪਨ ਵਰਗ ਦੇ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਵੇਟ ਲਿਫ਼ਟਿੰਗ, ਪੁਸ਼ ਕਰਨਾ, ਲੰਬੀ ਛਾਲ, ਪੰਜਾ ਲੜਾਉਣਾ, ਡੰਡ ਕੱਢਣ,ੇ ਗੋਲਾ ਸੁੱਟਣ ਆਦਿ ਸ਼ਾਮਿਲ ਸਨ । ਇਸ ਮੌਕੇ ਪਿੰਡ ਦੀ ਮੁਟਿਆਰ, ਪਿੰਡ ਦਾ ਗੱਭਰੂ, ਪਿੰਡ ਦਾ ਬਹਾਦਰ ਅਤੇ ਪਿੰਡ ਦੇ ਬੰਬ ਦੀ ਚੋਣ ਵੀ ਕੀਤੀ ਗਈ । ਪਿੰਡ ਦੀ ਮੁਟਿਆਰ ਹੈਪੀ ਕੌਰ, ਪਿੰਡ ਦਾ ਗੱਭਰੂ ਬਲਜਿੰਦਰ ਸਿੰਘ, ਪਿੰਡ ਦਾ ਬਹਾਦਰ ਗੁਰਪ੍ਰੀਤ ਸਿੰਘ ਅਤੇ ਪਿੰਡ ਦਾ ਬੰਬ ਹੈਪੀ ਸਿੰਘ ਬਣਿਆ । ਉਕਤ ਮੁਕਾਬਲੇ ਐਨ.ਆਈ.ਐਸ. ਦੇ ਕੋਚ ਕੰਵਰ ਭੀਮ ਸਿੰਘ ਰਿਆਸਤੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਕਰਵਾਏ ਗਏ । ਉਕਤ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਿਫ਼ਾਈਨਰੀ ਵੱਲੋਂ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡੀ.ਪੀ.ਈ, ਹਰਪ੍ਰੀਤ ਸਿੰਘ, ਪੀ.ਟੀ.ਆਈ. ਕਰਮਜੀਤ ਕੌਰ, ਮੈਡਮ ਬਲਵਿੰਦਰ ਕੌਰ, ਨੀਨਾ ਗੁਪਤਾ, ਕਲੱਬ ਪ੍ਰਧਾਨ ਰਾਜਵਿੰਦਰ ਸਿੰਘ ਛਿੰਦਾ, ਪਿੱਪਲ ਸਿੰਘ ਭਾਓ, ਗੁਰਜੰਟ ਸਿੰਘ ਗੋਦਾਰਾ, ਬਿੰਦਰ ਸਿੰਘ ਪੰਚ, ਸਰਦਾਰ ਸਿੰਘ ਪੰਚ, ਸਰਜੀਤ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਭਗਵੰਤ ਸਿੰਘ ਪੰਚ, ਹਰਦਮ ਸਿੰਘ ਪੰਚ, ਜਸਵਿੰਦਰ ਸਿੰਘ ਸਰਾਂ ਆਦਿ ਹਾਜ਼ਿਰ ਸਨ ।