ਰਾਏਕੋਟ ’ਚ 3 ਜੁਲਾਈ ਨੂੰ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ

0
630

ਰਾਏਕੋਟ ਗੁਰਸੇਵਕ ਮਿੱਠਾ
ਦੇਸ਼ ਭਰ ਦੀਆਂ 10 ਕੌਮੀ ਟਰੇਡ ਯੂਨੀਅਨਾਂ ਅਤੇ 60 ਫੈਡਰੇਸਨਾਂ ਦੇ ਸਾਂਝੇ ਪਲੇਟਫਾਰਮ ਵੱਲੋਂ ਕਿਰਤ ਕਾਨੂੰਨਾਂ ਵਿਚ ਮਜਦੂਰ ਵਿਰੋਧੀ ਸੋਧਾਂ, 150 ਸਾਲਾਂ ਦੇ ਲੰਬੇ ਸੰਘਰਸਾਂ ਬਾਅਦ ਪ੍ਰਾਪਤ ਕੀਤੇ ਹੱਕਾਂ ਉਪਰ ਮੋਦੀ ਸਰਕਾਰ ਦੇ ਬੇਕਿਰਕ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਅੱਜ ਸੀਟੂ ਦੇ ਸੱਦੇ ਤੇ ਵੱਖ-ਵੱਖ ਟਰੇਡ ਯੂਨੀਅਨਾਂ ਨਾਲ ਸਬੰਧਿਤ ਮਜਦੂਰਾਂ ਦੀਆਂ ਕਰੀਬ ਦੋ ਦਰਜਨ ਜਥੇਬੰਦੀਆਂ ਦੇ ਵੱਡੀ ਗਿਣਤੀ ਨੁਮਾਇੰਦਿਆਂ ਦੀ ਇਕ ਸਾਂਝੀ ਮੀਟਿੰਗ ਵਿਚ ਐਕਸਨ ਕਮੇਟੀ ਬਣਾਉਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ। ਕੋਰੋਨਾ ਮਹਾਂਮਾਰੀ ਦੌਰਾਨ ਤਾਲਾਬੰਦੀ ਦੇ ਭੰਨੇ ਅਤੇ ਰੁਜਗਾਰ ਗੁਆ ਚੁੱਕੇ ਮਜਦੂਰਾਂ ਦੀਆਂ ਭਖਦੀਆਂ ਮੰਗਾਂ ਲਈ ਐਕਸਨ ਕਮੇਟੀ ਵੱਲੋਂ ਦੇਸ ਵਿਆਪੀ ਨਾਮਿਲਵਰਤਨ ਲਹਿਰ ਖੜ੍ਹੀ ਕਰਨ ਲਈ ਅਤੇ 3 ਜੁਲਾਈ ਨੂੰ ਦੇਸ਼ ਵਿਚ ਵਿਆਪਕ ਰੋਸ ਪ੍ਰਦਰਸਨਾਂ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਰਾਏਕੋਟ ਵਿਚ ਵੀ ਵੱਡਾ ਰੋਸ ਪ੍ਰਦਰਸਨ ਕਰਨ ਦਾ ਫੈਸਲਾ ਕੀਤਾ ਹੈ। ਸੀਟੂ ਦੀ ਕੌਮੀ ਜਨਰਲ ਕੌਂਸਲ ਦੇ ਮੈਂਬਰ ਅਤੇ ਪੰਜਾਬ ਸੀਟੂ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਬੱਸੀਆਂ, ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ, ਸੀ.ਟੀ.ਯੂ ਵੱਲੋਂ ਹਰਬੰਸ ਸਿੰਘ ਲੋਹਟਬੱਦੀ, ਇੰਟਕ ਦੀ ਅਨਾਜ ਮੰਡੀ ਮਜਦੂਰ ਯੂਨੀਅਨ ਦੇ ਗੁਰਦਿਆਲ ਸਿੰਘ, ਪੰਜਾਬ ਨਿਰਮਾਣ ਯੂਨੀਅਨ (ਸੀ.ਟੀ.ਯੂ) ਦੇ ਗੁਰਦੀਪ ਸਿੰਘ ਕਲਸੀ, ਏਕਟੂ ਦੇ ਡਾਕਟਰ ਗੁਰਚਰਨ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਮਾਸਟਰ ਚਰਨ ਸਿੰਘ, ਬਸਪਾ ਦੇ ਐਮ.ਸੀ ਪੱਪੀ ਸਪਰਾ, ਬਿਜਲੀ ਮੁਲਾਜਮਾਂ ਦੀ ਜਥੇਬੰਦੀ ਟੀ.ਐੱਸ.ਯੂ ਦੇ ਜਸਵੰਤ ਸਿੰਘ ਅਤੇ ਬਿੱਲੂ ਖਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਮਨਰੇਗਾ ਮਜਦੂਰ ਯੂਨੀਅਨ ਸੀਟੂ, ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ, ਐਮਈਐਸ ਕਾਨਟ੍ਰੈਕਟ ਮਜਦੂਰ ਯੂਨੀਅਨ, ਗੰਨਾ ਰੇਹੜੀ ਯੂਨੀਅਨ, ਲਾਲ ਝੰਡਾ ਭੱਠਾ ਮਜਦੂਰ ਯੂਨੀਅਨ ਸੀਟੂ, ਰੇਹੜੀ ਫੜੀ ਮਜਦੂਰ ਯੂਨੀਅਨ, ਅਕਾਊਂਟੈਂਟ ਯੂਨੀਅਨ, ਅਨਾਜ ਮੰਡੀ ਮਜਦੂਰ ਯੂਨੀਅਨ, ਡੀ.ਟੀ.ਐਫ, ਲਾਲ ਝੰਡਾ ਸੈਲਰ ਲੇਬਰ ਯੂਨੀਅਨ, ਪੇਂਡੂ ਚੌਕੀਦਾਰ ਯੂਨੀਅਨ ਅਤੇ ਪ੍ਰਵਾਸੀ ਮਜਦੂਰ ਯੂਨੀਅਨ ਸਮੇਤ ਹੋਰ ਕਈ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਸਮੂਲੀਅਤ ਕੀਤੀ। ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ਵਿਚ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਮਜਦੂਰ ਵਿਰੋਧੀ ਫੈਸਲਿਆਂ ਖਲਿਾਫ ਵਿਆਪਕ ਲਾਮਬੰਦੀ ਦਾ ਸੱਦਾ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਦੀ ਖਾਂ, ਨਛੱਤਰ ਸਿੰਘ, ਅਮਰੀਕ ਸਿੰਘ ਜੌਹਲ, ਰਾਜਜਸਵੰਤ ਸਿੰਘ ਤਲਵੰਡੀ, ਸੰਤੋਖ ਸਿੰਘ ਹਲਵਾਰਾ, ਗੁਰਪ੍ਰੀਤ ਸਿੰਘ ਟੂਸੇ, ਹੁਕਮ ਰਾਜ ਦੇਹੜਕਾ, ਧਰਮ ਪਾਲ, ਨਿਰਮਲ ਸਿੰਘ, ਵਿਜੇ ਕੁਮਾਰ, ਜਰਨੈਲ ਸਿੰਘ ਲੋਹਟਬੱਦੀ, ਨਿਰਪਾਲ ਸਿੰਘ ਜਲਾਲਦੀਵਾਲ, ਪਿ੍ਰਤਪਾਲ ਸਿੰਘ ਬਿੱਟਾ ਅਤੇ ਬਿੱਲੂ ਰਾਮ ਵੀ ਮੀਟਿੰ