ਰਣਜੀਤ ਕੌਰ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਨਿਯੁਕਤ

0
254

ਧੂਰੀ ਸੱਗੂ
ਭਾਰਤੀ ਜੰਤਾਂ ਪਾਰਟੀ ਧੂਰ ਦੀ ਮੀਟਿੰਗ ਮੰਡਲ ਪ੍ਰਧਾਨ ਅਰੁਣ ਆਰੀਆ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਭਾਜਪਾ ਮਹਿਲਾ ਮੋਰਚਾ ਦੀ ਜਿਲ੍ਹਾ ਪ੍ਰਧਾਨ ਮੀਨਾ ਖੋਖਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਮੀਟਿੰਗ ਦੌਰਾਨ ਮਹਿਲਾ ਮੋਰਚਾ ਦੀ ਜਿਲ੍ਹਾ ਪ੍ਰਧਾਨ ਮੀਨਾ ਖੋਖਰ ਵੱਲੋਂ ਧੂਰੀ, ਚ ਮਹਿਲਾ ਮੋਰਚਾ ਨੂੰ ਸੰਗਠਿਤ ਕਰਦਿਆਂ ਰਣਜੀਤ ਕੌਰ ਨੂੰ ਧੂਰੀ ਸਾਖ਼ਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਭਾਜਪਾ ਦੀ ਸੁਬਾਈ ਕਾਰਜਕਾਰਨੀ ਦੇ ਮੈਂਬਰ ਬਿ੍ਰਜੇਸ਼ਵਰ ਗੋਇਲ ਨੇਮਹਿਲਾ ਮੋਰਚਾ ਦੀ ਨਵ ਨਿਯੁਕਤ ਪ੍ਰਧਾਨ ਰਣਜੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਉਮੀਦ ਜਾਹਿਰ ਕੀਤੀ ਕਿ ਉਹ ਆਪਣੀਆਂ ਸਾਥਣਾਂ ਨਾਲ ਮਿਲਕੇ ਪਾਰਟੀ ਦੀਆਂ ਨੀਤੀਆਂ ਨੂੰ ਵੱਧ ਤੋਂ ਵੱਧ ਔਰਤਾਂ ਤੱਕ ਪਹੁੰਚਾਕੇ ਔਰਤਾਂ ਨੂੰ ਪਾਰਟੀ ਨਾਲ ਜੋੜਨ ਦਾ ਕੰਮ ਕਰੇਗੀ। ਹੋਰਨਾਂ ’ਚ ਕਮਲਜੀਤ ਗਰਗ, ਨਵਦੀਪ ਗੋਇਲ, ਨੀਲੂ ਮਿੱਤਲ, ਪੁਨੀਤ ਬਾਂਸਲ, ਨਰਪਿੰਦਰ ਜਿੰਦਲ, ਆਸੀਸ ਗਰਗ, ਯਸ਼ ਮਿੱਤਲ ਅਤੇ ਓ ਬੀ ਸੀ ਮੋਰਚੇ ਦੇ ਹਰੀ ਕਿ੍ਰਸ਼ਨ ਮਣੀ ਆਦਿ ਵੀ ਮੌਜੂਦ ਸਨ।