ਰਜਵਾਹੇ ਦੀ ਬੁੱਤਾ ਸਾਰ ਸਫ਼ਾਈ ਦੌਰਾਨ ਗੰਦਗੀ ਪਈ ਰਹਿਣ ਕਾਰਨ ਬਿਮਾਰੀਆਂ ਫੈਲਣ ਦਾ ਡਰ

0
626

ਧੂਰੀ ਮਨੋਹਰ ਸਿੰਘ ਸੱਗੂ
ਨਹਿਰੀ ਵਿਭਾਗ ਵੱਲੋਂ ਕਰੀਬ 15 ਦਿਨ ਪਹਿਲਾਂ ਸ਼ਹਿਰ ਵਿੱਚੋਂ ਲੰਘਦੇ ਸ਼ੇਰੋਂ ਰਜਵਾਹੇ ਦੀ ਕਰਵਾਈ ਗਈ ਬੁੱਤਾ ਸਾਰ ਸਫ਼ਾਈ ਨੂੰ ਲੋਕਾਂ ਵੱਲੋਂ ਪਹਿਲਾਂ ਹੀ ਸ਼ੱਕੀ ਅੱਖੀਂ ਨਾਲ ਵੇਖਿਆ ਜਾ ਰਿਹਾ ਹੈ, ਪਰ ਇਸ ਰਜਵਾਹੇ ਦੀ ਸਫ਼ਾਈ ਦੌਰਾਨ ਰਜਵਾਹੇ ’ਚੋਂ ਕੱਢੀ ਗਈ ਗੰਦਗੀ ਨੂੰ ਪੱਟੜੀ ਕਿਨਾਰਿਓ ਨਾ ਚੁੱਕੇ ਜਾਣ ਕਾਰਨ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਪ੍ਰਤੱਖ ਦਰਸ਼ੀ ਲੋਕਾਂ ਨੇ ਕਿਹਾ ਕਿ ਸਫਾਈ ਦੌਰਾਨ ਸ਼ਿਵ ਮੰਦਿਰ ਲੋਹਾ ਬਜਾਰ ਨੇੜੇ ਪੱਟੜੀ ਤੇ ਦੋਵੇ ਪਾਸੇ ਕੱਢੀ ਗਈ ਗੰਦਗੀ ਦੇ ਲਾਏ ਗਏ ਢੇਰਾਂ ਨੂੰ ਅਜੇ ਤੱਕ ਨਾ ਚੁੱਕੇ ਜਾਣ ਕਾਰਨ ਜਿੱਥੇ ਆਢ -ਗੁਆਂਢ ’ਚ ਰਹਿੰਦੇ ਲੋਕਾਂ ਨੂੰ ਗੰਦਗੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਵਿਭਾਗ ਵੱਲੋਂ ਗੰਦਗੀ ਚੁਕਵਾਉਣ ਦੀ ਕੀਤੀ ਜਾ ਰਹੀ ਅਣਗਿਹਲੀ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਕਿ ਕਿਸੇ ਹੋਰ ਦੇਰੀ ਤੋਂ ਗੰਦਗੀ ਚੁਕਵਾਈ ਜਾਵੇ।