ਰਾਮਪੁਰਾ ਫੂਲ ਦੀ ਵਿਗੜੀ ਵਿਵਸਥਾ ਤੋਂ ਲੋਕ ਪ੍ਰੇਸ਼ਾਨ

0
274

ਰਾਮਪੁਰਾ ਫੂਲ ਸੁਰਿੰਦਰ ਕਾਂਸਲ
ਰਾਮਪੁਰਾ ਸ਼ਹਿਰ ਦੀ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਅਤੇ ਗਲੀਆਂ , ਨਾਲੀਆਂ , ਸੀਵਰੇਜ , ਸੜਕਾ ਦੇ ਮੰਦੜੇ ਹਾਲਾਤਾਂ ਕਰਕੇ ਸ਼ਹਿਰ ਵਾਸੀ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ । ਇਹਨਾ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਭੱਲਾ ਨੇ ਸ਼ਹਿਰ ਨਿਵਾਸੀਆਂ ਨਾਲ ਇੱਕ ਮੀਟਿੰਗ ਦੌਰਾਨ ਕੀਤਾ। ਭੱਲਾ ਨੇ ਕਿਹਾ ਕਿ ਸ਼ਹਿਰ ਵਿੱਚ ਚੋਰੀਆਂ , ਲੁੱਟਾਂ ਅਤੇ ਕਤਲੋ ਗਾਰਦ ਦੀਆਂ ਘਟਨਾਵਾਂ ਤੋਂ ਸ਼ਹਿਰ ਨਿਵਾਸੀ ਚਿੰਤਤ ਹਨ , ਭੱਲਾ ਨੇ ਦੋਸ ਲਗਾਇਆ ਕਿ ਬੀਤੇ ਦਿਨੀਂ ਸ਼ਹਿਰ ਦੇ ਨੌਜਵਾਨ ਕਾਕਾ ਸਿੰਘ ਦੇ ਕਤਲ ਦੀ ਐੱਫ . ਆਈ ਆਰ ਸੱਚਾਈ ਤੋਂ ਕੋਹਾਂ ਪਰ੍ਹੇ ਦਰਜ ਕਰਕੇ ਦੋਸੀਆਂ ਨੂੰ ਬਚਾਉਣ ਦੀ ਕੋਸਸਿ ਕੀਤੀ ਹੈ। ਓਹਨਾ ਕਿਹਾ ਕਿ ਸ਼ਹਿਰ ਦੀਆਂ ਸੜਕਾਂ, ਨਾਲੀਆਂ ਵਿਚ ਡੂੰਘੇ – ਡੂੰਘੇ ਟੋਏ ਅਤੇ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਵਾਲੇ ਪਾਣੀ ਦੀ ਮਿਲਾਵਟ ਵਰਗੀਆਂ ਸਮੱਸਿਆਵਾਂ ਵੱਲ ਮੌਜੂਦਾ ਮੰਤਰੀ ਅਤੇ ਸ਼ਹਿਰ ਦੀ ਕਾਂਗਰਸੀ ਲੀਡਰਸਪਿ ਦਾ ਕੋਈ ਧਿਆਨ ਨਹੀ ਹੈ। ਭੱਲਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਸੁਰੂਆਤੀ ਦੌਰ ਤੋਂ ਹੁਣ ਤੱਕ ਮੰਤਰੀ ਨੇ ਲੋਕਾਂ ਦੀ ਕੋਈ ਸਾਰ ਨਹੀਂ ਲਈ । ਜਿਸ ਕਰਕੇ ਸ਼ਹਿਰ ਨਿਵਾਸੀਆਂ ਵਿਚ ਕਾਂਗਰਸ ਤੇ ਮੋਜੂਦਾ ਮੰਤਰੀ ਪ੍ਰਤੀ ਭਾਰੀ ਰੋਸ ਹੈ । ਭੱਲਾ ਨੇ ਕਿਹਾ ਕਿ ਇਸ ਵਾਰ ਮੰਤਰੀ ਜੀ ਵੱਲੋਂ ਸ਼ਹਿਰ ਅਤੇ ਵੋਟਰਾਂ ਨੂੰ ਵਿਸਾਰਨਾ ਬਹੁਤ ਮਹਿੰਗਾ ਪਵੇਗਾ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਧਰਮਪਾਲ ਢੱਡੇ ,ਸਾਬਕਾ ਐਮ.ਸੀ . ਪ੍ਰੋ. ਰਾਮ ਕਿ੍ਰਸਨ , ਨਸੀਬ ਚੰਦ ਸਾਬਕਾ ਐਮ . ਸੀ . , ਇਬਰਾਹੀਮ ਖਾਂ , ਆਪ ਆਗੂ ਪ੍ਰੇਮ ਕੁਮਾਰ , ਸੋਨੂੰ ਰਾਮਪੁਰਾ , ਜਸਵੀਰ ਸਿੰਘ ਐਮ . ਸੀ . ਭਾਈਰੂਪਾ ਆਦਿ ਸਾਮਲ ਸਨ ।